Flipkart ਤੋਂ ਵਿਦਾਇਗੀ  ਸਮੇਂ ਜਜ਼ਬਾਤੀ ਹੋਏ ਸਚਿਨ ਬਾਂਸਲ, FB ''ਤੇ ਦੱਸਿਆ ਦਰਦ

Thursday, May 10, 2018 - 03:40 PM (IST)

ਨਵੀਂ ਦਿੱਲੀ — ਵਾਲਮਾਰਟ-ਫਲਿਪਕਾਰਟ ਸੌਦੇ ਤੋਂ ਬਾਅਦ ਕੰਪਨੀ ਤੋਂ ਵੱਖ ਹੋਏ ਸਹਿ-ਸੰਸਥਾਪਕ ਸਚਿਨ ਬਾਂਸਲ ਨੇ ਜਜ਼ਬਾਤੀ ਫੇਸਬੁੱਕ ਪੋਸਟ ਦੇ ਜ਼ਰੀਏ ਫਲਿਪਕਾਰਟ ਤੋਂ ਵਿਦਾਇਗੀ ਲਈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਹੁਣ ਉਹ ਆਪਣਾ ਸਮਾਂ ਵਿਅਕਤੀਗਤ ਅਟਕੇ ਕੰਮਾਂ ਨੂੰ ਪੂਰਾ ਕਰਕੇ ਬਿਤਾਉਣਗੇ। ਬਾਂਸਲ ਨੇ ਕਿਹਾ,' ਦੁੱਖ ਦੀ ਗੱਲ ਹੈ ਕਿ ਮੇਰਾ ਕੰਮ ਇੱਥੋ ਪੂਰਾ ਹੋ ਗਿਆ ਹੈ ਅਤੇ 10 ਸਾਲ ਬਾਅਦ ਹੁਣ ਫਲਿਪਕਾਰਟ ਦੀ ਕਮਾਨ ਕਿਸੇ ਹੋਰ ਦੇ ਹੱਥਾਂ ਵਿਚ ਦੇਣ ਅਤੇ ਜਾਣ ਦਾ ਸਮਾਂ ਆ ਗਿਆ ਹੈ।

PunjabKesari
ਬਾਂਸਲ ਨੇ ਆਪਣੀ ਫੇਸਬੁੱਕ ਪੋਸਟ ਵਿਚ ਕਿਹਾ,'ਮੈਂ ਲੰਮੀ ਛੁੱਟੀ 'ਤੇ ਜਾ ਰਿਹਾ ਹਾਂ ਅਤੇ ਕੁਝ ਵਿਅਕਤੀਗਤ ਪ੍ਰੋਜੈਕਟਾਂ ਨੂੰ ਖਤਮ ਕਰਨ ਵੱਲ ਆਪਣਾ ਧਿਆਨ ਕੇਂਦਰਿਤ ਕਰਾਂਗਾ, ਜਿਨ੍ਹਾਂ ਲਈ ਮੈਂ ਸਮਾਂ ਨਹੀਂ ਕੱਢ ਸਕਿਆ। ਉਨ੍ਹਾਂ ਨੇ ਕਿਹਾ ਕਿ ਉਹ ਗੇਮਿੰਗ ਖੇਤਰ ਵੱਲ ਧਿਆਨ ਦੇਣਗੇ(ਦੇਖਣਗੇ ਕਿ ਬੱਚੇ ਅੱਜਕੱਲ੍ਹ ਕੀ ਖੇਡਣਾ ਪਸੰਦ ਕਰ ਰਹੇ ਹਨ) ਅਤੇ ਆਪਣੇ ਕੋਡਿੰਗ ਹੁਨਰ ਨੂੰ ਹੋਰ ਸੁਧਾਰਨਗੇ।

PunjabKesari
ਸਚਿਨ ਨੇ ਕਿਹਾ ਕਿ ਉਹ ਫਲਿਪਕਾਰਟ ਦੀ ਟੀਮ ਦਾ ਬਾਹਰ ਤੋਂ ਉਤਸ਼ਾਹ ਵਧਾਉਣਗੇ ਅਤੇ ਇਸ ਵਾਧੇ ਨੂੰ ਬਣਾਏ ਰੱਖਣ 'ਤੇ ਧਿਆਨ ਦੇਣ ਲਈ ਕਹਿਣਗੇ।
ਅਮਰੀਕਾ ਦੀ ਦਿੱਗਜ ਕੰਪਨੀ ਵਾਲਮਾਰਟ ਨੇ ਲਗਭਗ 16 ਅਰਬ ਡਾਲਰ ਨਾਲ ਫਲਿੱਪਕਾਰਟ ਵਿਚ 77 ਫੀਸਦੀ ਹਿੱਸੇਦਾਰੀ ਖਰੀਦਣ ਦੀ ਘੋਸ਼ਣਾ ਕੀਤੀ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸੌਦਾ ਹੈ। ਇਸ ਸੌਦੇ ਨਾਲ ਫਲਿਪਕਾਰਟ ਦੇ ਸਹਿ-ਸੰਸਥਾਪਕ ਸਚਿਨ ਬਾਂਸਲ ਕੰਪਨੀ ਤੋਂ ਬਾਹਰ ਹੋ ਗਏ ਹਨ। ਹਾਲਾਂਕਿ ਬਿੰਨੀ ਬਾਂਸਲ ਕੰਪਨੀ ਵਿਚ ਬਣੇ ਰਹਿਣਗੇ। ਬਿੰਨੀ ਅਤੇ ਸਚਿਨ ਨੇ 2007 'ਚ ਫਲਿਪਕਾਰਟ ਦੀ ਸਥਾਪਨਾ ਕੀਤੀ ਸੀ।


Related News