S&P ਨੇ ਭਾਰਤ ਦੇ GDP ਵਾਧਾ ਅੰਦਾਜ਼ੇ ਨੂੰ ਵਧਾ ਕੇ ਕੀਤਾ 6.5 ਫ਼ੀਸਦੀ
Wednesday, Jun 25, 2025 - 04:19 PM (IST)

ਨਵੀਂ ਦਿੱਲੀ (ਭਾਸ਼ਾ) - ਇੰਡੀਅਨ ਇਕਾਨਮੀ ਲਈ ਚੰਗੀ ਖਬਰ ਆਈ ਹੈ। ਰੇਟਿੰਗ ਏਜੰਸੀ ਐੱਸ. ਐਂਡ ਪੀ. ਨੇ ਭਾਰਤ ਦੀ ਜੀ. ਡੀ. ਪੀ. ਗ੍ਰੋਥ ਦਾ ਅੰਦਾਜ਼ਾ ਵਧਾ ਦਿੱਤਾ ਹੈ। ਏਜੰਸੀ ਨੇ ਸਾਧਾਰਣ ਮਾਨਸੂਨ, ਕੱਚੇ ਤੇਲ ਦੀ ਘੱਟ ਕੀਮਤਾਂ ਅਤੇ ਮਾਨੇਟਰੀ ਨਰਮੀ ਨੂੰ ਵੇਖਦੇ ਹੋਏ ਚਾਲੂ ਮਾਲੀ ਸਾਲ 2025-26 ’ਚ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਅੰਦਾਜ਼ੇ ਨੂੰ ਵਧਾ ਕੇ 6.5 ਫ਼ੀਸਦੀ ਕਰ ਦਿੱਤਾ ।
ਇਹ ਵੀ ਪੜ੍ਹੋ : ਧੜੰਮ ਡਿੱਗੀਆਂ ਸੋਨੇ ਦੀਆਂ ਕੀਮਤਾਂ, ਜਾਣੋ ਕਿੰਨੇ ਘਟੇ 10 ਗ੍ਰਾਮ Gold ਦੇ ਭਾਅ , ਅਜੇ ਹੋਰ ਘਟੇਗੀ ਕੀਮਤ
ਐੱਸ. ਐਂਡ ਪੀ. ਨੇ ਪਿਛਲੇ ਮਹੀਨੇ ਗਲੋਬਲ ਬੇਭਰਸਗੀਆਂ ਅਤੇ ਅਮਰੀਕੀ ਟੈਰਿਫ ਦੇ ਝਟਕਿਆਂ ਦਾ ਹਵਾਲਾ ਦਿੰਦੇ ਹੋਏ ਭਾਰਤ ਦੇ ਮਾਲੀ ਸਾਲ 2025-26 ਦੇ ਵਾਧਾ ਅੰਦਾਜ਼ੇ ਨੂੰ ਘਟਾ ਕੇ 6.3 ਫ਼ੀਸਦੀ ਕਰ ਦਿੱਤਾ ਸੀ। ਰੇਟਿੰਗ ਏਜੰਸੀ ਨੇ ਅੱਜ ਜਾਰੀ ਏਸ਼ੀਆ ਪ੍ਰਸ਼ਾਂਤ ਆਰਥਿਕ ਪਰਿਦ੍ਰਿਸ਼ ’ਚ ਕਿਹਾ ਕਿ ਅਸੀਂ ਮਾਲੀ ਸਾਲ 2025-26 (31 ਮਾਰਚ 2026 ਨੂੰ ਖ਼ਤਮ ਹੋਣ ਵਾਲੇ) ’ਚ ਭਾਰਤ ਦੀ ਜੀ. ਡੀ. ਪੀ. ਵਾਧਾ ਦਰ 6.5 ਫ਼ੀਸਦੀ ’ਤੇ ਸਥਿਰ ਰਹਿਣ ਦੀ ਉਮੀਦ ਕਰਦੇ ਹਾਂ।
ਇਹ ਵੀ ਪੜ੍ਹੋ : UPI ਯੂਜ਼ਰਸ ਲਈ ਵੱਡੀ ਰਾਹਤ, 15 ਜੁਲਾਈ ਤੋਂ ਲਾਗੂ ਹੋਵੇਗਾ ਨਵਾਂ ਨਿਯਮ
ਰੇਟਿੰਗ ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਪੱਛਮ ਏਸ਼ੀਆ ’ਚ ਜਾਰੀ ਅਸਥਿਰਤਾ ਕਾਰਨ ਗਲੋਬਲ ਅਰਥਵਿਵਸਥਾ ਲਈ ਰਿਸਕ ਵਧ ਸਕਦੇ ਹਨ। ਜੇਕਰ ਤੇਲ ਦੀਆਂ ਕੀਮਤਾਂ ਲੰਬੇ ਸਮੇਂ ਤੱਕ ਉੱਚੀਆਂ ਬਣੀਆਂ ਰਹਿੰਦੀਆਂ ਹਨ, ਤਾਂ ਇਸ ਨਾਲ ਗਲੋਬਲ ਗ੍ਰੋਥ ’ਤੇ ਅਸਰ ਪਵੇਗਾ, ਖਾਸ ਕਰ ਕੇ ਸ਼ੁੱਧ ਊਰਜਾ ਦਰਾਮਦਕਾਰਾਂ ਲਈ। ਐੱਸ. ਐਂਡ ਪੀ. ਨੇ ਕਿਹਾ ਕਿ ਮਹਿੰਗੇ ਤੇਲ ਨਾਲ ਏਸ਼ੀਆ-ਪ੍ਰਸ਼ਾਂਤ ਖੇਤਰ ਦੀਆਂ ਅਰਥਵਿਵਸਥਾਵਾਂ ’ਤੇ ਤਿੰਨ-ਪਾਸੜ ਦਬਾਅ ਪੈ ਸਕਦਾ ਹੈ— ਚਾਲੂ ਖਾਤੇ ’ਚ ਘਾਟਾ ਵਧੇਗਾ, ਮੁੱਲ ਪੱਧਰ ਉੱਪਰ ਜਾਵੇਗਾ ਅਤੇ ਉਤਪਾਦਨ ਲਾਗਤ ਵੀ ਵਧੇਗੀ। ਇਹ ਸਥਿਤੀ ਖੇਤਰ ’ਚ ਆਰਥਕ ਸੁਸਤੀ ਦਾ ਕਾਰਨ ਬਣ ਸਕਦੀ ਹੈ।
ਇਹ ਵੀ ਪੜ੍ਹੋ : PF ਮੈਂਬਰਾਂ ਲਈ ਖੁਸ਼ਖਬਰੀ, EPFO ਨੇ ਇਸ ਨਿਯਮ 'ਚ ਕੀਤਾ ਬਦਲਾਅ, ਹੋਵੇਗਾ ਵੱਡਾ ਫ਼ਾਇਦਾ
ਰੁਪਏ, ਮਹਿੰਗਾਈ ’ਤੇ ਖਾਸ ਦਬਾਅ ਨਹੀਂ ਪਵੇਗਾ
ਐੱਸ. ਐਂਡ ਪੀ. ਨੇ ਕਿਹਾ ਕਿ ਮੌਜੂਦਾ ਭੂ-ਸਿਆਸੀ ਤਣਾਅ ਨਾਲ ਰੁਪਏ ਜਾਂ ਮਹਿੰਗਾਈ ’ਤੇ ‘ਕਾਫ਼ੀ ਦਬਾਅ’ ਪੈਣ ਦੇ ਆਸਾਰ ਨਹੀਂ ਹਨ, ਕਿਉਂਕਿ ਗਲੋਬਲ ਊਰਜਾ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ ਘੱਟ ਹਨ, ਜਿਸ ਨਾਲ ਚਾਲੂ ਖਾਤਾ ਨਿਕਾਸੀ ਅਤੇ ਘਰੇਲੂ ਊਰਜਾ ਮੁੱਲ ਦਬਾਅ ਸੀਮਿਤ ਹੋ ਜਾਵੇਗਾ।
ਐੱਸ. ਐਂਡ ਪੀ. ਗਲੋਬਲ ਰੇਟਿੰਗਸ ਦੀ ਅਰਥਸ਼ਾਸਤਰੀ ਵਿਸ਼ਰੁਤ ਰਾਣਾ ਨੇ ਕਿਹਾ ਕਿ ਭਾਰਤ ਲਈ ਇਕ ਵੱਡੀ ਰਾਹਤ ਵਾਲਾ ਕਾਰਕ ਇਹ ਹੈ ਕਿ ਊਰਜਾ ਦੀਆਂ ਕੀਮਤਾਂ ਅਜੇ ਵੀ ਪਿਛਲੇ ਸਾਲ ਦੇ ਮੁਕਾਬਲੇ ਘੱਟ ਹਨ। ਇਕ ਸਾਲ ਪਹਿਲਾਂ ਬ੍ਰੇਂਟ ਕੱਚੇ ਤੇਲ ਦਾ ਭਾਅ ਲੱਗਭਗ 85 ਡਾਲਰ ਪ੍ਰਤੀ ਬੈਰਲ ਸੀ ਅਤੇ ਮੌਜੂਦਾ ਕੀਮਤਾਂ ਅਜੇ ਵੀ ਘੱਟ ਹਨ। ਰਾਣਾ ਨੇ ਕਿਹਾ ਕਿ ਇਸ ਨਾਲ ਚਾਲੂ ਖਾਤੇ ’ਚੋਂ ਪੈਸਾ ਨਿਕਾਸੀ ਅਤੇ ਘਰੇਲੂ ਊਰਜਾ ਮੁੱਲ ਦਬਾਅ ਦੋਵਾਂ ਨੂੰ ਕੰਟਰੋਲ ਕਰਨ ’ਚ ਮਦਦ ਮਿਲੇਗੀ। ਊਰਜਾ ਦੀਆਂ ਕੀਮਤਾਂ ’ਚ ਮਾਮੂਲੀ ਵਾਧਾ ਹੋ ਸਕਦਾ ਹੈ ਪਰ ਖੁਰਾਕੀ ਕੀਮਤਾਂ ਦੇ ਵਧਣ ਨਾਲ ਮਹਿੰਗਾਈ ’ਤੇ ਜ਼ਿਆਦਾ ਅਸਰ ਪਵੇਗਾ। ਕੁੱਲ ਮਿਲਾ ਕੇ, ਸਾਨੂੰ ਭਾਰਤੀ ਰੁਪਏ ਜਾਂ ਮਹਿੰਗਾਈ ’ਤੇ ਕੋਈ ਖਾਸ ਦਬਾਅ ਪੈਣ ਦੇ ਆਸਾਰ ਨਜ਼ਰ ਨਹੀਂ ਆਉਂਦੇ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ ਦੇ ਭਾਅ, ਚਾਂਦੀ ਵੀ ਟੁੱਟੀ, ਜਾਣੋ ਅੱਜ ਦੀਆਂ ਤਾਜ਼ਾਂ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8