Amazon ਦੀ AWS ਯੂਨਿਟ ''ਚ ਛਾਂਟੀ, ਸੈਂਕੜੇ ਕਰਮਚਾਰੀਆਂ ਨੂੰ ਦਿਖਾਇਆ ਬਾਹਰ ਦਾ ਰਸਤਾ
Monday, Jul 21, 2025 - 05:01 PM (IST)

ਬਿਜ਼ਨਸ ਡੈਸਕ : ਐਮਾਜ਼ੋਨ ਦੀ ਕਲਾਉਡ ਯੂਨਿਟ ਐਮਾਜ਼ੋਨ ਵੈੱਬ ਸਰਵਿਸਿਜ਼ (AWS) ਨੇ ਇੱਕ ਵਾਰ ਫਿਰ ਛਾਂਟੀ ਦੇ ਦੌਰ ਦੀ ਸ਼ੁਰੂਆਤ ਕਰ ਦਿੱਤੀ ਹੈ। ਕੰਪਨੀ ਨੇ ਸੈਂਕੜੇ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ ਅਤੇ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਹ ਸਿਰਫ ਸ਼ੁਰੂਆਤ ਹੈ। ਤਕਨੀਕੀ ਵਿਸ਼ਲੇਸ਼ਕ ਅਮਾਂਡਾ ਗੁਡਾਲ ਅਨੁਸਾਰ, AWS ਵਿੱਚ 10% ਤੱਕ ਕਰਮਚਾਰੀਆਂ ਦੀ ਛਾਂਟੀ ਕੀਤੀ ਜਾ ਸਕਦੀ ਹੈ, ਜਿਸ ਵਿੱਚ 25% ਪ੍ਰਿੰਸੀਪਲ-ਪੱਧਰ (L7) ਅਹੁਦੇ ਸ਼ਾਮਲ ਹਨ।
ਇਹ ਵੀ ਪੜ੍ਹੋ : RBI ਨੇ 10 ਰੁਪਏ ਦੇ ਸਿੱਕੇ 'ਤੇ ਦਿੱਤਾ ਅੰਤਿਮ ਫੈਸਲਾ , ਜਾਰੀ ਕੀਤਾ ਸਪੈਸ਼ਲ ਨੋਟੀਫਿਕੇਸ਼ਨ
ਐਮਾਜ਼ੋਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਛਾਂਟੀ ਦਾ ਉਦੇਸ਼ ਸੰਗਠਨਾਤਮਕ ਢਾਂਚੇ ਨੂੰ ਸਰਲ ਬਣਾਉਣਾ, ਲਾਗਤਾਂ ਵਿੱਚ ਕਟੌਤੀ ਕਰਨਾ ਅਤੇ ਪ੍ਰਦਰਸ਼ਨ ਵਿੱਚ ਸੁਧਾਰ ਕਰਨਾ ਹੈ। ਪ੍ਰਭਾਵਿਤ ਟੀਮਾਂ ਵਿੱਚ ਸਿਖਲਾਈ, ਪ੍ਰਮਾਣੀਕਰਣ ਅਤੇ ਹੋਰ ਇਕਾਈਆਂ ਸ਼ਾਮਲ ਹਨ।
ਇਹ ਵੀ ਪੜ੍ਹੋ : ਹੁਣ ਨਹੀਂ ਮਰੇਗੀ ਪੂਰੀ ਪੈਨਸ਼ਨ,EPFO ਕਰਨ ਜਾ ਰਿਹੈ ਵੱਡਾ ਬਦਲਾਅ
AI ਤਕਨਾਲੋਜੀ ਵੀ ਛਾਂਟੀ ਦਾ ਇੱਕ ਮਹੱਤਵਪੂਰਨ ਕਾਰਨ ਹੈ। CEO Andy Jassy ਅਨੁਸਾਰ, ਬਹੁਤ ਸਾਰੇ ਰਵਾਇਤੀ ਕੰਮ ਹੁਣ AI ਟੂਲਸ ਅਤੇ ਵਰਚੁਅਲ ਏਜੰਟਾਂ ਦੁਆਰਾ ਪੂਰੇ ਕੀਤੇ ਜਾ ਰਹੇ ਹਨ। ਹਾਲਾਂਕਿ, ਕੰਪਨੀ ਦਾ ਕਹਿਣਾ ਹੈ ਕਿ AI ਪੂਰੀ ਤਰ੍ਹਾਂ ਮਨੁੱਖਾਂ ਦੀ ਥਾਂ ਨਹੀਂ ਲੈ ਰਿਹਾ ਹੈ, ਪਰ ਇਸ ਲਈ ਟੀਮ ਢਾਂਚੇ ਵਿੱਚ ਬਦਲਾਅ ਦੀ ਲੋੜ ਹੈ।
ਇਹ ਵੀ ਪੜ੍ਹੋ : ਸੋਨੇ ਦੀ ਸ਼ੁੱਧਤਾ ਨੂੰ ਲੈ ਕੇ ਬਦਲੇ ਕਈ ਅਹਿਮ ਨਿਯਮ; Gold Coin ਲਈ ਵੀ ਨਿਰਧਾਰਤ ਕੀਤੇ ਮਿਆਰ
AWS ਤੋਂ ਇਲਾਵਾ, Amazon ਦੇ ਡਿਵਾਈਸਿਸ ਅਤੇ ਸਰਵਿਸਿਜ਼, ਬੁੱਕਸ ਅਤੇ Wondery ਪੋਡਕਾਸਟ ਯੂਨਿਟਾਂ ਵਿੱਚ ਵੀ ਛਾਂਟੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਹੁਣ Birth Certificate ਬਣਾਉਣਾ ਹੋਇਆ ਬਹੁਤ ਆਸਾਨ, ਜਾਣੋ ਨਵੇਂ ਡਿਜੀਟਲ ਨਿਯਮ
17 ਜੁਲਾਈ ਨੂੰ ਕਰਮਚਾਰੀਆਂ ਨੂੰ ਟਰਮੀਨੇਸ਼ਨ ਪੱਤਰ ਭੇਜੇ ਗਏ ਸਨ ਅਤੇ ਸਿਸਟਮ ਐਕਸੈਸ ਤੁਰੰਤ ਬੰਦ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ, AWS ਨੇ ਹਾਲ ਹੀ ਵਿੱਚ 29.3 ਬਿਲੀਅਨ ਡਾਲਰ ਦੀ ਤਿਮਾਹੀ ਆਮਦਨ ਦੀ ਰਿਪੋਰਟ ਕੀਤੀ ਹੈ, ਜੋ ਪਿਛਲੇ ਸਾਲ ਨਾਲੋਂ 17% ਵੱਧ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8