ਇਸ ਵਿੱਤੀ ਸਾਲ 'ਚ 11 ਫ਼ੀਸਦੀ ਜੀ. ਡੀ. ਪੀ. ਵਿਕਾਸ ਦਰ ਦੀ ਉਮੀਦ : S&P

Thursday, Apr 22, 2021 - 04:43 PM (IST)

ਇਸ ਵਿੱਤੀ ਸਾਲ 'ਚ 11 ਫ਼ੀਸਦੀ ਜੀ. ਡੀ. ਪੀ. ਵਿਕਾਸ ਦਰ ਦੀ ਉਮੀਦ : S&P

ਨਵੀਂ ਦਿੱਲੀ- ਗਲੋਬਲ ਮਹਾਮਰੀ ਦੇ ਪ੍ਰਕੋਪ ਵਿਚਕਾਰ ਐੱਸ. ਐਂਡ ਪੀ. ਗਲੋਬਲ ਰੇਟਿੰਗਜ਼ ਨੇ ਮੌਜੂਦਾ ਵਿੱਤੀ ਸਾਲ 2021-22 ਵਿਚ ਭਾਰਤੀ ਆਰਥਿਕਤਾ ਦੀ ਵਿਕਾਸ ਦਰ 11 ਫ਼ੀਸਦੀ ਰਹਿਣ ਦੀ ਉਮੀਦ ਜਤਾਈ ਹੈ। ਇਸ ਦੇ ਨਾਲ ਹੀ ਐੱਸ. ਐਂਡ ਪੀ. ਗਲੋਬਲ ਰੇਟਿੰਗਜ਼ ਨੇ ਅਰਥਚਾਰੇ 'ਤੇ ਤਾਲਾਬੰਦੀ ਦੇ 'ਮਹੱਤਵਪੂਰਣ' ਪ੍ਰਭਾਵਾਂ ਦਾ ਵੀ ਖ਼ਦਸ਼ਾ ਜਤਾਇਆ ਹੈ। ਏਸ਼ੀਆ-ਪ੍ਰਸ਼ਾਂਤ ਦੇ ਵਿੱਤੀ ਅਦਾਰਿਆਂ ਬਾਰੇ ਰਿਪੋਰਟ ਵਿਚ ਐੱਸ. ਐਂਡ ਪੀ. ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਨੂੰ ਕਾਬੂ ਕਰਨਾ ਆਰਥਿਕਤਾ ਲਈ ਬਹੁਤ ਮਹੱਤਵਪੂਰਨ ਹੈ। 

ਰੇਟਿੰਗ ਏਜੰਸੀ ਨੇ ਕਿਹਾ ਕਿ ਇਹ ਮਹਾਮਾਰੀ ਇਕ ਵੱਡਾ ਜੋਖਮ ਹੈ। ਮਹਾਮਾਰੀ ਦੇ ਮਾਮਲੇ ਹਾਲ ਹੀ ਦੇ ਹਫ਼ਤਿਆਂ ਵਿਚ ਤੇਜ਼ੀ ਨਾਲ ਵਧੇ ਹਨ ਅਤੇ ਦੇਸ਼ ਇਸ ਸਮੇਂ ਕੋਵਿਡ ਦੀ ਦੂਜੀ ਲਹਿਰ ਦੀ ਮਾਰ ਹੇਠ ਹੈ।

ਐੱਸ. ਐਂਡ ਪੀ. ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2021 ਲਈ ਵਿਕਾਸ ਦਰ ਲਈ ਸਾਡਾ ਅਨੁਮਾਨ 11 ਫ਼ੀਸਦੀ ਹੈ। ਉਸ ਤੋਂ ਬਾਅਦ ਅਗਲੇ ਦੋ ਸਾਲਾਂ ਦੌਰਾਨ ਵਿਕਾਸ ਦਰ 6.1 ਅਤੇ 6.4 ਫ਼ੀਸਦੀ ਰਹੇਗੀ। ਰੇਟਿੰਗ ਏਜੰਸੀ ਨੇ ਕਿਹਾ ਕਿ ਕੁਝ ਤਾਲਾਬੰਦੀ ਪਹਿਲਾਂ ਹੀ ਲਾਗੂ ਹੋ ਗਈ ਹੈ ਅਤੇ ਅੱਗੇ ਹੋਰ ਹੋ ਸਕਦੀ ਹੈ। ਤਾਲਾਬੰਦੀ ਦੀ ਮਿਆਦ ਅਤੇ ਦਾਇਰੇ ਅਨੁਸਾਰ ਅਰਥਵਿਵਸਥਾ 'ਤੇ ਮਹੱਤਵਪੂਰਣ ਪ੍ਰਭਾਵ ਪਵੇਗਾ। ਐੱਸ. ਐਂਡ ਪੀ. ਨੇ ਮੌਜੂਦਾ ਸਮੇਂ ਭਾਰਤ ਨੂੰ ਸਥਿਰ ਨਜ਼ਰੀਏ ਨਾਲ ਬੀਬੀਬੀ ਦਾ ਦਰਜਾ ਦਿੱਤਾ ਹੈ। ਇਸ ਦਾ ਅਨੁਮਾਨ ਹੈ ਕਿ ਅਰਥਵਿਵਸਥਾ ਦੇ ਤੇਜ਼ੀ ਨਾਲ ਮੁੜ ਖੁੱਲ੍ਹਣ ਅਤੇ ਵਿੱਤੀ ਪੈਕਜਾਂ ਨਾਲ ਭਾਰਤ ਦੀ ਜੀ. ਡੀ. ਪੀ. ਵਿਕਾਸ ਦਰ ਮੌਜੂਦਾ ਵਿੱਤੀ ਸਾਲ ਵਿੱਚ 11 ਫ਼ੀਸਦੀ ਰਹੇਗੀ।


author

Sanjeev

Content Editor

Related News