ਰੂਸ ਬਣਿਆ ਭਾਰਤ ਦਾ ਦੂਜਾ ਸਭ ਤੋਂ ਵੱਡਾ ਕਰੂਡ ਆਇਲ ਸਪਲਾਇਰ
Tuesday, Oct 04, 2022 - 02:25 PM (IST)
ਨਵੀਂ ਦਿੱਲੀ - ਭਾਰਤ ਅਤੇ ਰੂਸ ਰਵਾਇਤੀ ਤੌਰ 'ਤੇ ਦੋਸਤਾਨਾ ਦੇਸ਼ ਰਹੇ ਹਨ। ਭਾਰਤ ਅਤੇ ਰੂਸ ਦੀ ਦੋਸਤੀ ਦੀ ਚਰਚਾ ਲੰਬੇ ਸਮੇਂ ਤੋਂ ਚੱਲੀ ਆ ਰਹੀ ਸੀ, ਹਾਲਾਂਕਿ ਪਿਛਲੇ ਸਮੇਂ ਵਿਚ ਰੂਸ ਦੀ ਥਾਂ ਕੁਝ ਹੋਰ ਦੇਸ਼ਾਂ ਨੇ ਲੈ ਲਈ ਹੈ ਪਰ ਸਤੰਬਰ ਵਿਚ ਰੂਸ ਨੇ ਭਾਰਤ ਨੂੰ ਕੱਚੇ ਤੇਲ ਦੀ ਸਪਲਾਈ ਕਰਕੇ ਆਰਥਿਕਤਾ ਨੂੰ ਸੰਭਾਲਣ ਵਿਚ ਕਾਫੀ ਮਦਦ ਕੀਤੀ ਹੈ। ਅਗਸਤ 'ਚ ਰੂਸ ਤੋਂ ਖ਼ਰੀਦੇ ਜਾਣ ਵਾਲੇ ਕੱਚੇ ਤੇਲ ਦੀ ਮਾਤਰਾ ਘਟਾਈ ਗਈ ਸੀ, ਜੋ ਸਤੰਬਰ 'ਚ ਕਰੀਬ 19 ਫੀਸਦੀ ਵਧ ਗਈ ਹੈ। ਸਾਊਦੀ ਅਰਬ ਤੋਂ ਬਾਅਦ ਰੂਸ ਭਾਰਤ ਨੂੰ ਕੱਚਾ ਤੇਲ ਵੇਚਣ ਵਾਲਾ ਦੂਜਾ ਸਭ ਤੋਂ ਵੱਡਾ ਸਪਲਾਇਰ ਦੇਸ਼ ਬਣ ਗਿਆ ਹੈ।
ਇਹ ਵੀ ਪੜ੍ਹੋ : ਗ੍ਰਾਮੀਣ ਬੈਂਕਾਂ ਨੂੰ ਸ਼ੇਅਰ ਮਾਰਕੀਟ ’ਚ ਸੂਚੀਬੱਧ ਹੋਣ ਦਾ ਮੌਕਾ ਮਿਲੇਗਾ, ਸਰਕਾਰ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
ਜੂਨ 'ਚ ਭਾਰਤ ਰੋਜ਼ਾਨਾ 9.33 ਲੱਖ ਬੈਰਲ ਕੱਚੇ ਤੇਲ ਦੀ ਦਰਾਮਦ ਕਰ ਰਿਹਾ ਸੀ। ਅਗਸਤ ਦੀ ਤੁਲਨਾ 'ਚ ਰੋਜ਼ਾਨਾ ਆਧਾਰ 'ਤੇ ਦਰਾਮਦ ਕੀਤੇ ਜਾਣ ਵਾਲੇ ਕੱਚੇ ਤੇਲ ਦੀ ਦਰਾਮਦ ਸਤੰਬਰ 'ਚ ਕਰੀਬ 18.5 ਫੀਸਦੀ ਵਧੀ ਹੈ। ਸਤੰਬਰ 'ਚ ਭਾਰਤ ਨੇ ਰੂਸ ਤੋਂ ਰੋਜ਼ਾਨਾ 8.7 ਲੱਖ ਬੈਰਲ ਕੱਚੇ ਤੇਲ ਦੀ ਦਰਾਮਦ ਕੀਤੀ। ਅਗਸਤ 'ਚ ਸਾਊਦੀ ਅਰਬ ਨੇ ਲਗਭਗ ਤਿੰਨ ਮਹੀਨਿਆਂ ਦੇ ਵਕਫੇ ਤੋਂ ਬਾਅਦ ਭਾਰਤ ਨੂੰ ਰੂਸ ਨਾਲੋਂ ਜ਼ਿਆਦਾ ਕੱਚੇ ਤੇਲ ਦਾ ਨਿਰਯਾਤ ਕੀਤਾ। ਹਾਲਾਂਕਿ, ਰੂਸ ਅਤੇ ਸਾਊਦੀ ਅਰਬ ਦੇ ਕੱਚੇ ਤੇਲ ਦੇ ਨਿਰਯਾਤ ਵਿੱਚ ਬਹੁਤ ਮਾਮੂਲੀ ਫਰਕ ਸੀ। ਅਗਸਤ ਵਿੱਚ ਭਾਰਤ ਨੂੰ ਕੱਚੇ ਤੇਲ ਦਾ ਸਭ ਤੋਂ ਵੱਡਾ ਨਿਰਯਾਤਕ ਬਣ ਗਿਆ।
ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦਕਾਰ ਅਤੇ ਗਾਹਕ ਹੈ। ਜੇਕਰ ਅਗਸਤ ਦੀ ਗੱਲ ਕਰੀਏ ਤਾਂ ਸਾਊਦੀ ਅਰਬ ਤੋਂ ਰੋਜ਼ਾਨਾ 8.64 ਲੱਖ ਬੈਰਲ ਦਰਾਮਦ ਕੀਤੀ ਜਾਂਦੀ ਸੀ। ਇਹ ਜੁਲਾਈ ਦੇ ਮੁਕਾਬਲੇ ਕਰੀਬ 5 ਫੀਸਦੀ ਜ਼ਿਆਦਾ ਹੈ। ਅਗਸਤ 'ਚ ਭਾਰਤ ਨੇ ਰੂਸ ਤੋਂ ਰੋਜ਼ਾਨਾ 8.56 ਲੱਖ ਬੈਰਲ ਕੱਚੇ ਤੇਲ ਦੀ ਦਰਾਮਦ ਕੀਤੀ, ਜੋ ਪਿਛਲੇ ਮਹੀਨੇ ਦੇ ਮੁਕਾਬਲੇ 2.4 ਫੀਸਦੀ ਘੱਟ ਹੈ।
ਇਸ ਤੋਂ ਪਹਿਲਾਂ ਜੂਨ ਵਿੱਚ ਵੀ ਰੂਸ ਨੇ ਸਾਊਦੀ ਅਰਬ ਨੂੰ ਪਛਾੜ ਕੇ ਭਾਰਤ ਨੂੰ ਸਭ ਤੋਂ ਵੱਧ ਕੱਚਾ ਤੇਲ ਵੇਚਣ ਵਾਲੇ ਦੂਜੇ ਸਭ ਤੋਂ ਵੱਡੇ ਦੇਸ਼ ਦਾ ਖਿਤਾਬ ਜਿੱਤਿਆ ਸੀ। ਇਸ ਸਮੇਂ ਇਰਾਕ ਭਾਰਤ ਨੂੰ ਕੱਚਾ ਤੇਲ ਵੇਚਣ ਵਾਲਾ ਸਭ ਤੋਂ ਵੱਡਾ ਦੇਸ਼ ਰਿਹਾ। ਯੂਕਰੇਨ ਯੁੱਧ ਤੋਂ ਬਾਅਦ ਪੱਛਮੀ ਦੇਸ਼ਾਂ ਵੱਲੋਂ ਲਾਈਆਂ ਗਈਆਂ ਆਰਥਿਕ ਪਾਬੰਦੀਆਂ ਕਾਰਨ ਰੂਸ ਭਾਰਤ ਨੂੰ ਸਸਤੇ ਮੁੱਲ 'ਤੇ ਕੱਚੇ ਤੇਲ ਦੀ ਬਰਾਮਦ ਕਰ ਰਿਹਾ ਹੈ।
ਇਹ ਵੀ ਪੜ੍ਹੋ : ਈਰਾਨ ਤੋਂ ਚੀਨ ਜਾ ਰਹੇ ਯਾਤਰੀ ਹਵਾਈ ਜਹਾਜ਼ ਵਿਚ ਬੰਬ ਦੀ ਸੂਚਨਾ, ਹਰਕਤ 'ਚ ਆਈ ਭਾਰਤੀ ਫੌਜ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।