ਤੀਜੀ ਤਿਮਾਹੀ 'ਚ ਪੇਂਡੂ ਖਪਤ 4.6 ਫ਼ੀਸਦੀ, ਦੂਜੀ 'ਚ ਵਧੀ ਸੀ 6.5 ਫ਼ੀਸਦੀ
Friday, Mar 03, 2023 - 12:54 PM (IST)
ਨਵੀਂ ਦਿੱਲੀ- ਪੇਂਡੂ ਖਪਤ ਸੁਸਤ ਪੈ ਰਹੀ ਹੈ। ਦਸੰਬਰ ਤਿਮਾਰੀ 'ਚ ਦੋਪਹੀਆ ਦੀ ਵਿਕਰੀ 27 ਮਹੀਨਿਆਂ 'ਚ ਸਭ ਤੋਂ ਘੱਟ ਵਧਣਾ ਇਸ ਦਾ ਸੰਕੇਤ ਹੈ। ਅਪ੍ਰੈਲ-ਦਸੰਬਰ 2022 ਦੇ ਦੌਰਾਨ ਖੇਤੀ-ਕਿਸਾਨੀ ਦੀ ਲਾਗਤ 24 ਫ਼ੀਸਦੀ ਵਧਣ ਦੇ ਮੁਕਾਬਲੇ ਉਪਜ ਦੇ ਭਾਅ ਸਿਰਫ਼ 9 ਫ਼ੀਸਦੀ ਵਧਣਾ ਇਸ ਦਾ ਸਭ ਤੋਂ ਵੱਡਾ ਕਾਰਨ ਰਿਹਾ। ਮੋਤੀਲਾਲ ਓਸਵਾਲ ਫਾਈਨੈਂਸੀਅਲ ਸਰਵਿਸੇਜ਼ ਦੀ ਇਕ ਰਿਪੋਰਟ ਮੁਤਾਬਕ ਇਸ ਵਿਚਾਲੇ ਖੇਤੀ-ਕਿਸਾਨੀ ਤੋਂ ਆਮਦਨ ਸਿਰਫ਼ 1 ਫ਼ੀਸਦੀ ਅਤੇ ਗੈਰ-ਖੇਤੀ ਮਜ਼ਦੂਰੀ 'ਚ ਲਗਾਤਾਰ ਕਮੀ ਆਈ। ਇਕੋਸਪੋਕ ਨਾਮ ਦੀ ਰਿਪੋਰਟ ਦੇ ਮੁਤਾਬਕ ਤੀਜੀ ਤਿਮਾਹੀ 'ਚ ਪੇਂਡੂ ਖਪਤ 4.6 ਫ਼ੀਸਦੀ ਵਧੀ। ਪਹਿਲੀ ਤਿਮਾਹੀ 'ਚ ਵਾਧਾ 5.5 ਫ਼ੀਸਦੀ ਅਤੇ ਦੂਜੀ ਤਿਮਾਹੀ 'ਚ 6.5 ਫ਼ੀਸਦੀ ਸੀ। ਮਹਿੰਗਾਈ ਦੇ ਚੱਲਦੇ ਘੱਟ ਚੀਜ਼ਾਂ 'ਤੇ ਜ਼ਿਆਦਾ ਖ਼ਰਚ ਹੋਇਆ।
ਇਹ ਵੀ ਪੜ੍ਹੋ- ਏਅਰ ਇੰਡੀਆ ਦੀ ਬਿਜ਼ਨੈੱਸ ਕਲਾਸ 'ਚ ਪਰੋਸੇ ਗਏ ਖਾਣੇ 'ਚ ਦਿਖਿਆ ਜਿਉਂਦਾ ਰੇਂਗਦਾ ਹੋਇਆ ਕੀੜਾ, ਵੀਡੀਓ ਵਾਇਰਲ
ਪੇਂਡੂ ਖਪਤ 'ਚ ਸੁਸਤੀ ਦੇ ਚਾਰ ਵੱਡੇ ਕਾਰਨ
1. ਵਾਸਤਵਿਕ 'ਚ ਖੇਤੀ ਆਮਦਨ 'ਚ ਚਾਰ-ਤਿਮਾਹੀਆਂ ਦਾ ਸਭ ਤੋਂ ਘੱਟ ਵਾਧਾ
2. ਦਸੰਬਰ ਤੱਕ ਲਗਾਤਾਰ 8 ਤਿਮਾਹੀ ਫਾਰਮ ਟ੍ਰੇਡ ਨਾਲ ਆਮਦਨ 'ਚ ਕਮੀ ਆਉਣਾ
ਇਹ ਵੀ ਪੜ੍ਹੋ- 3200 ਰੁਪਏ ਤੋਂ ਜ਼ਿਆਦਾ ਸਸਤਾ ਹੋਇਆ ਸੋਨਾ, ਇਹ ਹੈ ਸੋਨੇ ਦਾ ਭਾਅ ਘਟਣ ਦੀ ਵਜ੍ਹਾ
3. 10 ਤਿਮਾਹੀਆਂ 'ਚ ਪਹਿਲੀ ਵਾਰ ਵਾਸਤਵਿਕ ਖੇਤੀ ਨਿਰਯਾਤ 'ਚ ਗਿਰਾਵਟ
4. ਵਾਸਤਵਿਕ ਖੇਤੀ ਕਰਜ਼ ਘੱਟ ਕੇ 3 ਤਿਮਾਹੀਆਂ ਦੇ ਹੇਠਲੇ ਪੱਧਰ 'ਤੇ ਆਉਣਾ
9 ਮਹੀਨੇ ਘਟਣ ਤੋਂ ਬਾਅਦ 1 ਫ਼ੀਸਦੀ ਵਧੀ ਖੇਤੀ ਮਜ਼ਦੂਰੀ
ਅਕਤੂਬਰ-ਦਸੰਬਰ ਤਿਮਾਹੀ 'ਚ ਦੇਸ਼ 'ਚ ਵਾਸਤਵਿਕ ਖੇਤੀ ਮਜ਼ਦੂਰੀ ਲਗਭਗ 1 ਫ਼ੀਸਦੀ ਹੀ ਵਧੀ। ਰਾਹਤ ਦੀ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਲਗਾਤਾਰਾ ਤਿੰਨ ਤਿਮਾਹੀ ਖੇਤੀ ਮਜ਼ਦੂਰੀ 'ਚ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ- ਟਾਟਾ ਗਰੁੱਪ ਦੀ ਬਿਸਲੇਰੀ ਨਾਲ ਡੀਲ ਅਟਕੀ, ਜਾਣੋ ਕਿੱਥੇ ਫਸਿਆ ਪੇਚ
ਖੇਤੀ ਤੋਂ ਆਮਦਨ ਦੇ ਮੁਕਾਬਲੇ ਲਾਗਤ 3 ਗੁਣਾ
ਫਾਰਮ ਟ੍ਰੇਡ ਨਾਲ ਆਮਦਨ ਘਟਣ ਦਾ ਮਤਲਬ ਹੈ ਕਿ ਕਿਸਾਨ ਖੇਤੀ ਦੇ ਲਈ ਜ਼ਰੂਰੀ ਸਮਾਨ 'ਤੇ ਜ਼ਿਆਦਾ ਖਰਚ ਕਰ ਰਿਹਾ ਹੈ। ਅਪ੍ਰੈਲ 2022 ਤੋਂ ਲੈ ਕੇ ਜਨਵਰੀ 2023 ਦੇ ਵਿਚਕਾਰ ਡੀਜ਼ਲ, ਖਾਧ, ਕੀਟਨਾਸ਼ਕ, ਟ੍ਰੈਕਟਰ ਵਰਗੀ ਐਗਰੀ ਮਸ਼ੀਨਰੀ ਅਤੇ ਬਿਜਲੀ ਵਰਗੇ ਇਨਪੁੱਟ 'ਤੇ ਕਿਸਾਨਾਂ ਦਾ ਖਰਚ ਕਰੀਬ 24 ਫ਼ੀਸਦੀ ਵਧਿਆ। ਇਸ ਦੇ ਮੁਕਾਬਲੇ ਖੇਤੀ ਉਪਜ ਦੇ ਭਾਅ ਸਿਰਫ਼ 9 ਫ਼ੀਸਦੀ ਵਧੇ। ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ 'ਚ ਪੇਂਡੂ ਦਾ ਖ਼ਰਚ 5.3 ਫ਼ੀਸਦੀ ਵਧਿਆ। ਇਸ ਦੇ ਮੁਕਾਬਲੇ ਬੀਤੇ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ 'ਚ ਖ਼ਰਚ ਸਿਰਫ਼ 0.6 ਫ਼ੀਸਦੀ ਵਧਿਆ ਸੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।