ਏਸ਼ੀਆ ਦੀ ਤੀਜੀ ਸਭ ਤੋਂ ਕਮਜ਼ੋਰ ਕਰੰਸੀ ''ਰੁਪਿਆ''

01/24/2020 2:29:24 PM

ਨਵੀਂ ਦਿੱਲੀ — ਕਈ ਕੋਸ਼ਿਸ਼ਾਂ ਅਤੇ ਬੂਸਟਰ ਡੋਜ਼ ਦੇਣ ਦੇ ਬਾਵਜੂਦ ਮੋਦੀ ਸਰਕਾਰ ਭਾਰਤੀ ਅਰਥਵਿਵਸਥਾ ਨੂੰ ਰਫਤਾਰ ਨਹੀਂ ਦੇ ਸਕੀ। ਨਤੀਜੇ ਵਜੋਂ ਮੌਜੂਦਾ ਸਮੇਂ 'ਚ ਬੇਰੋਜ਼ਗਾਰੀ ਅਤੇ ਗਰੀਬੀ ਕਾਰਨ ਦੇਸ਼ ਦੀ ਅਰਥਵਿਵਸਥਾ ਆਰਥਿਕ ਮੋਰਚੇ 'ਤੇ ਡਗਮਗਾ ਰਹੀ ਹੈ। ਆਰਥਿਕ ਵਿਕਾਸ ਦਰ 'ਚ ਤੇਜ਼ ਗਿਰਾਵਟ ਅਤੇ ਵਧਦੀ ਮਹਿੰਗਾਈ ਦਰ ਨੇ ਦੇਸ਼ ਦੀ ਮੁਦਰਾ ਰੁਪਏ 'ਤੇ ਵੀ ਨਕਾਰਾਤਮਕ ਅਸਰ ਪਾਇਆ ਹੈ। ਗਲੋਬਲ ਪੱਧਰ 'ਤੇ ਵੀ ਭਾਰਤੀ ਰੁਪਿਆ ਇਕ ਸਾਲ 'ਚ ਡਾਲਰ ਦੇ ਮੁਕਾਬਲੇ ਏਸ਼ੀਆ ਦੀ ਸਭ ਤੋਂ ਕਮਜ਼ੋਰ ਕਰੰਸੀ ਸਾਬਤ ਹੋਇਆ ਹੈ। 

ਸਿਰਫ ਪਾਕਿਸਤਾਨ ਅਤੇ ਦੱਖਣੀ ਕੋਰਿਆ ਹੀ ਅਜਿਹੇ ਪ੍ਰਮੁੱਖ ਏਸ਼ੀਆਈ ਦੇਸ਼ ਹਨ ਜਿਨ੍ਹਾਂ ਦੀ ਕਰੰਸੀ ਨੇ ਇਸ ਸਮਾਂ ਮਿਆਦ 'ਚ ਰੁਪਏ ਤੋਂ ਵੀ ਕਮਜ਼ੋਰ ਪ੍ਰਦਰਸ਼ਨ ਕੀਤਾ ਹੈ। ਪਾਕਿਸਤਾਨ ਦੇ ਰੁਪਏ ਦੀ ਕੀਮਤ ਪਿਛਲੇ ਇਕ ਸਾਲ 'ਚ 9.5 ਫੀਸਦੀ ਘਟੀ ਹੈ। ਅਜੇ 154.4 ਪਾਕਿਸਤਾਨੀ ਰੁਪਿਆ ਇਕ ਡਾਲਰ ਦੇ ਬਰਾਬਰ ਹੈ। ਇਕ ਸਾਲ ਪਹਿਲਾਂ ਇਹ 139.8 ਦੇ ਪੱਧਰ 'ਤੇ ਸੀ। ਦੱਖਣੀ ਕੋਰੀਆ ਦੀ ਮੁਦਰਾ ਵੋਨ 'ਚ ਕਰੀਬ 1.5 ਫੀਸਦੀ ਦੀ ਗਿਰਾਵਟ ਆਈ ਅਤੇ ਹੁਣ ਇਹ 1,167.1 ਵੋਨ ਇਕ ਡਾਲਰ ਦੇ ਬਰਾਬਰ ਹੈ। 

ਬਲੂਮਬਰਗ ਦੀ ਰਿਪੋਰਟ ਮੁਤਾਬਕ ਜਨਵਰੀ 2019 ਤੋਂ ਲੈ ਕੇ ਹੁਣ ਤੱਕ ਡਾਲਰ ਦੇ ਮੁਕਾਬਲੇ ਰੁਪਿਆ 2% ਤੱਕ ਫਿਸਲ ਚੁੱਕਾ ਹੈ। ਇਸ ਦੇ ਉਲਟ ਥਾਈਲੈਂਡ ਦੀ ਮੁਦਰਾ ਬਾਥ 6.3%, ਮਲੇਸ਼ੀਆ ਦੀ ਮੁਦਰਾ ਰਿੰਗਿਟ 1.5% ਅਤੇ ਫਿਲੀਪੀਂਸ ਦੀ ਮੁਦਰਾ ਪੇਸੋ 3% ਤੱਕ ਮਜ਼ਬੂਤ ਹੋਈ ਹੈ। ਚੀਨ ਦੀ ਮੁਦਰਾ ਯੁਆਨ ਵੀ ਡਾਲਰ ਦੇ ਮੁਕਾਬਲੇ 0.4% ਫਿਸਲੀ ਹੈ।
ਮਾਹਰ ਭਾਰਤੀ ਅਰਥਵਿਵਸਥਾ ਦੀ ਗ੍ਰੋਥ 'ਚ ਉਮੀਦ ਤੋਂ ਜ਼ਿਆਦਾ ਗਿਰਾਵਟ ਨੂੰ ਇਸ ਦੇ ਪਿੱਛੇ ਦਾ ਮੁੱਖ ਕਾਰਨ ਮੰਨਦੇ ਹਨ।

ਪਿਛਲੇ ਦਹਾਕੇ ਰੁਪਏ ਨੇ ਦਰਜ ਕੀਤੀ ਗਿਰਾਵਟ

ਪਿਛਲੇ 10 ਸਾਲਾਂ ਵਿਚ ਤਕਰੀਬਨ 8 ਵਾਰ ਰੁਪਏ ਨੇ ਡਾਲਰ ਦੇ ਮੁਕਾਬਲੇ ਆਪਣੀ ਕੀਮਤ ਗਵਾਈ ਹੈ। ਸਾਲ 2018 'ਚ ਰੁਪਏ ਨੇ 8 ਫੀਸਦੀ ਤੱਕ ਕਮਜ਼ੋਰੀ ਦਰਜ ਕੀਤੀ ਸੀ। ਇਸ ਤੋਂ ਬਾਅਦ 2019 'ਚ ਵੀ ਭਾਰਤੀ ਰੁਪਿਆ ਕਮਜ਼ੋਰ ਹੋਇਆ ਸੀ।

ਪਿਛਲੇ ਇਕ ਸਾਲ ਵਿਚ ਬੰਗਲਾਦੇਸ਼ ਦੀ ਕਰੰਸੀ ਟਕਾ ਨੇ ਵੀ ਭਾਰਤੀ ਮੁਦਰਾ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਟਕਾ ਇਕ ਸਾਲ 'ਚ 1.5 ਫੀਸਦੀ ਹੇਠਾਂ ਆਇਆ ਅਤੇ ਰੁਪਏ 'ਚ 2% ਤੱਕ ਦੀ ਗਿਰਾਵਟ ਆਈÍ

ਸਰਕਾਰ ਨੇ ਦਿੱਤਾ ਬੂਸਟਰ ਡੋਜ਼

ਅਰਥਵਿਵਸਥਾ ਨੂੰ ਬੂਸਟ ਦੇਣ ਲਈ ਸਰਕਾਰ ਨੇ ਕਾਰਪੋਰੇਟ ਟੈਕਸ 'ਚ ਕਟੌਤੀ ਕੀਤੀ। ਇਸ ਨਾਲ ਸ਼ੇਅਰ ਬਜ਼ਾਰ 'ਚ ਤੇਜ਼ੀ ਵੀ ਆਈ। ਇਸ ਨਾਲ ਸਾਲ 2019 'ਚ 2,000 ਕਰੋੜ ਦੀ ਵਿਦੇਸ਼ੀ ਪੂੰਜੀ ਆਈ।


Related News