ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਤਿੰਨ ਪੈਸੇ ਕਮਜ਼ੋਰ
Friday, Mar 19, 2021 - 11:30 AM (IST)
ਮੁੰਬਈ (ਪੀ. ਟੀ.) - ਸਟਾਕ ਬਾਜ਼ਾਰਾਂ ਵਿਚ ਗਿਰਾਵਟ ਦੇ ਚਲਦੇ ਰੁਪਿਆ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਤਿੰਨ ਪੈਸੇ ਦੀ ਗਿਰਾਵਟ ਨਾਲ 72.56 ਪ੍ਰਤੀ ਡਾਲਰ 'ਤੇ ਖੁੱਲਿ੍ਹਆ। ਫੋਰੈਕਸ ਡੀਲਰਾਂ ਨੇ ਕਿਹਾ ਕਿ ਵਿਦੇਸ਼ੀ ਫੰਡਾਂ ਦਾ ਨਿਰੰਤਰ ਸਮਰਥਨ ਅਤੇ ਗਲੋਬਲ ਬਾਜ਼ਾਰਾਂ ਵਿਚ ਡਾਲਰ ਦੀ ਕਮਜ਼ੋਰੀ ਨੇ ਰੁਪਏ ਨੂੰ ਕੁਝ ਸਮਰਥਨ ਪ੍ਰਦਾਨ ਕੀਤਾ।
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ 72.57 ਦੇ ਪੱਧਰ 'ਤੇ ਕਮਜ਼ੋਰ ਹੋਇਆ। ਬਾਅਦ ਵਿਚ ਇਹ ਇਕ ਮਾਮੂਲੀ ਸੁਧਾਰ ਦੇ ਨਾਲ 72.56 ਪ੍ਰਤੀ ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ। ਪਿਛਲੇ ਬੰਦ ਪੱਧਰ ਦੇ ਮੁਕਾਬਲੇ ਇਹ ਤਿੰਨ ਪੈਸੇ ਦੀ ਗਿਰਾਵਟ ਹੈ। ਵੀਰਵਾਰ ਨੂੰ ਰੁਪਿਆ 72.53 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਮੁਦਰਾਵਾਂ ਦੇ ਮੁਕਾਬਲੇ ਵਿਚ ਯੂ.ਐਸ. ਮੁਦਰਾ ਦਾ ਰੁਝਾਨ ਦਰਸਾਉਣ ਵਾਲਾ ਡਾਲਰ ਦਾ ਇੰਡੈਕਸ 0.05 ਪ੍ਰਤੀਸ਼ਤ ਦੀ ਗਿਰਾਵਟ ਨਾਲ 91.81 'ਤੇ ਆ ਗਿਆ।