ਭਾਰਤੀ ਕਰੰਸੀ 13 ਪੈਸੇ ਦੀ ਬੜ੍ਹਤ ਨਾਲ ਬੰਦ, ਜਾਣੋ ਡਾਲਰ ਦਾ ਅੱਜ ਦਾ ਮੁੱਲ

Tuesday, Oct 27, 2020 - 03:26 PM (IST)

ਭਾਰਤੀ ਕਰੰਸੀ 13 ਪੈਸੇ ਦੀ ਬੜ੍ਹਤ ਨਾਲ ਬੰਦ, ਜਾਣੋ ਡਾਲਰ ਦਾ ਅੱਜ ਦਾ ਮੁੱਲ

ਮੁੰਬਈ- ਭਾਰਤੀ ਕਰੰਸੀ ਮੰਗਲਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰਾਂ ਦੀ ਤੇਜ਼ੀ ਦੇ ਦਮ 'ਤੇ ਸ਼ੁਰੂਆਤੀ ਗਿਰਾਵਟ ਤੋਂ ਉਭਰਨ ਵਿਚ ਸਫਲ ਰਹੀ।

ਇਹ 13 ਪੈਸੇ ਦੀ ਬੜ੍ਹਤ ਨਾਲ 73.71 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ, ਜਦੋਂ ਕਿ ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਕਮਜ਼ੋਰੀ ਨਾਲ 73.94 ਪ੍ਰਤੀ ਡਾਲਰ 'ਤੇ ਪਹੁੰਚ ਗਿਆ ਸੀ।

ਕਾਰੋਬਾਰ ਦੌਰਾਨ ਰੁਪਿਆ 73.71 ਪ੍ਰਤੀ ਡਾਲਰ ਦੇ ਉੱਚ ਪੱਧਰ ਅਤੇ 73.94 ਪ੍ਰਤੀ ਡਾਲਰ ਦੇ ਹੇਠਲੇ ਪੱਧਰ ਵਿਚਕਾਰ ਰਿਹਾ। ਪਿਛਲੇ ਦਿਨ ਯਾਨੀ ਸੋਮਵਾਰ ਨੂੰ ਰੁਪਿਆ 73.84 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਇਸ ਵਿਚਕਾਰ ਛੇ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ ਵਿਚ ਡਾਲਰ ਦੀ ਮਜਬੂਤੀ ਦਰਸਾਉਣ ਵਾਲਾ ਸੂਚਕ ਅੰਕ 0.07 ਫੀਸਦੀ ਵੱਧ ਕੇ 93.11 'ਤੇ ਕਾਰੋਬਾਰ ਕਰ ਰਿਹਾ ਸੀ।

ਉੱਥੇ ਹੀ, ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 230.14 ਅੰਕ ਦੀ ਤੇਜ਼ੀ ਨਾਲ 40,375.64 'ਤੇ ਅਤੇ ਨਿਫਟੀ 77.20 ਅੰਕ ਮਜ਼ਬੂਤ ਹੋ ਕੇ 11,844.95 'ਤੇ ਬੰਦ ਹੋਇਆ ਹੈ। ਸੋਮਵਾਰ ਨੂੰ, ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ 119.42 ਕਰੋੜ ਰੁਪਏ ਦੀ ਸ਼ੁੱਧ ਵਿਕਰੀ ਕੀਤੀ ਸੀ। ਇਸ ਦੌਰਾਨ ਕੌਮਾਂਤਰੀ ਬਾਜ਼ਾਰ ਵਿਚ ਕੱਚਾ ਤੇਲ ਬ੍ਰੈਂਟ ਕਰੂਡ 0.52 ਫੀਸਦੀ ਦੀ ਤੇਜ਼ੀ ਨਾਲ 40.67 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।


author

Sanjeev

Content Editor

Related News