ਰੁਪਿਆ ਸ਼ੁਰੂਆਤੀ ਕਾਰੋਬਾਰ ''ਚ ਛੇ ਪੈਸੇ ਮਜ਼ਬੂਤ ਹੋ ਕੇ 82.34 ਪ੍ਰਤੀ ਡਾਲਰ ''ਤੇ ਪਹੁੰਚਿਆ

Wednesday, Oct 19, 2022 - 11:36 AM (IST)

ਰੁਪਿਆ ਸ਼ੁਰੂਆਤੀ ਕਾਰੋਬਾਰ ''ਚ ਛੇ ਪੈਸੇ ਮਜ਼ਬੂਤ ਹੋ ਕੇ 82.34 ਪ੍ਰਤੀ ਡਾਲਰ ''ਤੇ ਪਹੁੰਚਿਆ

ਮੁੰਬਈ- ਘਰੇਲੂ ਸ਼ੇਅਰ ਬਾਜ਼ਾਰਾਂ 'ਚ ਮਜ਼ਬੂਤੀ ਨਾਲ ਨਿਵੇਸ਼ਕਾਂ ਦੀ ਧਾਰਨਾ ਨੂੰ ਮਿਲੇ ਸਮਰਥਨ ਨੇ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਰੁਪਏ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਛੇ ਪੈਸੇ ਮਜ਼ਬੂਤ ਕਰ 82.34 ਦੇ ਭਾਅ 'ਤੇ ਪਹੁੰਚਾ ਦਿੱਤਾ। ਹਾਲਾਂਕਿ ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਭਾਰਤੀ ਬਾਜ਼ਾਰਾਂ ਤੋਂ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਬਿਕਵਾਲੀ ਦਾ ਨਿਕਾਸੀ ਦਾ ਸਿਲਸਿਲਾ ਜਾਰੀ ਰਹਿਣ ਨਾਲ ਰੁਪਏ ਦੀ ਤੇਜ਼ੀ 'ਤੇ ਹਲਕੀ ਰੋਕ ਲੱਗੀ। 
ਅੰਤਰ-ਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਰੁਪਿਆ 82.32 ਪ੍ਰਤੀ ਡਾਲਰ ਦੇ ਭਾਅ 'ਤੇ ਮਜ਼ਬੂਤੀ ਦੇ ਨਾਲ ਖੁੱਲ੍ਹਿਆ ਪਰ ਜਲਦ ਹੀ ਇਹ ਥੋੜ੍ਹਾ ਕਮਜ਼ੋਰ ਹੋ ਕੇ 82.34 'ਤੇ ਆ ਗਿਆ। ਇਸ ਤਰ੍ਹਾਂ ਸ਼ੁਰੂਆਤੀ ਕਾਰੋਬਾਰ 'ਚ ਇਹ ਪਿਛਲੇ ਭਾਅ ਦੇ ਮੁਕਾਬਲੇ ਛੇ ਪੈਸਾ ਮਜ਼ਬੂਤ ਰਿਹਾ।
ਪਿਛਲੇ ਕਾਰੋਬਾਰੀ ਦਿਵਸ 'ਤੇ ਰੁਪਿਆ 10 ਪੈਸੇ ਦੀ ਗਿਰਾਵਟ ਦੇ ਨਾਲ 82.40 ਦੇ ਭਾਅ 'ਤੇ ਬੰਦ ਹੋਇਆ ਸੀ। 
ਦੁਨੀਆ ਦੀਆਂ ਛੇ ਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਮਜ਼ਬੂਤੀ ਨੂੰ ਮਾਪਣ ਵਾਲਾ ਡਾਲਰ ਸੂਚਕਾਂਕ 0.06 ਫੀਸਦੀ ਡਿੱਗ ਕੇ 112.06 'ਤੇ ਆ ਗਿਆ। ਗਲੋਬਲ ਤੇਲ ਮਾਨਕ ਬ੍ਰੈਂਟ ਕਰੂਡ ਦਾ ਵਾਇਦਾ 0.59 ਫੀਸਦੀ ਵਧ ਕੇ 90.56 ਡਾਲਰ ਪ੍ਰਤੀ ਬੈਰਲ ਹੋ ਗਿਆ। 


author

Aarti dhillon

Content Editor

Related News