ਡਾਲਰ ਦੇ ਮੁਕਾਬਲੇ ਰੁਪਿਆ 10 ਪੈਸੇ ਦੀ ਮਜ਼ਬੂਤੀ ਨਾਲ 81.96 ਦੇ ਪੱਧਰ ''ਤੇ ਪੁੱਜਾ
Wednesday, May 10, 2023 - 10:38 AM (IST)

ਮੁੰਬਈ (ਭਾਸ਼ਾ) - ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਬੁੱਧਵਾਰ ਨੂੰ 10 ਪੈਸੇ ਦੀ ਮਜ਼ਬੂਤੀ ਨਾਲ 81.96 'ਤੇ ਪਹੁੰਚ ਗਿਆ ਹੈ। ਗਲੋਬਲ ਬਾਜ਼ਾਰਾਂ 'ਚ ਅਮਰੀਕੀ ਕਰੰਸੀ ਦੇ ਕਮਜ਼ੋਰ ਹੋਣ ਕਾਰਨ ਰੁਪਿਆ ਵਿੱਚ ਮਜ਼ਬੂਤ ਆਈ ਹੈ। ਮੁਦਰਾ ਕਾਰੋਬਾਰੀਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੇ ਪੁੰਜੀ ਨਿਵੇਸ਼ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਨਰਮੀ ਨਾਲ ਵੀ ਰੁਪਏ ਨੂੰ ਸਮਰਥਨ ਮਿਲਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ ਡਾਲਰ ਦੇ ਮੁਕਾਬਲੇ 82.01 'ਤੇ ਖੁੱਲ੍ਹਿਆ ਅਤੇ ਇਕ ਸਮੇਂ 10 ਪੈਸੇ ਦੀ ਮਜ਼ਬੂਤੀ ਨਾਲ 81.96 'ਤੇ ਪਹੁੰਚ ਗਿਆ। ਮੰਗਲਵਾਰ ਨੂੰ ਰੁਪਿਆ 82.06 'ਤੇ ਬੰਦ ਹੋਇਆ ਸੀ। ਕਾਰੋਬਾਰੀਆਂ ਦੇ ਮੁਤਾਬਕ ਨਿਵੇਸ਼ਕ ਅਮਰੀਕਾ 'ਚ ਅੱਜ ਜਾਰੀ ਹੋਣ ਵਾਲੇ ਮਹਿੰਗਾਈ ਦੇ ਅੰਕੜਿਆਂ ਤੋਂ ਪਹਿਲਾਂ ਸਾਵਧਾਨੀ ਵਾਲਾ ਰੁਖ ਅਪਣਾ ਰਹੇ ਹਨ।