ਵੱਡੀ ਰਾਹਤ! ਡਾਲਰ ਦਾ ਮੁੱਲ 75 ਰੁ: ਤੋਂ ਡਿੱਗਾ, ਵਿਦੇਸ਼ ਜਾਣਾ ਹੋਵੇਗਾ ਸਸਤਾ

Monday, Apr 26, 2021 - 11:19 AM (IST)

ਮੁੰਬਈ- ਬਾਹਰੋਂ ਸਾਮਾਨ ਦਰਾਮਦ ਕਰਨ ਵਾਲੇ ਅਤੇ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਡਾਲਰ ਦਾ ਮੁੱਲ 75 ਰੁਪਏ ਤੋਂ ਥੱਲ੍ਹੇ ਆ ਗਿਆ ਹੈ। ਡਾਲਰ ਵਿਚ ਕਮਜ਼ੋਰੀ ਅਤੇ ਘਰੇਲੂ ਸ਼ੇਅਰ ਬਾਜ਼ਾਰ ਵਿਚ ਮਜਬੂਤੀ ਦੇ ਮੱਦੇਨਜ਼ਰ ਰੁਪਿਆ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ 24 ਪੈਸੇ ਚੜ੍ਹ ਕੇ 74.77 ਪ੍ਰਤੀ ਡਾਲਰ ਦੇ ਪੱਧਰ 'ਤੇ ਪਹੁੰਚ ਗਿਆ। ਸ਼ੇਅਰ ਬਾਜ਼ਾਰ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 700 ਅੰਕ ਤੱਕ ਚੜ੍ਹ ਚੁੱਕਾ ਹੈ।

ਡਾਲਰ ਦੇ ਮੁਕਾਬਲੇ 74.81 ਰੁਪਏ ਦੇ ਪੱਧਰ 'ਤੇ ਖੁੱਲ੍ਹਣ ਪਿੱਛੋਂ ਭਾਰਤੀ ਕਰੰਸੀ ਵਿਚ ਅੱਗੇ ਹੋਰ ਤੇਜ਼ੀ ਆਈ। ਪਿਛਲੇ ਸੈਸ਼ਨ ਵਿਚ ਡਾਲਰ ਦਾ ਮੁੱਲ 75.01 ਰੁਪਏ 'ਤੇ ਬੰਦ ਹੋਇਆ ਸੀ। ਹਾਲਾਂਕਿ, 75 ਦੇ ਆਸਪਾਸ ਹੋਣ ਕਾਰਨ ਐੱਨ. ਆਰ. ਆਈਜ਼. ਲਈ ਅਜੇ ਵੀ ਭਾਰਤ ਪੈਸੇ ਭੇਜਣ ਦਾ ਸੁਨਹਿਰਾ ਮੌਕਾ ਹੈ।

ਇਹ ਵੀ ਪੜ੍ਹੋ- 1 ਮਈ ਤੋਂ ਕੋਰੋਨਾ ਵਾਇਰਸ ਟੀਕਾ ਲਵਾਉਣ ਵਾਲੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ

ਡਾਲਰ ਵਿਚ ਕਮਜ਼ੋਰੀ ਦੀ ਗੱਲ ਕਰੀਏ ਤਾਂ ਛੇ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਇਸ ਦੀ ਸਥਿਤੀ ਦਰਸਾਉਣ ਵਾਲਾ ਸੂਚਕ ਅੰਕ 0.18 ਫ਼ੀਸਦੀ ਡਿੱਗ ਕੇ 90.69 'ਤੇ ਆ ਗਿਆ। ਇਸ ਦੌਰਾਨ ਕੱਚੇ ਤੇਲ ਵਿਚ ਵੀ ਨਰਮੀ ਦੇਖਣ ਨੂੰ ਮਿਲੀ। ਗਲੋਬਲ ਬੈਂਚਮਾਰਕ ਬ੍ਰੈਂਟ 0.38 ਫ਼ੀਸਦੀ ਦੀ ਗਿਰਾਵਟ ਨਾਲ 65.86 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਗੌਰਤਲਬ ਹੈ ਕਿ ਰੁਪਏ ਦੀ ਵਿਚ ਉਤਰਾਅ-ਚੜ੍ਹਾਅ ਨਾਲ ਖਾਣ ਵਾਲੇ ਤੇਲਾਂ ਦੀ ਕੀਮਤ ਵੀ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਅਸੀਂ ਆਪਣੀ ਜ਼ਰੂਰਤ ਦਾ 60-70 ਫ਼ੀਸਦੀ ਦਰਾਮਦ ਕਰਦੇ ਹਾਂ। ਦਾਲਾਂ ਵੀ ਸਾਡੀ ਦਰਾਮਦ ਦਾ ਵੱਡਾ ਹਿੱਸਾ ਹਨ। ਇਸ ਦੇ ਨਾਲ ਹੀ ਹਰ ਇੰਡਸਟਰੀ ਜੋ ਦਰਾਮਦਾਂ 'ਤੇ ਨਿਰਭਰ ਹੈ ਉਸ ਦੀ ਉਤਪਾਦਨ ਲਾਗਤ 'ਤੇ ਵੀ ਅਸਰ ਪੈਂਦਾ ਹੈ।

►ਡਾਲਰ 'ਤੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ


Sanjeev

Content Editor

Related News