NRIs ਲਈ ਵੱਡੀ ਖ਼ਬਰ, ਰੁਪਏ ''ਚ ਭਾਰੀ ਗਿਰਾਵਟ, ਡਾਲਰ 75 ਰੁ: ਤੋਂ ਪਾਰ

Monday, Apr 12, 2021 - 04:50 PM (IST)

NRIs ਲਈ ਵੱਡੀ ਖ਼ਬਰ, ਰੁਪਏ ''ਚ ਭਾਰੀ ਗਿਰਾਵਟ, ਡਾਲਰ 75 ਰੁ: ਤੋਂ ਪਾਰ

ਮੁੰਬਈ- ਬਾਹਰੋਂ ਸਾਮਾਨ ਮੰਗਾਉਣਾ ਮਹਿੰਗਾ ਹੋ ਰਿਹਾ ਹੈ। ਰੁਪਏ ਵਿਚ ਡਾਲਰ ਦੇ ਮੁਕਾਬਲੇ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੋਮਵਾਰ ਨੂੰ ਕਾਰੋਬਾਰ ਦੌਰਾਨ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ 41 ਪੈਸੇ ਹੋਰ ਟੁੱਟ ਗਈ। ਇਸ ਨਾਲ ਡਾਲਰ ਦੀ ਕੀਮਤ 75 ਰੁਪਏ ਤੋਂ ਪਾਰ ਹੋ ਗਈ। ਐੱਨ. ਆਰ. ਆਈਜ਼. ਲਈ ਇਹ ਭਾਰਤ ਪੈਸੇ ਭੇਜਣ ਦਾ ਸੁਨਹਿਰਾ ਮੌਕਾ ਹੋ ਸਕਦਾ ਹੈ। ਪ੍ਰਵਾਸੀ ਭਾਰਤੀ ਆਮ ਤੌਰ 'ਤੇ ਰੁਪਏ ਵਿਚ ਗਿਰਾਵਟ ਦੌਰਾਨ ਘਰ ਜ਼ਿਆਦਾ ਪੈਸੇ ਭੇਜਦੇ ਹਨ ਕਿਉਂਕਿ ਇਸ ਨਾਲ ਵੱਧ ਰਿਟਰਨ ਪ੍ਰਾਪਤ ਹੁੰਦਾ ਹੈ।

ਭਾਰਤ ਵਿਚ ਕੋਰੋਨਾ ਦੇ ਰਿਕਾਰਡ ਤੋੜ ਮਾਮਲੇ, ਸਟਾਕਸ ਬਾਜ਼ਾਰਾਂ ਵਿਚੋਂ ਵਿਦੇਸ਼ੀ ਫੰਡਾਂ ਦੀ ਨਿਕਾਸੀ ਦੀ ਵਜ੍ਹਾ ਨਾਲ ਭਾਰਤੀ ਕਰੰਸੀ ਅੱਜ ਗਿਰਾਵਟ ਨਾਲ 75.14 ਪ੍ਰਤੀ ਡਾਲਰ 'ਤੇ ਪਹੁੰਚ ਗਈ। ਉੱਥੇ ਹੀ, ਕਾਰੋਬਾਰ ਦੀ ਸਮਾਪਤੀ 'ਤੇ ਇਹ ਪਿਛਲੇ ਦਿਨ ਦੇ ਬੰਦ ਪੱਧਰ ਤੋਂ 32 ਪੈਸੇ ਲੁੜਕ ਕੇ 75.05 ਪ੍ਰਤੀ ਡਾਲਰ 'ਤੇ ਬੰਦ ਹੋਈ।

ਇਹ ਵੀ ਪੜ੍ਹੋ- ਬਾਜ਼ਾਰ ਧੜੰਮ, ਨਿਵੇਸ਼ਕਾਂ ਨੂੰ 15 ਮਿੰਟ 'ਚ 7 ਲੱਖ ਕਰੋੜ ਰੁ: ਤੋਂ ਵੱਧ ਦਾ ਘਾਟਾ!

ਪਿਛਲੇ ਕਾਰੋਬਾਰੀ ਸੈਸ਼ਨ ਸ਼ੁੱਕਰਵਾਰ ਨੂੰ ਡਾਲਰ ਦਾ ਮੁੱਲ 74.73 ਰੁਪਏ ਸੀ। ਰੁਪਏ ਦੇ ਕਮਜ਼ੋਰ ਹੋਣ ਦਾ ਮਤਲਬ ਹੈ ਕਿ ਦਰਾਮਦ ਲਈ ਸਾਨੂੰ ਵਧੇਰੇ ਖ਼ਰਚ ਕਰਨਾ ਹੋਵੇਗਾ। ਪਹਿਲਾਂ ਜੇਕਰ 100 ਡਾਲਰ ਲੈਣ ਲਈ ਤਕਰੀਬਨ 7,400 ਰੁਪਏ ਦੀ ਜ਼ਰੂਰਤ ਸੀ ਤਾਂ ਹੁਣ ਇਸ ਲਈ ਤਕਰੀਬਨ 7,500 ਰੁਪਏ ਜੇਬ ਵਿਚੋਂ ਕੱਢਣੇ ਪੈਣਗੇ। ਡਿੱਗਦਾ ਰੁਪਿਆ ਵਿਦੇਸ਼ ਵਿਚ ਛੁੱਟੀਆਂ ਮਨਾਉਣ ਜਾਣ ਵਾਲਿਆਂ ਲਈ ਵੀ ਬੁਰੀ ਖ਼ਬਰ ਹੈ। ਇਸ ਦੇ ਨਾਲ ਹੀ ਹਰ ਇੰਡਸਟਰੀ ਜੋ ਦਰਾਮਦਾਂ 'ਤੇ ਨਿਰਭਰ ਹੈ ਉਸ ਨੂੰ ਉਤਪਾਦਨ ਲਾਗਤ ਵਿਚ ਵਾਧੇ ਦਾ ਸਾਹਮਣਾ ਕਰਨਾ ਪਵੇਗਾ। ਰੁਪਏ ਦੀ ਗਿਰਾਵਟ ਨਾਲ ਖਾਣ ਵਾਲੇ ਤੇਲਾਂ ਦੀ ਕੀਮਤ ਵੀ ਕਾਫ਼ੀ ਹੱਦ ਤੱਕ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਅਸੀਂ ਆਪਣੀ ਜ਼ਰੂਰਤ ਦਾ 60-70 ਫ਼ੀਸਦੀ ਦਰਾਮਦ ਕਰਦੇ ਹਾਂ। ਦਾਲਾਂ ਵੀ ਸਾਡੀ ਦਰਾਮਦ ਦਾ ਵੱਡਾ ਹਿੱਸਾ ਹਨ।

ਇਹ ਵੀ ਪੜ੍ਹੋ- ਲੋਕਾਂ ਲਈ ਵੱਡੀ ਰਾਹਤ, ਸਰਕਾਰ ਨੇ ਰੈਮਡੇਸਿਵਿਰ ਦੀ ਬਰਾਮਦ 'ਤੇ ਲਾਈ ਰੋਕ

►ਡਾਲਰ ਮਹਿੰਗਾ ਹੋਣ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News