ਡਾਲਰ ਦੇ ਮੁਕਾਬਲੇ ਰੁਪਿਆ ਲਗਾਤਾਰ ਤੀਜੇ ਦਿਨ ਮਜਬੂਤੀ ''ਚ ਬੰਦ

06/02/2020 5:19:09 PM

ਮੁੰਬਈ— ਕੌਮਾਂਤਰੀ ਪੱਧਰ 'ਤੇ ਡਾਲਰ 'ਚ ਰਹੀ ਨਰਮੀ ਦੇ ਨਾਲ ਹੀ ਘਰੇਲੂ ਪੱਧਰ 'ਤੇ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇ ਦਮ 'ਤੇ ਮੰਗਲਵਾਰ ਨੂੰ ਰੁਪਿਆ 18 ਪੈਸੇ ਚਮਕ ਕੇ 75.36 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਭਾਰਤੀ ਕਰੰਸੀ 'ਚ ਇਹ ਲਗਾਤਾਰ ਤੀਜੇ ਦਿਨ ਰਹੀ।

ਪਿਛਲੇ ਕਾਰੋਬਾਰੀ ਦਿਨ ਭਾਰਤੀ ਕਰੰਸੀ 75.54 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਸੀ। ਰੁਪਿਆ ਅੱਜ ਤਿੰਨ ਪੈਸੇ ਦੀ ਗਿਰਾਵਟ ਨਾਲ 75.57 ਦੇ ਪੱਧਰ 'ਤੇ ਖੁੱਲ੍ਹਾ ਸੀ ਅਤੇ ਸ਼ੁਰੂਆਤੀ ਕਾਰੋਬਾਰ 'ਚ ਵੀ ਇਹ 75.62 ਰੁਪਏ ਪ੍ਰਤੀ ਡਾਲਰ ਦੇ ਹੇਠਲੇ ਪੱਧਰ ਤੱਕ ਗਿਆ। ਇਸ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਤੇਜ਼ੀ ਤੋਂ ਮਿਲੇ ਸਮਰਥਨ ਨਾਲ ਇਹ 75.36 ਰੁਪਏ ਪ੍ਰਤੀ ਡਾਲਰ ਦੇ ਉੱਚੇ ਪੱਧਰ ਤੱਕ ਚੜ੍ਹਿਆ ਅਤੇ ਇਹ ਇਸ ਦਾ ਅੰਤਿਮ ਪੱਧਰ ਵੀ ਰਿਹਾ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਵੱਲੋਂ ਭਾਰਤ ਦੀ ਅਰਥਵਿਵਸਥਾ ਜਲਦ ਮੁੜ ਪਟੜੀ 'ਤੇ ਪਰਤਣ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਮੰਗਲਵਾਰ ਨੂੰ ਲਗਾਤਾਰ ਪੰਜਵੇਂ ਦਿਨ ਸੈਂਸੈਕਸ ਤੇ ਨਿਫਟੀ ਸ਼ਾਨਦਾਰ ਬੜ੍ਹਤ 'ਚ ਬੰਦ ਹੋਏ। ਸੈਂਸੈਕਸ 522 ਅੰਕ ਯਾਨੀ 1.57 ਫੀਸਦੀ ਚੜ੍ਹ ਕੇ 33,826 ਦੇ ਪੱਧਰ 'ਤੇ, ਜਦੋਂ ਕਿ ਐੱਨ. ਐੱਸ. ਈ. ਦਾ ਨਿਫਟੀ 153 ਅੰਕ ਯਾਨੀ 1.56 ਫੀਸਦੀ ਦੀ ਤੇਜ਼ੀ ਨਾਲ 9,979 ਦੇ ਪੱਧਰ 'ਤੇ ਬੰਦ ਹੋਇਆ।


Sanjeev

Content Editor

Related News