ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 12 ਪੈਸੇ ਮਜ਼ਬੂਤ
Friday, Nov 20, 2020 - 12:41 PM (IST)
ਮੁੰਬਈ (ਪੀ. ਟੀ.) - ਘਰੇਲੂ ਸ਼ੇਅਰ ਬਾਜ਼ਾਰ ਵਿਚ ਸਕਾਰਾਤਮਕ ਰੁਝਾਨ ਅਤੇ ਅਮਰੀਕੀ ਮੁਦਰਾ ਦੀ ਕਮਜ਼ੋਰੀ ਦੇ ਕਾਰਨ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 12 ਪੈਸੇ ਦੀ ਤੇਜ਼ੀ ਨਾਲ 74.15 ਦੇ ਪੱਧਰ 'ਤੇ ਪਹੁੰਚ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 74.15 ਦੇ ਪੱਧਰ 'ਤੇ ਖੁੱਲ੍ਹਿਆ, ਜੋ ਪਿਛਲੇ ਬੰਦ ਦੇ ਮੁਕਾਬਲੇ 12 ਪੈਸੇ ਦੀ ਮਜ਼ਬੂਤੀ ਦਰਸਾਉਂਦਾ ਹੈ। ਵੀਰਵਾਰ ਨੂੰ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 74.27 ਦੇ ਪੱਧਰ 'ਤੇ ਬੰਦ ਹੋਇਆ ਸੀ।
ਵਪਾਰੀਆਂ ਨੇ ਕਿਹਾ ਕਿ ਘਰੇਲੂ ਸਟਾਕ ਬਾਜ਼ਾਰਾਂ ਵਿਚ ਵਿਦੇਸ਼ੀ ਫੰਡਾਂ ਦੀ ਨਿਰੰਤਰ ਆਮਦ ਨੇ ਸਥਾਨਕ ਮੁਦਰਾ ਨੂੰ ਵੀ ਸਹਾਇਤਾ ਦਿੱਤੀ। ਰਿਲਾਇੰਸ ਸਿਕਓਰਟੀਜ਼ ਨੇ ਇਕ ਖੋਜ ਨੋਟ ਵਿਚ ਕਿਹਾ ਕਿ ਇਸ ਮਹੀਨੇ ਹੁਣ ਤਕ ਘਰੇਲੂ ਇਕੁਇਟੀ ਅਤੇ ਕਰਜ਼ੇ ਦੀਆਂ ਮਾਰਕੀਟਾਂ ਵਿਚ 6 ਅਰਬ ਅਮਰੀਕੀ ਡਾਲਰ ਤੋਂ ਵੱਧ ਦਾ ਨਿਵੇਸ਼ ਹੋਇਆ ਹੈ, ਜਦੋਂ ਕਿ ਮਹੀਨੇ ਵਿਚ ਅਜੇ ਇਕ ਹਫਤੇ ਦਾ ਕਾਰੋਬਾਰ ਬਚਿਆ ਹੈ। ਖੋਜ ਟਿੱਪਣੀ 'ਚ ਅੱਗੇ ਕਿਹਾ ਹੈ ਕਿ ਕੇਂਦਰੀ ਬੈਂਕ ਇਸ ਆਮਦ ਨੂੰ ਕਾਬੂ ਵਿਚ ਰੱਖਣ ਲਈ ਨਿਰੰਤਰ ਕੋਸ਼ਿਸ਼ ਕਰ ਰਿਹਾ ਹੈ, ਜੋ ਰੁਪਏ ਦੇ ਵਾਧੇ ਨੂੰ ਸੀਮਤ ਕਰ ਸਕਦਾ ਹੈ। ਮਾਰਕੀਟ ਨੂੰ ਉਮੀਦ ਹੈ ਕਿ ਯੂਐਸ ਫੈਡਰਲ ਰਿਜ਼ਰਵ ਦਸੰਬਰ ਵਿਚ ਮੁਦਰਾ ਨੀਤੀ ਵਿਚ ਰਾਹਤ ਦੇ ਸਕਦਾ ਹੈ। ਅਮਰੀਕਾ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੀ ਅਗਲੀ ਬੈਠਕ 15 ਅਤੇ 16 ਦਸੰਬਰ ਨੂੰ ਤੈਅ ਕੀਤੀ ਗਈ ਹੈ।