ਰੁਪਏ ''ਚ 10 ਪੈਸੇ ਦੀ ਬੜ੍ਹਤ, ਸੈਂਸੈਕਸ ''ਚ 695 ਅੰਕ ਦੀ ਵੱਡੀ ਗਿਰਾਵਟ

11/25/2020 4:54:00 PM

ਮੁੰਬਈ— ਬੁੱਧਵਾਰ ਨੂੰ ਮੁਨਾਫਾਵਸੂਲੀ ਕਾਰਨ ਘਰੇਲੂ ਸ਼ੇਅਰ ਬਾਜ਼ਾਰ 'ਚ ਆਈ ਵੱਡੀ ਗਿਰਾਵਟ ਦੇ ਬਾਵਜੂਦ ਰੁਪਏ ਨੇ 10 ਪੈਸੇ ਦੀ ਬੜ੍ਹਤ ਦਰਜ ਕੀਤੀ ਅਤੇ 73.91 ਪ੍ਰਤੀ ਡਾਲਰ 'ਤੇ ਬੰਦ ਹੋਇਆ। ਦਰਅਸਲ, ਦੁਨੀਆ ਦੀਆਂ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੇ ਸਥਿਰ ਰਹਿਣ ਨਾਲ ਰੁਪਏ ਨੂੰ ਮਜਬੂਤੀ ਮਿਲੀ।


ਪਿਛਲੇ ਦਿਨ ਰੁਪਿਆ 74.01 ਪ੍ਰਤੀ ਡਾਲਰ 'ਤੇ ਰਿਹਾ ਸੀ। ਕਾਰੋਬਾਰ ਦੌਰਾਨ ਰੁਪਿਆ ਅੱਜ 74.02 ਰੁਪਏ ਪ੍ਰਤੀ ਡਾਲਰ ਦੇ ਦਿਨ ਦੇ ਹੇਠਲੇ ਪੱਧਰ ਅਤੇ 73.88 ਪ੍ਰਤੀ ਡਾਲਰ ਦੇ ਦਿਨ ਦੇ ਹੇਠਲੇ ਪੱਧਰ ਵਿਚਕਾਰ ਰਿਹਾ, ਜਦੋਂ ਕਿ ਕਾਰੋਬਾਰ ਦੇ ਸ਼ੁਰੂ 'ਚ ਇਹ ਤਿੰਨ ਪੈਸੇ ਵੱਧ ਕੇ ਖੁੱਲ੍ਹਾ ਸੀ।


ਉੱਥੇ ਹੀ, ਗਲੋਬਲ ਪੱਧਰ 'ਤੇ ਮਿਲੇ-ਜੁਲੇ ਰੁਖ਼ ਵਿਚਕਾਰ ਬੀ. ਐੱਸ. ਈ. ਸੈਂਸੈਕਸ 695 ਅੰਕ ਡਿੱਗ ਕੇ 43,828 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 196 ਅੰਕ ਯਾਨੀ 1.51 ਫ਼ੀਸਦੀ ਦੀ ਗਿਰਾਵਟ ਨਾਲ 12,858 'ਤੇ ਬੰਦ ਹੋਇਆ। ਸੈਂਸੈਕਸ ਦੇ ਸ਼ੇਅਰਾਂ 'ਚ ਸਭ ਤੋਂ ਵੱਧ ਨੁਕਸਾਨ 'ਚ ਕੋਟਕ ਬੈਂਕ ਰਿਹਾ। ਇਸ 'ਚ ਤਕਰਬੀਨ 3 ਫ਼ੀਸਦੀ ਦੀ ਗਿਰਾਵਟ ਆਈ। ਇਸ ਤੋਂ ਇਲਾਵਾ ਐਕਸਿਸ ਬੈਂਕ, ਸਨ ਫਾਰਮਾ, ਐੱਚ. ਡੀ. ਐੱਫ. ਸੀ. ਬੈਂਕ, ਬਜਾਜ ਫਾਈਨੈਂਸ ਅਤੇ ਏਸ਼ੀਅਨ ਪੇਂਟਸ 'ਚ ਵੀ ਗਿਰਾਵਟ ਦਰਜ ਕੀਤੀ ਗਈ। ਐੱਚ. ਡੀ. ਐੱਫ. ਸੀ. ਬੈਂਕ, ਇੰਫੋਸਿਸ ਅਤੇ ਕੋਟਕ ਬੈਂਕ ਵਰਗੇ ਸ਼ੇਅਰਾਂ 'ਚ ਮੁਨਾਫਾਵਸੂਲੀ ਕਾਰਨ ਬਾਜ਼ਾਰ 'ਚ ਗਿਰਾਵਟ ਆਈ।


Sanjeev

Content Editor

Related News