ਰੁਪਏ ਨੇ ਲਾਇਆ ਇਤਿਹਾਸਕ ਗੋਤਾ ! ਡਾਲਰ ਦੇ ਮੁਕਾਬਲੇ All Time Low ਪੁੱਜੀ ਭਾਰਤੀ ਕਰੰਸੀ
Thursday, Jan 29, 2026 - 12:14 PM (IST)
ਮੁੰਬਈ (ਏਜੰਸੀ) : ਭਾਰਤੀ ਕਰੰਸੀ ਵਿੱਚ ਗਿਰਾਵਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਭਾਰਤੀ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 92.00 ਦੇ ਹੇਠਲੇ ਪੱਧਰ (All-time low) 'ਤੇ ਪਹੁੰਚ ਗਿਆ। ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਾ ਕਰਨ ਅਤੇ ਗਲੋਬਲ ਬਾਜ਼ਾਰਾਂ ਵਿੱਚ ਵਧਦੇ ਤਣਾਅ ਕਾਰਨ ਰੁਪਏ ਦੀ ਸਿਹਤ ਵਿਗੜੀ ਹੈ।
ਇਹ ਵੀ ਪੜ੍ਹੋ : 'ਸਮਝੌਤਾ ਕਰੋ ਜਾਂ ਤਬਾਹੀ ਲਈ ਤਿਆਰ ਰਹੋ'; ਟਰੰਪ ਨੇ ਈਰਾਨ ਨੂੰ ਦੇ'ਤਾ ਅਲਟੀਮੇਟਮ
ਗਿਰਾਵਟ ਦੇ 4 ਵੱਡੇ ਕਾਰਨ
ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ: ਅਮਰੀਕਾ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਕਾਰਨ ਕੱਚਾ ਤੇਲ 4% ਮਹਿੰਗਾ ਹੋ ਕੇ 69.30 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ ਹੈ। ਭਾਰਤ ਆਪਣੀ ਲੋੜ ਦਾ ਵੱਡਾ ਹਿੱਸਾ ਆਯਾਤ ਕਰਦਾ ਹੈ, ਜਿਸ ਕਾਰਨ ਰੁਪਏ 'ਤੇ ਦਬਾਅ ਵਧਿਆ ਹੈ।
ਫੈਡਰਲ ਰਿਜ਼ਰਵ ਦਾ ਫੈਸਲਾ: ਸਾਲ 2026 ਦੀ ਪਹਿਲੀ ਨੀਤੀ ਬੈਠਕ ਵਿੱਚ ਅਮਰੀਕੀ ਫੈਡਰਲ ਰਿਜ਼ਰਵ ਨੇ ਵਿਆਜ ਦਰਾਂ ਨੂੰ ਸਥਿਰ ਰੱਖਿਆ ਹੈ, ਜਿਸ ਕਾਰਨ ਡਾਲਰ ਇੰਡੈਕਸ ਵਿੱਚ ਤੇਜ਼ੀ ਆਈ ਹੈ।
ਸ਼ੇਅਰ ਬਾਜ਼ਾਰ ਵਿੱਚ ਗਿਰਾਵਟ: ਘਰੇਲੂ ਸ਼ੇਅਰ ਬਾਜ਼ਾਰ ਵਿੱਚ ਅੱਜ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਸੈਂਸੈਕਸ 343 ਅੰਕ ਅਤੇ ਨਿਫਟੀ 94 ਅੰਕ ਡਿੱਗ ਕੇ ਕਾਰੋਬਾਰ ਕਰ ਰਹੇ ਹਨ।
ਮਹੀਨੇ ਦੇ ਅੰਤ ਵਿੱਚ ਡਾਲਰ ਦੀ ਮੰਗ: ਜਨਵਰੀ ਮਹੀਨੇ ਦੇ ਅੰਤ ਵਿੱਚ ਡਾਲਰ ਦੀ ਮੰਗ ਵਧਣ ਕਾਰਨ ਵੀ ਭਾਰਤੀ ਕਰੰਸੀ ਕਮਜ਼ੋਰ ਹੋਈ ਹੈ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ ਸਟਾਰ ਅਲੀਨਾ ਆਮਿਰ ਦੀ ਪ੍ਰਾਈਵੇਟ ਵੀਡੀਓ Leak, ਖੂਬ ਹੋ ਰਹੀ ਵਾਇਰਲ
ਆਮ ਜਨਤਾ 'ਤੇ ਕੀ ਹੋਵੇਗਾ ਅਸਰ?
ਰੁਪਏ ਦੀ ਇਸ ਗਿਰਾਵਟ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ 'ਤੇ ਪਵੇਗਾ। ਵਿਦੇਸ਼ੀ ਯਾਤਰਾ ਅਤੇ ਵਿਦੇਸ਼ੀ ਪੜ੍ਹਾਈ ਮਹਿੰਗੀ ਹੋ ਜਾਵੇਗੀ। ਇਸ ਤੋਂ ਇਲਾਵਾ, ਤੇਲ ਮਹਿੰਗਾ ਹੋਣ ਕਾਰਨ ਮਾਲ-ਭਾੜਾ ਵਧੇਗਾ, ਜਿਸ ਨਾਲ ਰਸੋਈ ਦਾ ਬਜਟ ਵੀ ਵਿਗੜ ਸਕਦਾ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਬੱਚੇ ਪੈਦਾ ਕਰਨਾ ਬਣਾਏਗਾ ਲੱਖਪਤੀ ! ਟਰੰਪ ਦੀ ਨਵੀਂ ਸਕੀਮ ਨੇ ਮਾਪਿਆਂ ਦੀ ਕਰਾਈ ਬੱਲੇ-ਬੱਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
