ਰੁਪਿਆ ਸ਼ੁਰੂਆਤੀ ਕਾਰੋਬਾਰ ''ਚ ਚਾਰ ਪੈਸੇ ਦੇ ਵਾਧੇ ਨਾਲ 82.66 ਪ੍ਰਤੀ ਡਾਲਰ ''ਤੇ

Wednesday, Feb 08, 2023 - 11:42 AM (IST)

ਰੁਪਿਆ ਸ਼ੁਰੂਆਤੀ ਕਾਰੋਬਾਰ ''ਚ ਚਾਰ ਪੈਸੇ ਦੇ ਵਾਧੇ ਨਾਲ 82.66 ਪ੍ਰਤੀ ਡਾਲਰ ''ਤੇ

ਨਵੀਂ ਦਿੱਲੀ- ਘਰੇਲੂ ਸ਼ੇਅਰ ਬਾਜ਼ਾਰਾਂ 'ਚ ਮਜ਼ਬੂਤ ਰੁਖ਼ ਦੇ ਚੱਲਦੇ ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਸਮੀਖਿਆ ਬੈਠਕ ਦੇ ਨਤੀਜਿਆਂ ਤੋਂ ਪਹਿਲਾਂ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਚਾਰ ਪੈਸੇ ਵਧ ਕੇ 82.66 'ਤੇ ਪਹੁੰਚ ਗਿਆ।
ਫਾਰੇਕਸ ਡੀਲਰਾਂ ਨੇ ਕਿਹਾ ਕਿ ਗਲੋਬਲ ਬਾਜ਼ਾਰਾਂ 'ਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਵਿਦੇਸ਼ੀ ਫੰਡਾਂ ਦਾ ਵਹਾਅ ਹਾਲਾਂਕਿ ਨਿਵੇਸ਼ਕਾਂ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ।

ਅੰਤਰ ਬੈਂਕ ਫਾਰੇਕਸ ਬਾਜ਼ਾਰ 'ਚ ਰੁਪਿਆ 82.67 ਪ੍ਰਤੀ ਡਾਲਰ 'ਤੇ ਮਜ਼ਬੂਤ ​​ਖੁੱਲ੍ਹਣ ਤੋਂ ਬਾਅਦ 82.66 ਪ੍ਰਤੀ ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ। ਪਿਛਲੇ ਕਾਰੋਬਾਰੀ ਸੈਸ਼ਨ 'ਚ ਰੁਪਿਆ 6 ਪੈਸੇ ਦੀ ਮਜ਼ਬੂਤੀ ਨਾਲ 82.70 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ।


author

Aarti dhillon

Content Editor

Related News