ਰੁਪਿਆ ਸ਼ੁਰੂਆਤੀ ਕਾਰੋਬਾਰ ''ਚ 25 ਪੈਸੇ ਟੁੱਟ ਕੇ 82.75 ਪ੍ਰਤੀ ਡਾਲਰ ''ਤੇ
Wednesday, Dec 07, 2022 - 12:01 PM (IST)

ਮੁੰਬਈ- ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਸਮੀਖਿਆ ਤੋਂ ਪਹਿਲਾਂ ਘਰੇਲੂ ਸ਼ੇਅਰਾਂ 'ਚ ਸ਼ੁਰੂਆਤੀ ਵਪਾਰਕ ਘਾਟੇ ਕਾਰਨ ਰੁਪਿਆ ਬੁੱਧਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 25 ਪੈਸੇ ਦੀ ਗਿਰਾਵਟ ਨਾਲ 82.75 ਦੇ ਪੱਧਰ 'ਤੇ ਆ ਗਿਆ।
ਮੌਦਰਿਕ ਕਾਰੋਬਾਰੀਆਂ ਨੇ ਕਿਹਾ ਕਿ ਵਿਦੇਸ਼ੀ ਬਾਜ਼ਾਰਾਂ 'ਚ ਡਾਲਰ ਦੀ ਮੰਗ ਵਧਣ ਅਤੇ ਵਿਦੇਸ਼ੀ ਫੰਡਾਂ ਦੇ ਬਾਹਰ ਆਉਣ ਨਾਲ ਨਿਵੇਸ਼ਕਾਂ ਦੀ ਧਾਰਨਾ 'ਤੇ ਅਸਰ ਪਿਆ।
ਅੰਤਰਬੈਂਕ ਵਿਦੇਸ਼ੀ ਮੌਦਰਿਕ ਬਾਜ਼ਾਰ 'ਚ ਰੁਪਿਆ 82.74 'ਤੇ ਖੁੱਲ੍ਹਿਆ। ਬਾਅਦ 'ਚ ਇਹ ਹੋਰ ਨੁਕਸਾਨ ਦੇ ਨਾਲ 82.75 ਪ੍ਰਤੀ ਡਾਲਰ 'ਤੇ ਆ ਗਿਆ। ਪਿਛਲੇ ਬੰਦ ਪੱਧਰ ਦੀ ਤੁਲਨਾ 'ਚ ਰੁਪਿਆ 25 ਪੈਸੇ ਹੇਠਾਂ ਹੈ। ਮੰਗਲਵਾਰ ਨੂੰ ਰੁਪਿਆ 65 ਪੈਸੇ ਟੁੱਟ ਕੇ 82.50 ਪ੍ਰਤੀ ਡਾਲਰ 'ਤੇ ਬੰਦ ਹੋਇਆ।