ਰੁਪਿਆ ਸ਼ੁਰੂਆਤੀ ਕਾਰੋਬਾਰ ''ਚ ਨੌ ਪੈਸੇ ਟੁੱਟ ਕੇ 82.74 ਪ੍ਰਤੀ ਡਾਲਰ ''ਤੇ

Tuesday, Dec 27, 2022 - 10:48 AM (IST)

ਰੁਪਿਆ ਸ਼ੁਰੂਆਤੀ ਕਾਰੋਬਾਰ ''ਚ ਨੌ ਪੈਸੇ ਟੁੱਟ ਕੇ 82.74 ਪ੍ਰਤੀ ਡਾਲਰ ''ਤੇ

ਮੁੰਬਈ- ਕੱਚੇ ਤੇਲ ਦੀਆਂ ਕੀਮਤਾਂ 'ਚ ਉਛਾਲ ਕਾਰਨ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਨੌ ਪੈਸੇ ਕਮਜ਼ੋਰ ਹੋ ਕੇ 82.74 'ਤੇ ਆ ਗਿਆ। ਫਾਰੈਕਸ ਡੀਲਰਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਵਿਦੇਸ਼ੀ ਫੰਡਾਂ ਦੀ ਨਿਕਾਸੀ ਨਾਲ ਵੀ ਘਰੇਲੂ ਮੁਦਰਾ  ਦਬਾਅ 'ਚ ਆ ਗਈ ਹੈ।
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ 82.71 ਪ੍ਰਤੀ ਡਾਲਰ 'ਤੇ ਕਮਜ਼ੋਰ ਖੁੱਲ੍ਹਣ ਤੋਂ ਬਾਅਦ ਹੋਰ ਡਿੱਗ ਕੇ 82.74 ਪ੍ਰਤੀ ਡਾਲਰ 'ਤੇ ਆ ਗਿਆ।
ਇਹ ਪਿਛਲੇ ਕਾਰੋਬਾਰੀ ਸੈਸ਼ਨ ਦੀ ਤੁਲਨਾ 'ਚ ਨੌਂ ਪੈਸੇ ਦੀ ਗਿਰਾਵਟ ਹੈ। ਸੋਮਵਾਰ ਨੂੰ ਰੁਪਿਆ 17 ਪੈਸੇ ਟੁੱਟ ਕੇ 82.65 ਪ੍ਰਤੀ ਡਾਲਰ 'ਤੇ ਬੰਦ ਹੋਇਆ। ਇਸ ਦੌਰਾਨ ਛੇ ਮੁਦਰਾਵਾਂ ਦੀ ਤੁਲਨਾ 'ਚ ਅਮਰੀਕੀ ਮੁਦਰਾ ਦੀ ਮਜ਼ਬੂਤੀ ਨੂੰ ਮਾਪਣ ਵਾਲਾ ਡਾਲਰ ਸੂਚਕਾਂਕ 0.19 ਫੀਸਦੀ ਦੇ ਨੁਕਸਾਨ ਨਾਲ 104.11 'ਤੇ ਆ ਗਿਆ।


author

Aarti dhillon

Content Editor

Related News