ਭਾਰਤੀ ਰੁਪਏ 'ਚ 1 ਪੈਸੇ ਦੀ ਮਾਮੂਲੀ ਗਿਰਾਵਟ, ਜਾਣੋ ਡਾਲਰ ਦਾ ਮੁੱਲ

Friday, Jun 05, 2020 - 04:35 PM (IST)

ਮੁੰਬਈ— ਕੱਚੇ ਤੇਲ 'ਚ ਤੇਜ਼ੀ ਅਤੇ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ 'ਚ ਰਹੀ ਨਰਮੀ ਨਾਲ ਰੁਪਏ 'ਚ ਸ਼ੁੱਕਰਵਾਰ ਨੂੰ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 1 ਪੈਸੇ ਦੀ ਹਲਕੀ ਗਿਰਾਵਟ ਨਾਲ 75.58 ਦੇ ਪੱਧਰ 'ਤੇ ਬੰਦ ਹੋਇਆ ਹੈ।

ਹਾਲਾਂਕਿ, ਭਾਰਤੀ ਕਰੰਸੀ ਤਿੰਨ ਦਿਨ 'ਚ 22 ਪੈਸੇ ਡਿੱਗ ਚੁੱਕੀ ਹੈ। ਵੀਰਵਾਰ ਨੂੰ ਇਹ 9 ਪੈਸੇ ਦੀ ਗਿਰਾਵਟ ਨਾਲ 75.57 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਸੀ।

ਸ਼ੁੱਕਰਵਾਰ ਨੂੰ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਇੰਡੈਕਸ 'ਚ ਨਰਮੀ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਦੇ ਦਮ 'ਤੇ ਰੁਪਏ ਦੀ ਸ਼ੁਰੂਆਤ ਚੰਗੀ ਰਹੀ। ਇਹ ਡਾਲਰ ਦੇ ਮੁਕਾਬਲੇ 18 ਪੈਸੇ ਦੀ ਮਜਬੂਤੀ ਨਾਲ 75.39 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਾ ਪਰ ਇਸ ਤੋਂ ਬਾਅਦ ਇਸ ਦਾ ਗ੍ਰਾਫ ਹੇਠਾਂ ਵੱਲ ਉਤਰਨ ਲੱਗਾ। ਕਾਰੋਬਾਰੀਆਂ ਨੇ ਦੱਸਿਆ ਕਿ ਰਿਜ਼ਰਵ ਬੈਂਕ ਨੇ ਬੈਂਕਾਂ ਜ਼ਰੀਏ ਡਾਲਰ ਦੀ ਖਰੀਦ ਕੀਤੀ, ਨਾਲ ਹੀ ਬ੍ਰੈਂਟ ਕੱਚੇ ਤੇਲ ਦੀ ਵਾਇਦਾ ਕੀਮਤ 'ਚ ਤੇਜ਼ੀ ਨਾਲ ਵੀ ਰੁਪਏ 'ਤੇ ਦਬਾਅ ਰਿਹਾ। ਭਾਰਤੀ ਕਰੰਸੀ ਕਾਰੋਬਾਰ ਦੀ ਸਮਾਪਤੀ 'ਤੇ 75.58 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ।


Sanjeev

Content Editor

Related News