ਮੁਕੇਸ਼ ਅੰਬਾਨੀ ਦੇ ਬਿਮਾਰ ਹੋਣ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ, RIL ਦੇ ਸ਼ੇਅਰ ਡਿੱਗੇ

Monday, Nov 02, 2020 - 06:12 PM (IST)

ਮੁਕੇਸ਼ ਅੰਬਾਨੀ ਦੇ ਬਿਮਾਰ ਹੋਣ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ, RIL ਦੇ ਸ਼ੇਅਰ ਡਿੱਗੇ

ਮੁੰਬਈ — ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐਲ) ਦੇ ਸ਼ੇਅਰ ਅੱਜ 6% ਤੱਕ ਡਿੱਗ ਗਏ। ਇਸ ਕਾਰਨ ਇਸ ਦਾ ਮਾਰਕੀਟ ਪੂੰਜੀਕਰਣ ਸਿਰਫ ਇੱਕ ਘੰਟੇ ਵਿਚ 70 ਹਜ਼ਾਰ ਕਰੋੜ ਰੁਪਏ ਘੱਟ ਗਿਆ। ਅਜਿਹਾ ਇਸ ਲਈ ਹੋਇਆ ਕਿਉਂਕਿ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਸਿਹਤ ਖ਼ਰਾਬ ਹੋਣ ਦੀ ਅਫਵਾਹ ਗਰਮ ਹੈ। ਹਾਲਾਂਕਿ ਆਰਆਈਐਲ ਨੇ ਇਸ ਮੁੱਦੇ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਇਸ ਤੋਂ ਪਹਿਲਾਂ ਇਸੇ ਸਾਲ ਜੁਲਾਈ ਦੇ ਸ਼ੁਰੂ ਵਿਚ ਇਹ ਸਟਾਕ ਇੱਕ ਦਿਨ ਵਿੱਚ 6.2% ਘੱਟ ਗਿਆ ਸੀ। ਉਸ ਸਮੇਂ ਇਹ 1978 ਤੋਂ 1798 ਰੁਪਏ 'ਤੇ ਆ ਗਿਆ ਸੀ।

15 ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਅਫਵਾਹ

ਪਿਛਲੇ 15 ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਖਬਰ ਆ ਰਹੀ ਹੈ ਕਿ ਮੁਕੇਸ਼ ਅੰਬਾਨੀ ਦੀ ਹਾਲਤ ਖਰਾਬ ਹੈ। ਉਸ ਦਾ ਲੰਡਨ ਵਿਚ ਆਰਗਨ ਟਰਾਂਸਪਲਾਂਟ ਕੀਤਾ  ਗਿਆ ਹੈ। ਉਨ੍ਹਾਂ ਦਾ ਭਾਰ 30 ਕਿਲੋਗ੍ਰਾਮ ਘਟਿਆ ਹੈ। ਸੋਸ਼ਲ ਮੀਡੀਆ 'ਤੇ ਕਿਹਾ ਜਾ ਰਿਹਾ ਹੈ ਕਿ ਇਸੇ ਕਰਕੇ ਅੰਬਾਨੀ ਪਰਿਵਾਰ ਆਈ.ਪੀ.ਐਲ. 'ਚ ਦਿਖਾਈ ਨਹੀਂ ਦੇ ਰਿਹਾ ਹੈ। ਹਾਲਾਂਕਿ ਇਸ ਦੇ ਉਲਟ ਪਿਛਲੇ ਹਫਤੇ ਮੁਕੇਸ਼ ਅੰਬਾਨੀ ਨੇ ਵਕੀਲ ਹਰੀਸ਼ ਸਾਲਵੇ ਦੇ ਵਿਆਹ ਦੇ ਸਮੇਂ ਇੱਕ ਵੈਬਿਨਾਰ ਰਾਹੀਂ ਆਪਣੀ ਮੌਜੂਦਗੀ ਦਰਜ ਕਰਵਾਈ ਸੀ।

ਇਹ ਵੀ ਪੜ੍ਹੋ : ਪਾਣੀ ਨਾਲੋਂ ਸਸਤਾ ਹੋਇਆ ਕੱਚਾ ਤੇਲ, ਦੀਵਾਲੀ ਤੋਂ ਪਹਿਲਾਂ ਭਾਰਤੀ ਕੰਪਨੀਆਂ ਨੂੰ ਹੋ ਸਕਦੈ ਵੱਡਾ ਫਾਇਦਾ

ਬ੍ਰੋਕਰੇਜ ਹਾਊਸ ਇਕੱਠੀ ਕਰ ਰਹੇ ਹਨ ਜਾਣਕਾਰੀ 

ਕੁਝ ਬ੍ਰੋਕਰੇਜ ਹਾਊਸ ਦਾ ਮੰਨਣਾ ਹੈ ਕਿ ਇਹ ਖਬਰ ਅਜੇ ਤੱਕ ਸਾਹਮਣੇ ਨਹੀਂ ਆਈ ਹੈ ਅਤੇ ਜਦ ਤੱਕ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਆਉਂਦੀ, ਉਸ ਸਮੇਂ ਤੱਕ ਇਹ ਕਹਿਣਾ ਗਲਤ ਹੋਵੇਗਾ। ਪਰ ਇਸ ਦੇ ਸ਼ੇਅਰਾਂ 'ਤੇ ਇਸ ਦਾ ਅਸਰ ਅੱਜ ਸਵੇਰੇ ਦਿਖਾਈ ਦਿੱਤਾ ਹੈ। ਕੁਝ ਬ੍ਰੋਕਰੇਜ ਹਾਊਸ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਫਿਊਚਰ ਰਿਟੇਲ ਸੌਦੇ ਅਤੇ ਕੰਪਨੀ ਦੇ ਮਾੜੇ ਨਤੀਜਿਆਂ ਕਾਰਨ ਸਟਾਕ ਦਬਾਅ ਵਿਚ ਹਨ। ਕੁਝ ਬ੍ਰੋਕਰੇਜ ਹਾਊਸ ਦਾ ਕਹਿਣਾ ਹੈ ਕਿ ਨਤੀਜਾ ਇੰਨਾ ਮਾੜਾ ਨਹੀਂ ਹੈ ਕਿ ਸਟਾਕ 6% ਟੁੱਟ ਜਾਣ ਇਸ ਦੇ ਪਿੱਛੇ ਕੁਝ ਹੋਰ ਮਾਮਲਾ ਵੀ ਹੈ।

ਇਹ ਵੀ ਪੜ੍ਹੋ : ਇਸ ਦੀਵਾਲੀ ਰਾਜਸਥਾਨ 'ਚ ਨਹੀਂ ਚੱਲਣਗੇ ਪਟਾਕੇ, ਗਹਿਲੋਤ ਸਰਕਾਰ ਨੇ ਇਸ ਕਾਰਨ ਲਗਾਈਆਂ ਸਖ਼ਤ 

1940 ਰੁਪਏ 'ਤੇ ਚਲਾ ਗਿਆ ਸ਼ੇਅਰ

ਸੋਮਵਾਰ ਸਵੇਰੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ 6% ਦੀ ਗਿਰਾਵਟ ਦੇ ਨਾਲ 1940 ਰੁਪਏ 'ਤੇ ਪਹੁੰਚ ਗਏ। ਇਹ ਪਿਛਲੇ ਚਾਰ ਮਹੀਨਿਆਂ ਵਿਚ ਸਭ ਤੋਂ ਹੇਠਲਾ ਪੱਧਰ ਹੈ। ਇਸ ਦੇ ਕਾਰਨ ਸੋਮਵਾਰ ਨੂੰ ਇੱਕ ਘੰਟੇ ਵਿਚ ਐਮ.ਸੀ.ਏ.ਪੀ. ਵਿਚ 70 ਹਜ਼ਾਰ ਕਰੋੜ ਰੁਪਏ ਦੀ ਗਿਰਾਵਟ ਆਈ ਹੈ, ਜਦੋਂ ਕਿ 23 ਅਕਤੂਬਰ ਤੋਂ ਕੰਪਨੀ ਦੀ ਮਾਰਕੀਟ ਕੈਪ ਵਿਚ ਇੱਕ ਲੱਖ ਕਰੋੜ ਰੁਪਏ ਦੀ ਕਮੀ ਆਈ ਹੈ।

ਹਿੱਸੇਦਾਰੀ ਦੀ ਵਿਕਰੀ ਕਾਰਨ ਸ਼ੇਅਰਾਂ ਨੇ ਹਾਸਲ ਕੀਤੀ ਇੱਕ ਨਵੀਂ ਉੱਚਾਈ 

ਹਾਲ ਹੀ ਵਿਚ ਜੀਓ ਟੈਲੀਕਾਮ ਅਤੇ ਰਿਟੇਲ ਸੈਗਮੈਂਟ ਵਿਚ ਹਿੱਸੇਦਾਰੀ ਦੀ ਵਿਕਰੀ ਕਾਰਨ ਆਰ.ਆਈ.ਐਲ. ਦੇ ਸ਼ੇਅਰਾਂ ਵਿਚ ਤੇਜ਼ੀ ਆਈ ਸੀ। ਜਦੋਂ ਕਿ ਇਸ ਤੋਂ ਪਹਿਲਾਂ ਇਹ ਸਟਾਕ ਕਈ ਸਾਲਾਂ ਤੋਂ ਕਮਜ਼ੋਰ ਪ੍ਰਦਰਸ਼ਨ ਕਰ ਰਿਹਾ ਸੀ। ਪਰ ਦੂਜੀ ਤਿਮਾਹੀ ਵਿਚ ਇਸ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਦੂਜੀ ਤਿਮਾਹੀ ਵਿਚ ਇਸ ਦਾ ਸ਼ੁੱਧ ਲਾਭ 15% ਘੱਟ ਕੇ 9,500 ਕਰੋੜ ਰੁਪਏ ਰਿਹਾ। ਹਾਲਾਂਕਿ ਇਸ ਦਾ ਮਾਲੀਆ ਵੀ 1.48 ਲੱਖ ਕਰੋੜ ਰੁਪਏ ਤੋਂ ਘਟ ਕੇ 1.28 ਲੱਖ ਕਰੋੜ ਰੁਪਏ ਹੋ ਗਿਆ ਹੈ।

ਇਹ ਵੀ ਪੜ੍ਹੋ : ਸਰਦੀਆਂ ਸ਼ੁਰੂ ਹੁੰਦੇ ਹੀ ਸਸਤਾ ਹੋਇਆ ਆਂਡਾ, ਕੀਮਤਾਂ 'ਚ ਇਸ ਕਾਰਨ ਆਈ ਗਿਰਾਵਟ


author

Harinder Kaur

Content Editor

Related News