ਭਾਰਤੀ ਕਰੰਸੀ ''ਚ 16 ਪੈਸੇ ਦੀ ਨਰਮੀ, ਜਾਣੋ ਡਾਲਰ ਦੀ ਕੀਮਤ

09/02/2020 3:12:36 PM

ਮੁੰਬਈ- ਘਰੇਲੂ ਸ਼ੇਅਰ ਬਾਜ਼ਾਰ ਵਿਚ ਕਮਜ਼ੋਰੀ ਅਤੇ ਅਮਰੀਕੀ ਮੁਦਰਾ ਦੀ ਮਜ਼ਬੂਤੀ ਦੇ ਚੱਲਦਿਆਂ ਬੁੱਧਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 16 ਪੈਸੇ ਡਿੱਗ ਕੇ 73.03 'ਤੇ ਬੰਦ ਹੋਇਆ। 

ਕਰੰਸੀ ਬਾਜ਼ਾਰ ਵਿਚ ਰੁਪਿਆ ਕਮਜ਼ੋਰ ਰੁਖ਼ ਨਾਲ 73.10 'ਤੇ ਖੁੱਲ੍ਹਿਆ ਸੀ ਅਤੇ ਉਤਾਰ-ਚੜ੍ਹਾਅ ਭਰੇ ਕਾਰੋਬਾਰ ਦੀ ਸਮਾਪਤੀ 'ਤੇ ਅਖੀਰ ਵਿਚ 73.03 'ਤੇ ਬੰਦ ਹੋਇਆ, ਜੋ ਪਿਛਲੇ ਬੰਦ ਪੱਧਰ 72.87 ਤੋਂ 16 ਪੈਸੇ ਦੀ ਗਿਰਾਵਟ ਨੂੰ ਦਰਸਾਉਂਦਾ ਹੈ। 

ਦਿਨ ਦੇ ਕਾਰੋਬਾਰ ਵਿਚ ਰੁਪਏ ਨੇ 72.90 ਦੇ ਉੱਪਰੀ ਪੱਧਰ ਅਤੇ 73.13 ਦੇ ਹੇਠਲੇ ਪੱਧਰ ਨੂੰ ਦੇਖਿਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਆਰ. ਬੀ. ਆਈ. ਦੇ ਨਕਦੀ ਵਧਾਉਣ ਦੇ ਉਪਾਵਾਂ ਦੇ ਚੱਲਦਿਆਂ ਰੁਪਿਆ 73 ਪੈਸੇ ਦੀ ਮਜ਼ਬੂਤੀ ਨਾਲ 72.87 'ਤੇ ਬੰਦ ਹੋਇਆ ਸੀ। 
ਇਸ ਵਿਚਕਾਰ 6 ਮੁੱਖ ਕਰੰਸੀਆਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕਾਂਕ 0.26 ਫੀਸਦੀ ਵੱਧ ਕੇ 92.58 'ਤੇ ਆ ਗਿਆ। 


Sanjeev

Content Editor

Related News