ਕੀ ਬੰਦ ਹੋ ਜਾਣਗੇ 2 ਹਜ਼ਾਰ ਰੁਪਏ ਦੇ ਨੋਟ? ਬਾਜ਼ਾਰ 'ਚੋਂ ਤੇਜ਼ੀ ਨਾਲ ਹੋ ਰਹੇ ਗ਼ਾਇਬ

05/28/2022 12:24:21 PM

ਨਵੀਂ ਦਿੱਲੀ (ਭਾਸ਼ਾ) – ਕੀ ਤੁਸੀਂ ਧਿਆਨ ਦਿੱਤਾ ਹੈ ਕਿ ਏ. ਟੀ. ਐੱਮ. ’ਚੋਂ ਹੁਣ ਤੁਹਾਡੇ ਹੱਥ ’ਚ ਕਿੰਨੀ ਵਾਰ 2,000 ਰੁਪਏ ਦਾ ਨੋਟ ਆਉਂਦਾ ਹੈ? ਜੇ ਤੁਸੀਂ ਨੋਟਿਸ ਕੀਤਾ ਹੋਵੇਗਾ ਤਾਂ ਸਮਝ ਗਏ ਹੋਵੋਗੇ ਕਿ 2,000 ਰੁਪਏ ਦੇ ਨੋਟ ਦੀ ਰਵਾਇਤ ਘੱਟ ਹੋ ਗਈ ਹੈ। ਆਰ. ਬੀ. ਆਈ. ਦੀ ਸਾਲਾਨਾ ਰਿਪੋਰਟ ਮੁਤਾਬਕ 2,000 ਰੁਪਏ ਦੇ ਬੈਂਕ ਨੋਟ ਦੀ ਗਿਣਤੀ ’ਚ ਪਿਛਲੇ ਕੁੱਝ ਸਾਲਾਂ ਤੋਂ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਇਸ ਸਾਲ ਮਾਰਚ ਅਖੀਰ ਤੱਕ ਰਵਾਇਤ ਵਾਲੇ ਕੁੱਲ ਨੋਟ ’ਚ ਇਨ੍ਹਾਂ ਦੀ ਹਿੱਸੇਦਾਰੀ ਘਟ ਕੇ 214 ਕਰੋੜ ਜਾਂ 1.6 ਫੀਸਦੀ ਰਹਿ ਗਈ।

ਇਸ ਸਾਲ ਮਾਰਚ ਤੱਕ ਸਾਰੇ ਮੁੱਲ ਵਰਗ ਦੇ ਨੋਟਾਂ ਦੀ ਗਿਣਤੀ 13,053 ਕਰੋੜ ਸੀ। ਇਸ ਤੋਂ ਇਕ ਸਾਲ ਪਹਿਲਾਂ ਇਸੇ ਮਿਆਦ ’ਚ ਇਹ ਅੰਕੜਾ 12,437 ਕਰੋੜ ਸੀ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਰਿਪੋਰਟ ਮੁਤਾਬਕ ਮਾਰਚ 2020 ਦੇ ਅਖੀਰ ’ਚ ਰਵਾਇਤ ’ਚ ਸ਼ਾਮਲ 2,000 ਰੁਪਏ ਦੇ ਮੁੱਲ ਵਰਗ ਵਾਲੇ ਨੋਟਾਂ ਦੀ ਗਿਣਤੀ 274 ਕਰੋੜ ਸੀ। ਇਹ ਅੰਕੜਾ ਰਵਾਇਤ ’ਚ ਕੁੱਲ ਕਰੰਸੀ ਨੋਟਾਂ ਦੀ ਗਿਣਤੀ ਦਾ 2.4 ਫੀਸਦੀ ਸੀ।

ਇਹ ਵੀ ਪੜ੍ਹੋ :  19 ਸਾਲ ਦੀ ਉਮਰ 'ਚ ਸਕੂਲ ਛੱਡਣ ਵਾਲਾ Alexandr Wang ਬਣਿਆ ਸਭ ਤੋਂ ਘੱਟ ਉਮਰ ਦਾ ਅਰਬਪਤੀ

ਇਸ ਤੋਂ ਬਾਅਦ ਮਾਰਚ 2021 ਤੱਕ ਰਵਾਇਤ ’ਚ ਸ਼ਾਮਲ 2,000 ਦੇ ਨੋਟਾਂ ਦੀ ਗਿਣਤੀ ਘਟ ਕੇ 245 ਕਰੋੜ ਜਾਂ 2 ਫੀਸਦੀ ਰਹਿ ਗਈ। ਪਿਛਲੇ ਵਿੱਤੀ ਸਾਲ ਦੇ ਅਖੀਰ ’ਚ ਇਹ ਅੰਕੜਾ 214 ਕਰੋੜ ਜਾਂ 1.6 ਫੀਸਦੀ ਤੱਕ ਰਹਿ ਗਿਆ। ਇਹ ਅੰਕੜੇ ਮਾਤਰਾ ਦੇ ਲਿਹਾਜ ਨਾਲ ਹਨ।

ਮਾਰਚ 2022 ’ਚ 13.8 ਫੀਸਦੀ ਰਹਿ ਗਈ 2000 ਰੁਪਏ ਦੇ ਨੋਟ ਦੀ ਕੁੱਲ ਵੈਲਿਊ

ਜੇ ਵੈਲਿਊ ਦੇ ਸੰਦਰਭ ’ਚ ਗੱਲ ਕਰੀਏ ਤਾਂ ਮਾਰਚ 2020 ’ਚ 2,000 ਰੁਪਏ ਦੇ ਨੋਟ ਦੀ ਕੁੱਲ ਵੈਲਿਊ ਸਾਰੇ ਮੁੱਲ ਵਰਗ ਦੇ ਨੋਟਾਂ ’ਚ ਕੁੱਲ ਮੁੱਲ ਦਾ 22.6 ਫੀਸਦੀ ਸੀ। ਮਾਰਚ 2021 ’ਚ ਇਹ ਅੰਕੜਾ ਘਟ ਕੇ 17.3 ਫੀਸਦੀ ਅਤੇ ਮਾਰਚ 2022 ’ਚ 13.8 ਫੀਸਦੀ ਰਹਿ ਗਿਆ।

ਇਹ ਵੀ ਪੜ੍ਹੋ : ਬੀ. ਐੱਮ. ਡਬਲਯੂ. ਨੇ ਲਾਂਚ ਕੀਤੀ ਇਲੈਕਟ੍ਰਿਕ ਕਾਰ, ਸਿੰਗਲ ਚਾਰਜ ’ਤੇ ਚੱਲੇਗੀ 590 ਕਿਲੋਮੀਟਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News