ਬੈਂਕ ਆਫ ਮਹਾਰਾਸ਼ਟਰ ਨੂੰ 1119 ਕਰੋੜ ਰੁਪਏ ਦਾ ਘਾਟਾ
Friday, Aug 03, 2018 - 03:42 PM (IST)

ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਬੈਂਕ ਆਫ ਮਹਾਰਾਸ਼ਟਰ ਨੂੰ 1119 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਬੈਂਕ ਆਫ ਮਹਾਰਾਸ਼ਟਰ ਨੂੰ 412.2 ਕਰੋੜ ਰੁਪਏ ਦਾ ਘਾਟਾ ਹੋਇਆ ਹੈ।
ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਬੈਂਕ ਆਫ ਮਹਾਰਾਸ਼ਟਰ ਦੀ ਵਿਆਜ 23.9 ਫੀਸਦੀ ਵਧ ਕੇ 858.5 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਬੈਂਕ ਆਫ ਇੰਡੀਆ ਦੀ ਵਿਆਜ ਆਮਦਨ 693 ਕਰੋੜ ਰੁਪਏ ਰਹੀ ਸੀ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਬੈਂਕ ਆਫ ਮਹਾਰਾਸ਼ਟਰ ਦਾ ਗ੍ਰਾਸ ਐੱਨ.ਪੀ.ਏ. 19.48 ਫੀਸਦੀ ਤੋਂ ਵਧ ਕੇ 21.18 ਫੀਸਦੀ ਰਿਹਾ। ਤਿਮਾਹੀ ਆਧਾਰ 'ਤੇ ਪਹਿਲੀ ਤਿਮਾਹੀ 'ਚ ਬੈਂਕ ਆਫ ਮਹਾਰਾਸ਼ਟਰ ਦਾ ਨੈੱਟ ਐੱਨ.ਪੀ.ਏ. 11.24 ਫੀਸਦੀ ਤੋਂ ਵਧ ਕੇ 12.20 ਫੀਸਦੀ ਰਿਹਾ ਹੈ।