ਰਾਇਲ ਐਨਫੀਲਡ ਅਗਲੇ ਮਹੀਨੇ ਲਾਂਚ ਕਰੇਗੀ ਆਪਣੀਆਂ ਇਹ 4 ਬਾਈਕਸ

01/16/2018 1:34:44 AM

ਜਲੰਧਰ—ਫਰਵਰੀ 'ਚ ਆਟੋ ਐਕਸਪੋਅ 2018 ਦਾ ਆਯੋਜਨ ਹੋਣ ਜਾ ਰਿਹਾ ਹੈ ਅਤੇ ਇਸ ਵੱਡੇ ਆਟੋ ਸ਼ੋਅ 'ਚ ਆਉਣ ਵਾਲੇ ਸਾਲਾਂ 'ਚ ਲਾਂਚ ਕੀਤੀਆਂ ਜਾਣ ਵਾਲੀਆਂ ਬਾਈਕਸ ਅਤੇ ਕਾਰਾਂ ਨੂੰ ਪੇਸ਼ ਕੀਤਾ ਜਾਵੇਗਾ। ਉੱਥੇ ਇਸ ਸ਼ੋਅ 'ਚ ਪ੍ਰਸਿੱਧ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਰਾਇਲ ਐਨਫੀਲਡ ਵੀ ਆਪਣੀ ਰੇਟਰੋ ਅਤੇ ਕਲਾਸੀਕ ਬਾਈਕਸ ਪੇਸ਼ ਕਰਨ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਕੰਪਨੀ ਇਸ ਸ਼ੋਅ 'ਚ ਆਪਣੀ ਚਾਰ ਨਵੀਂ ਬਾਈਕਸ ਨੂੰ ਲਾਂਚ ਕਰੇਗੀ। ਜਿਨਾਂ 'ਚ ਰਾਇਲ ਐਨਫੀਲਡ ਥੰਡਰਬਰਡ 350ਐਕਸ, ਰਾਇਲ ਐਨਫੀਲਡ 500ਐਕਸ, ਰਾਇਲ ਐਨਫੀਲਡ ਇੰਟਰਸੈਪਟਰ 650 ਅਤੇ ਰਾਇਲ ਐਨਫੀਲਡ ਕਾਨਟੀਨੈਂਟਲ ਜੀ.ਟੀ. 650 ਸ਼ਾਮਲ ਹੋਵੇਗੀ। 
1. ਰਾਇਲ ਐਨਫੀਲਡ ਥੰਡਰਬਰਡ 350 ਐਕਸ

PunjabKesari
ਇਸ ਬਾਈਕ 'ਚ ਛੋਟਾ ਹੈਂਡਲਬਾਰ, ਡੀ.ਆਰ.ਐਕਸ ਵਾਲੇ ਬਲੈਕ ਹੈਡਲੈਂਪ, ਐੱਲ.ਈ.ਡੀ. ਟੇਲਲਾਈਟਸ, ਬੈਕ ਰੇਸਟ ਮਿਸਿੰਗ ਸਪੀਲਟ ਸੀਟਾਂ ਨੂੰ ਸਿੰਗਲ ਸੀਟ 'ਚ ਬਦਲ ਦੇਣਾ ਅਤੇ 9 ਸਪੋਕ ਬਲੈਕ ਵਰਗੇ ਫੀਚਰਸ ਦੇਖਣ ਨੂੰ ਮਿਲਣਗੇ। ਸਸਪੈਂਸ਼ਨ ਲਈ ਇਸ 'ਚ ਟੈਲੀਸਕੋਪਿਕ ਫਾਕਰਸ ਅਪ ਫਰੰਟ ਅਤੇ ਡਿਊਲ ਸ਼ਆਕ ਅਬਜਾਰਬਰਸ ਪਿੱਛੇ ਦਿੱਤੇ ਗਏ ਹਨ। ਬ੍ਰੇਕਿੰਗ ਲਈ ਫਰੰਟ ਅਤੇ ਰੀਅਰ 'ਚ ਡਿਸਕ ਬ੍ਰੇਕ ਸੇਟਅਪ ਦਿੱਤਾ ਗਿਆ ਹੈ। 
2. ਰਾਇਲ ਐਨਫੀਲਡ ਥੰਡਰਬਰਡ 500ਐਕਸ

PunjabKesari
ਥੰਡਰਬਰਡ 350 ਐਕਸ ਨਾਲ ਹੀ ਰਾਇਲ ਐਨਫੀਲਡ ਥੰਡਰਬਰਡ 500ਐਕਸ ਨੂੰ ਵੀ ਪੇਸ਼ ਕਰੇਗੀ। ਇਸ ਬਾਈਕ 'ਚ ਵੀ ਸਾਰੇ ਫੀਚਰਸ ਥੰਡਰਬਰਡ 350ਐਕਸ ਵਾਲੇ ਦਿੱਤੇ ਜਾਣਗੇ। 500ਐਕਸ 'ਚ ਲੱਗਿਆ ਇੰਜਣ 27.2 ਬੀ.ਐੱਚ.ਪੀ. ਦੀ ਪਾਵਰ ਅਤੇ 41.3 ਐੱਨ.ਐੱਮ. ਦਾ ਟਾਰਕ ਜਨਰੇਟ ਕਰੇਗਾ। ਇੰਜਣ 5 ਸਪੀਡ ਗਿਅਰਬਾਕਸ ਨਾਲ ਲੈਸ ਹੋਵੇਗਾ। 
3. ਰਾਇਲ ਐਨਫੀਲਡ ਇੰਟਰਸੈਪਟਰ 650

PunjabKesari
ਰਾਇਲ ਐਨਫੀਲਡ ਕਾਨਟੀਨੈਂਟਲ ਇੰਸਰਸੈਪਟਰ 650 ਨਾਲ ਕੰਪਨੀ 650ਸੀ.ਸੀ. ਸੈਗਮੈਂਟ 'ਚ ਕਦਮ ਰੱਖਣ ਜਾ ਰਹੀ ਹੈ। ਕੰਪਨੀ ਇਸ ਟਵਿਨ ਸਿਲੰਡਰ ਮੋਟਰਸਾਈਕਲ ਨੂੰ ਆਟੋ ਐਕਸਪੋਅ ਦੇ ਦੌਰਾਨ ਪੇਸ਼ ਕਰੇਗੀ। ਇਸ ਬਾਈਕ 'ਚ 648ਸੀ.ਸੀ., ਏਅਰ ਕੂਲਡ, sohc, ਫਿਊਲ ਇੰਜੈਕਟੇਡ ਪੈਰੇਲੇਲ ਟਵਿਨ ਮੋਟਰ ਲੱਗਾਇਆ ਗਿਆ ਹੈ। ਇਹ ਇੰਜਣ 7,100 rpm 'ਤੇ 47hp ਦੀ ਪਾਵਰ ਅਤੇ 4,000rpm 'ਤੇ 52nm ਦਾ ਟਾਰਕ ਜਨਰੇਟ ਕਰਦਾ ਹੈ। ਬਾਈਕ 'ਚ ਸਸਪੈਂਸ਼ਨ, ਬ੍ਰੈਕਸ ਅਤੇ ਫਰੇਮ ਇਕੋ ਜਿਹੇ ਦਿਖਾਈ ਦਿੱਤੇ ਜਾਣਗੇ। ਇਸ ਦੇ ਨਾਲ ਹੀ ਇਨ੍ਹਾਂ 'ਚ ਡਬਲ ਕ੍ਰੇਡਲ ਸਟੀਲ ਫਰੇਮ ਨਾਲ ਏ.ਬੀ.ਐੱਸ. ਫੀਚਰ ਦਿੱਤਾ ਜਾਵੇਗਾ। 
4. ਰਾਇਲ ਐਨਫੀਲਡ ਕਾਨੀਟਨੈਂਟਲ ਜੀ.ਟੀ.650

PunjabKesari
ਇੰਟਰਸੈਪਟਰ 650 ਤੋਂ ਇਲਾਵਾ 650 ਸੀ.ਸੀ. ਸੈਗਮੈਂਟ ਸੀ.ਸੀ. 'ਚ ਰਾਇਲ ਐਨਫੀਲਡ ਆਪਣੀ ਦੂਜੀ ਬਾਈਕ ਕਾਨਟੀਨੈਂਟਲ ਜੀ.ਟੀ.650 ਨੂੰ ਵੀ ਪੇਸ਼ ਕਰੇਗੀ। ਇਸ ਬਾਈਕ 'ਚ ਇੰਟਰਸੈਪਟਰ ਵਾਲਾ 648 ਸੀ.ਸੀ., ਏਅਰ ਕੂਲਡ, ਐੱਸ.ਓ.ਐੱਚ.ਸੀ., ਫਿਊਲ ਇੰਜੈਕਟੇਡ ਪੈਰੇਲੇਲ ਟਵਿਨ ਮੋਟਰ ਇੰਜਣ ਦਿੱਤਾ ਜਾਵੇਗਾ। 6 ਸਪੀਡ ਗਿਅਰਬਾਕਸ ਨਾਲ ਲੈਸ ਇਹ ਇੰਜਣ 7,100 ਆਰ.ਪੀ.ਐੱਮ. 'ਤੇ 47ਐÎੱਚ.ਪੀ.ਦੀ ਪਾਵਰ ਅਤੇ 4,000 ਆਰ.ਪੀ.ਐੱਮ. 'ਤੇ 52 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਹਾਲਾਂਕਿ ਇਹ ਬਾਈਕ ਇੰਟਰਸੈਪਟਰ ਨਾਲ ਥੋੜੀ ਮਹਿੰਗੀ ਹੋ ਸਕਦੀ ਹੈ। ਬਾਈਕ 'ਚ ਸਸਪੈਂਸ਼ਨ, ਬ੍ਰੈਕਸ ਅਤੇ ਫਰੇਮ ਵੀ ਇੰਟਰਸੈਪਟਪਰ ਵਰਗੇ ਹੀ ਦਿੱਤੇ ਜਾਣਗੇ।


Related News