ਰਾਇਲ ਐਨਫੀਲਡ ਨੇ 350CC ਮੋਟਰਸਾਈਕਲ ਵੇਚਣ ਲਈ ਫਲਿਪਕਾਰਟ ਨਾਲ ਕੀਤਾ ਸਮਝੌਤਾ

Saturday, Sep 20, 2025 - 02:58 AM (IST)

ਰਾਇਲ ਐਨਫੀਲਡ ਨੇ 350CC ਮੋਟਰਸਾਈਕਲ ਵੇਚਣ ਲਈ ਫਲਿਪਕਾਰਟ ਨਾਲ ਕੀਤਾ ਸਮਝੌਤਾ

ਨਵੀਂ ਦਿੱਲੀ - ਪ੍ਰੀਮੀਅਮ ਮੋਟਰਸਾਈਕਲਈਕਲ ਬਣਾਉਣ ਵਾਲੀ ਕੰਪਨੀ ਰਾਇਲ ਐਨਫੀਲਡ ਨੇ ਕਿਹਾ ਕਿ ਉਸ ਨੇ 350 ਸੀ. ਸੀ. ਸ਼੍ਰੇਣੀ  ਦੇ ਆਪਣੇ ਸਾਰੇ ਦੋਪਹੀਆ ਵਾਹਨਾਂ ਨੂੰ  ਵੇਚਣ ਲਈ ਆਨਲਾਈਨ ਬਾਜ਼ਾਰ ਫਲਿਪਕਾਰਟ ਨਾਲ ਸਮਝੌਤਾ ਕੀਤਾ ਹੈ।

ਕੰਪਨੀ ਨੇ  ਕਿਹਾ ਕਿ  ਕੰਪਨੀ ਦੀ 350 ਸੀ. ਸੀ. ਰੇਂਜ- ਬੁਲੇਟ 350, ਕਲਾਸਿਕ 350, ਹੰਟਰ 350, ਗੋਅਨ ਕਲਾਸਿਕ 350 ਅਤੇ ਨਵੀਂ ਮੈਟਿਓਰ 350, 22 ਸਤੰਬਰ, 2025 ਤੋਂ ਫਲਿਪਕਾਰਟ ’ਤੇ 5 ਸ਼ਹਿਰਾਂ (ਬੈਂਗਲੁਰੂ, ਗੁਰੂਗ੍ਰਾਮ, ਕੋਲਕਾਤਾ, ਲਖਨਊ ਅਤੇ ਮੁੰਬਈ) ’ਚ   ਮੁਹੱਈਆ ਹੋਵੇਗੀ। ਇਨ੍ਹਾਂ ਸ਼ਹਿਰਾਂ ’ਚ ਡਲਿਵਰੀ ਅਤੇ ਵਿਕਰੀ  ਤੋਂ ਬਾਅਦ  ਗਾਹਕਾਂ ਦੀ ਸਹਾਇਤਾ ਉਨ੍ਹਾਂ ਦੇ  ਪਸੰਦੀਦਾ ਰਾਇਲ ਐਨਫੀਲਡ ਅਧਿਕਾਰਤ ਡੀਲਰ ਵੱਲੋਂ ਪੂਰੀ ਕੀਤੀ ਜਾਵੇਗੀ। 
 


author

Inder Prajapati

Content Editor

Related News