ਹੁਣ ਤੱਕ ਕਿੰਨੇ ਲੋਕਾਂ ਨੇ ਫਾਈਲ ਕੀਤਾ IT ਰਿਟਰਨ? ਸਾਹਮਣੇ ਆਇਆ ਪੂਰਾ ਡਾਟਾ

Saturday, Sep 13, 2025 - 05:37 PM (IST)

ਹੁਣ ਤੱਕ ਕਿੰਨੇ ਲੋਕਾਂ ਨੇ ਫਾਈਲ ਕੀਤਾ IT ਰਿਟਰਨ? ਸਾਹਮਣੇ ਆਇਆ ਪੂਰਾ ਡਾਟਾ

ਨਵੀਂ ਦਿੱਲੀ- ਇਨਕਮ ਟੈਕਸ ਵਿਭਾਗ ਨੇ ਸ਼ਨੀਵਾਰ ਨੂੰ ਕਿਹਾ ਕਿ ਮੁਲਾਂਕਣ ਸਾਲ 2025-26 ਲਈ ਹੁਣ ਤੱਕ 6 ਕਰੋੜ ਤੋਂ ਵੱਧ ਇਨਕਮ ਟੈਕਸ ਰਿਟਰਨ (ਆਈ.ਟੀ.ਆਰ.) ਦਾਖਲ ਕੀਤੇ ਜਾ ਚੁੱਕੇ ਹਨ। ਬਿਨਾਂ ਜੁਰਮਾਨੇ ਦੇ ਆਈ.ਟੀ.ਆਰ. ਭਰਨ ਦੀ ਆਖਰੀ ਤਾਰੀਖ 15 ਸਤੰਬਰ ਹੈ। ਵਿਭਾਗ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ’ਤੇ ਪੋਸਟ 'ਚ ਕਿਹਾ,''ਟੈਕਸਦਾਤਾਵਾਂ ਅਤੇ ਟੈਕਸ ਪੇਸ਼ੇਵਰਾਂ ਦਾ ਧੰਨਵਾਦ, ਜਿਨ੍ਹਾਂ ਨੇ ਸਾਨੂੰ ਹੁਣ ਤੱਕ 6 ਕਰੋੜ ਇਨਕਮ ਟੈਕਸ ਰਿਟਰਨ (ਆਈਟੀਆਰ) ਤੱਕ ਪਹੁੰਚਣ 'ਚ ਮਦਦ ਕੀਤੀ ਹੈ ਅਤੇ ਇਹ ਗਿਣਤੀ ਅਜੇ ਵੀ ਜਾਰੀ ਹੈ।'' 

ਪੋਸਟ ਚ ਕਿਹਾ ਗਿਆ ਹੈ ਕਿ ਆਈਟੀਆਰ ਫਾਇਲਿੰਗ, ਟੈਕਸ ਭੁਗਤਾਨ ਅਤੇ ਹੋਰ ਸੰਬੰਧਿਤ ਸੇਵਾਵਾਂ ਲਈ ਹੈਲਪਡੈਸਕ 24 ਘੰਟੇ ਚੱਲ ਰਿਹਾ ਹੈ ਅਤੇ ਹੋਰ ਵਿਭਾਗ ਹੋਰ ਮਾਧਿਅਮ ਨਾਲ ਵੀ ਮਦਦ ਪ੍ਰਦਾਨ ਕਰ ਰਿਹਾ ਹੈ। ਵਿਭਾਗ ਨੇ ਉਨ੍ਹਾਂ ਟੈਕਸਦਾਤਾਵਾਂ ਨੂੰ ਅਪੀਲ ਕੀਤੀ ਜਿਨ੍ਹਾਂ ਨੇ ਹਾਲੇ ਤੱਕ ਮੁਲਾਂਕਣ ਸਾਲ 2025-26 ਲਈ ਰਿਟਰਨ ਫਾਇਲ ਨਹੀਂ ਕੀਤਾ, ਤਾਂ ਕਿ ਉਹ ਜਲਦੀ ਤੋਂ ਜਲਦੀ ਆਈ.ਟੀ.ਆਰ. ਭਰ ਦੇਣ ਤਾਂ ਜੋ ਆਖ਼ਰੀ ਸਮੇਂ ਦੀ ਭੀੜ ਤੋਂ ਬਚਿਆ ਜਾ ਸਕੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News