Royal Enfield ਦੀ ਇਸ ਪਾਪੂਲਰ ਬਾਈਕ ''ਚ ਹੋਇਆ ਵੱਡਾ ਬਦਲਾਅ, ਮਿਲੇਗਾ ਇਹ ਖਾਸ ਫੀਚਰ

Saturday, Oct 27, 2018 - 06:42 PM (IST)

Royal Enfield ਦੀ ਇਸ ਪਾਪੂਲਰ ਬਾਈਕ ''ਚ ਹੋਇਆ ਵੱਡਾ ਬਦਲਾਅ, ਮਿਲੇਗਾ ਇਹ ਖਾਸ ਫੀਚਰ

ਆਟੋ ਡੈਸਕ- ਆਪਣੀ ਪਾਵਰਫੁੱਲ ਬਾਈਕਸ ਨੂੰ ਲੈ ਕੇ ਦੁਨੀਆਭਰ 'ਚ ਜਾਣੀ ਜਾਂਦੀ ਕੰਪਨੀ ਰਾਇਲ ਐਨਫੀਲਡ ਨੇ ਆਪਣੀ ਕਲਾਸਿਕ 350 ਗਨਮੈਟਲ ਗ੍ਰੇਅ ਬਾਈਕ ਨੂੰ ਡਿਊਲ-ਚੈਨਲ ਏ. ਬੀ. ਐੱਸ ਦੇ ਨਾਲ ਲਾਂਚ ਕਰ ਦਿੱਤਾ ਗਿਆ ਹੈ। ਭਾਰਤ ਸਰਕਾਰ ਦੇ ਨਵੇਂ ਨਿਯਮਾਂ ਦੇ ਮੁਤਾਬਕ 1 ਅਪ੍ਰੈਲ 2019 ਤੋਂ ਬਾਅਦ 125 ਸੀ. ਸੀ ਤੋਂ ਉਪਰ ਦੀਆਂ ਸਾਰੀਆਂ ਬਾਈਕਸ 'ਚ ਏ. ਬੀ. ਐੱਸ ਤੇ 125 ਸੀਸੀ ਦੇ ਹੇਠਾਂ ਦੀ ਬਾਈਕਸ 'ਚ ਸੀ. ਬੀ. ਏ. ਦੇਣਾ ਲਾਜ਼ਮੀ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਰਾਈਲ ਐਨਫੀਲਡ ਪਹਿਲਾਂ ਹੀ ਆਪਣੇ ਸਾਰੇ ਮੋਟਰਸਾਈਕਲ ਨੂੰ ਅਪਡੇਟ ਕਰਨ 'ਚ ਲਗੀ ਹੋਈ ਹੈ। ਹਾਲ ਹੀ 'ਚ ਉਸ ਨੇ ਕਲਾਸਿਕ 350 ਦਾ ਸਿਗਨਲਸ ਐਡੀਸ਼ਨ ਵੀ ਲਾਂਚ ਕੀਤਾ ਸੀ। ਦੱਸ ਦੇਈਏ ਕਿ ABS ਤਕਨੀਕ ਨਾਲ ਲੈਸ ਹੋਣ ਦੇ ਬਾਅਦ ਕਲਾਸਿਕ 350 ਗਨਮੇਟਲ ਗ੍ਰੇ ਮਾਡਲ ਦੀ ਕੀਮਤ 1,80,000 ਰੁਪਏ ਹੋ ਗਈ ਹੈ।PunjabKesari

ਇੰਜਣ
ਡਿਊਲ-ਚੈਨਲ ਏ. ਬੀ. ਐੱਸ ਤੋਂ ਇਲਾਵਾ ਰਾਇਲ ਐੱਨਫੀਲਡ ਕਲਾਸਿਕ 350 ਗਨਮੇਟਲ ਗ੍ਰੇ 'ਚ ਹੋਰ ਕੋਈ ਮਕੈਨਿਕਲ ਬਦਲਾਅ ਨਹੀਂ ਕੀਤਾ ਗਿਆ ਹੈ। ਇਸ 'ਚ 346 ਸੀ. ਸੀ. ਸਿੰਗਲ -ਸਿਲਿੰਡਰ, ਏਅਰ-ਕੁਲਡ ਇੰਜਣ ਦਿੱਤਾ ਗਿਆ ਹੈ ਜੋ ਕਿ 19.8 ਬੀ.ਐੱਚ. ਪੀ ਦੀ ਪਾਵਰ ਅਤੇ 28 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।PunjabKesari ਸਪੀਡ
ਕੰਪਨੀ ਦਾ ਦਾਅਵਾ ਹੈ ਕਿ 0 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜਨ 'ਚ ਗਨਮੇਟਲ ਗ੍ਰੇ 350 ਨੂੰ ਸਿਰਫ 5 ਸੈਕਿੰਡ ਦਾ ਸਮਾਂ ਲਗਦਾ ਹੈ ਤੇ ਇਸ ਦੀ ਟਾਪ ਸਪੀਡ 130 ਕਿਲੋਮੀਟਰ ਪ੍ਰਤੀ ਘੰਟੇ ਦੀ ਹੈ। ਰਾਇਲ ਐਨਫੀਲਡ ਕਲਾਸਿਕ 350 ਗਨਮੇਟਲ ਗਰੇ 37 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਇਲੇਜ ਦਿੰਦੀ ਹੈ ਤੇ ਇਸ 'ਚ 13.5 ਲਿਟਰ ਦੀ ਸਮਰੱਥਾ ਵਾਲਾ ਫਿਊਲ ਟੈਂਕ ਦਿੱਤਾ ਗਿਆ ਹੈ।PunjabKesari


Related News