ਰੋਟੋਮੈਕ ਦਾ ਕਰਜ਼ਾ 2016 ''ਚ ਹੀ ਐੱਨ. ਪੀ. ਏ. ''ਚ ਬਦਲ ਗਿਆ : ਬੈਂਕ ਆਫ ਇੰਡੀਆ

02/22/2018 2:16:41 AM

ਨਵੀਂ ਦਿੱਲੀ  (ਭਾਸ਼ਾ)-ਜਨਤਕ ਖੇਤਰ ਦੇ ਬੈਂਕ ਆਫ ਇੰਡੀਆ ਨੇ ਅੱਜ ਕਿਹਾ ਕਿ ਉਸ ਨੇ ਸਮੂਹ ਬੈਂਕ ਦੇ ਰੂਪ 'ਚ ਰੋਟੋਮੈਕ ਸਮੂਹ ਦੀਆਂ ਕੰਪਨੀਆਂ ਨੂੰ ਕੁਝ ਕਰਜ਼ਾ ਦਿੱਤਾ ਸੀ, ਜੋ ਵਿੱਤੀ ਸਾਲ 2015-16 ਨਾਨ-ਪ੍ਰਫਾਰਮਿੰਗ ਏਸੈੱਟ (ਐੱਨ. ਪੀ. ਏ.) 'ਚ ਬਦਲ ਗਿਆ। ਬੈਂਕ ਨੇ ਇਸ ਲਈ 100 ਫੀਸਦੀ ਪ੍ਰਬੰਧ ਪਹਿਲਾਂ ਹੀ ਕਰ ਲਿਆ ਹੈ। ਬੈਂਕ ਨੇ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਗਈ ਸੂਚਨਾ 'ਚ ਹਾਲਾਂਕਿ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਉਸ ਨੇ ਰੋਟੋਮੈਕ ਸਮੂਹ ਨੂੰ ਕਿੰਨਾ ਕਰਜ਼ਾ ਦਿੱਤਾ ਹੈ। ਸ਼ੇਅਰ ਬਾਜ਼ਾਰਾਂ ਨੇ ਰੋਟੋਮੈਕ ਦੇ ਮਾਲਕ ਦੇ 800 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਦੇਸ਼ 'ਚੋਂ ਭੱਜ ਜਾਣ ਦੀਆਂ ਖਬਰਾਂ 'ਤੇ ਬੈਂਕ ਤੋਂ ਸਪੱਸ਼ਟੀਕਰਨ ਮੰਗਿਆ ਸੀ।


Related News