ਰੋਹਤਕ PGI ਦਾ ਦਾਅਵਾ- ਇਨ੍ਹਾਂ ਮਰੀਜ਼ਾਂ ਨੂੰ ਪ੍ਰਭਾਵਤ ਨਹੀਂ ਕਰ ਰਿਹਾ ਕੋਰੋਨਾ!

Thursday, Aug 06, 2020 - 02:56 PM (IST)

ਨਵੀਂ ਦਿੱਲੀ — ਹੁਣ ਤੱਕ ਰੋਹਤਕ ਪੀ.ਜੀ.ਆਈ. ਵਿਚ 2000 ਅਜਿਹੇ ਮਰੀਜ਼ਾਂ ਦੀ ਪਛਾਣ ਕੀਤੀ ਗਈ ਹੈ ਜੋ ਹੈਪੇਟਾਈਟਸ-ਸੀ ਭਾਵ 'ਕਾਲਾ ਪੀਲੀਆ' ਦੀ ਦਵਾਈ ਲੈ ਰਹੇ ਹਨ। ਕੋਰੋਨਾ ਦਾ ਪ੍ਰਭਾਵ ਉਨ੍ਹਾਂ ਵਿੱਚੋਂ ਕਿਸੇ ਉੱਤੇ ਨਹੀਂ ਵੇਖਿਆ ਗਿਆ ਹੈ। ਹੈਪੇਟਾਈਟਸ-ਸੀ ਦੀ ਦਵਾਈ ਖਾਣ ਵਾਲੇ ਮਰੀਜ਼ਾਂ 'ਤੇ ਕੋਰੋਨਾ ਵਾਇਰਸ ਦਾ ਪ੍ਰਭਾਵ ਦਿਖਾਈ ਨਹੀਂ ਦੇ ਰਿਹਾ। ਇਸ ਦਵਾਈ ਦਾ ਟ੍ਰਾਇਲ ਕਈ ਦੇਸ਼ਾਂ ਵਿਚ ਚੱਲ ਰਿਹਾ ਹੈ ਅਤੇ ਭਾਰਤ ਵਿਚ ਵੀ ਇਸ 'ਤੇ ਖੋਜ ਕੀਤੀ ਜਾ ਰਹੀ ਹੈ।

ਰੋਹਤਕ ਪੀ.ਜੀ.ਆਈ. ਵਿਚ ਹੈਪੇਟਾਈਟਸ-ਸੀ ਦਾ ਸਟੇਟ ਨੋਡਲ ਇਲਾਜ ਕੇਂਦਰ ਹੈ। ਇਸ ਕੇਂਦਰ ਦੇ ਇੰਚਾਰਜ ਡਾਕਟਰ ਪ੍ਰਵੀਨ ਮਲਹੋਤਰਾ ਨੇ ਕਿਹਾ ਕਿ ਬ੍ਰਿਟੇਨ, ਬ੍ਰਾਜ਼ੀਲ, ਈਰਾਨ ਅਤੇ ਸਾਊਦੀ ਅਰਬ ਵਰਗੇ ਦੇਸ਼ਾਂ ਵਿਚ ਹੈਪੇਟਾਈਟਸ-ਸੀ ਦੇ ਅਸਰਦਾਰ ਹੋਣ ਦੇ ਸਬੂਤ ਮਿਲੇ ਹਨ। ਕੋਰੋਨਾ ਦਾ ਪ੍ਰਭਾਵ ਇਸ ਦਵਾਈ ਨੂੰ ਖਾਣ ਵਾਲੇ ਮਰੀਜ਼ਾਂ 'ਤੇ ਨਜ਼ਰ ਨਹੀਂ ਆਉਂਦਾ।

ਇਹ ਵੀ ਦੇਖੋ : ਆਧਾਰ ਕਾਰਡ 'ਚ ਨਾਮ, ਪਤਾ ਬਦਲਣ ਲਈ ਹੁਣ ਅਪਣਾਓ ਇਹ ਤਰੀਕਾ,ਨਵੇਂ ਨਿਯਮ ਲਾਗੂ

ਹਰਿਆਣਾ ਵਿਚ ਲਗਭਗ 5000 ਹੈਪੇਟਾਈਟਸ-ਸੀ ਦੇ ਮਰੀਜ਼ ਦਵਾਈ ਲੈ ਰਹੇ ਹਨ

ਪਿਛਲੇ 4 ਮਹੀਨਿਆਂ ਦੌਰਾਨ, ਹਰਿਆਣਾ ਵਿਚ ਲਗਭਗ 5000 ਹੈਪੇਟਾਈਟਸ-ਸੀ ਦੇ ਮਰੀਜ਼ ਦਵਾਈ ਲੈ ਰਹੇ ਹਨ। ਅਸੀਂ ਇਸ 'ਤੇ ਖੋਜ ਕਰ ਰਹੇ ਹਾਂ ਅਤੇ ਹੁਣ ਤੱਕ 2000 ਲੋਕਾਂ ਦੇ ਅੰਕੜੇ ਇਕੱਠੇ ਕੀਤੇ ਗਏ ਹਨ। ਇਹ ਖੁਸ਼ੀ ਦੀ ਗੱਲ ਹੈ ਕਿ ਇਨ੍ਹਾਂ ਮਰੀਜ਼ਾਂ ਵਿਚੋਂ ਕਿਸੇ ਨੂੰ ਵੀ ਕੋਰੋਨਾ ਦੇ ਕੋਈ ਲੱਛਣ ਨਹੀਂ ਹਨ। ਹਾਲਾਂਕਿ ਇਹ ਅਸਿੱਧੇ ਤੌਰ 'ਤੇ ਸਬੂਤ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਹੈਪੇਟਾਈਟਸ ਡਰੱਗ ਸ਼ਾਇਦ ਕੋਰੋਨਾ ਵਾਇਰਸ ਨਾਲ ਲੜਨ ਦੇ ਯੋਗ ਹੋਵੇਗੀ।

ਇਹ ਵੀ ਦੇਖੋ : ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ 'ਚ ਕਰੋ ਦਾਨ, ਮਿਲੇਗਾ ਇਹ ਲਾਭ

ਰੋਹਤਕ ਪੀਜੀਆਈ ਨੂੰ ਮਿਲੀ ਮਨਜ਼ੂਰੀ 

ਜ਼ਿਕਰਯੋਗ ਹੈ ਕਿ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਰੋਹਤਕ ਪੀ.ਜੀ.ਆਈ. ਨੂੰ ਕਾਲੇ ਪੀਲੀਏ ਦੀ ਦਵਾਈ ਦੇ ਟ੍ਰਾਇਲ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਇਸ ਲਈ 86 ਲੱਖ ਰੁਪਏ ਦੀ ਰਾਸ਼ੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਹੈਲਥ ਯੂਨੀਵਰਸਿਟੀ ਦੇ ਵੀਸੀ ਡਾ: ਓਪੀ ਕਾਲਰਾ ਨੇ ਇਹ ਜਾਣਕਾਰੀ ਦਿੱਤੀ। ਦਰਅਸਲ ਦੁਨੀਆ ਦੇ ਪੰਜ ਦੇਸ਼ਾਂ ਵਿਚ ਕਾਲੇ ਪੀਲੀਆ ਦੀ ਦਵਾਈ ਦੀ ਅਜ਼ਮਾਇਸ਼ ਕੋਰੋਨਾ ਦੇ ਮਰੀਜ਼ਾਂ ਨੂੰ ਠੀਕ ਕਰਨ ਲਈ ਕੀਤੀ ਗਈ ਸੀ, ਜਿਸ ਦੇ ਨਤੀਜੇ ਸਕਾਰਾਤਮਕ ਰਹੇ ਹਨ। ਇਸ ਤੋਂ ਬਾਅਦ ਬਾਇਓਟੈਕਨਾਲੌਜੀ ਵਿਭਾਗ ਤੋਂ ਰੋਹਤਕ ਪੀਜੀਆਈ ਦੀ ਤਰਫੋਂ ਇਹ ਟਰਾਇਲ ਕਰਨ ਦੀ ਇਜਾਜ਼ਤ ਵੀ ਮੰਗੀ ਗਈ ਸੀ।

ਇਹ ਵੀ ਦੇਖੋ : ਇਹ ATM ਕਾਰਡ ਔਖੇ ਵੇਲੇ ਦੇਵੇਗਾ ਤੁਹਾਡਾ ਸਾਥ! ਮਿਲਣਗੇ 10 ਲੱਖ ਰੁਪਏ


Harinder Kaur

Content Editor

Related News