'ਸੜਕ ਮੰਤਰਾਲਾ ਹਾਈਵੇਅ ਦੇ ਨਜ਼ਦੀਕ ਸ਼ਹਿਰਾਂ ਦੇ ਵਿਕਾਸ ਲਈ ਕੈਬਨਿਟ ਤੋਂ ਲਵੇਗਾ ਮਨਜ਼ੂਰੀ'

Saturday, Jul 10, 2021 - 05:47 PM (IST)

'ਸੜਕ ਮੰਤਰਾਲਾ ਹਾਈਵੇਅ ਦੇ ਨਜ਼ਦੀਕ ਸ਼ਹਿਰਾਂ ਦੇ ਵਿਕਾਸ ਲਈ ਕੈਬਨਿਟ ਤੋਂ ਲਵੇਗਾ ਮਨਜ਼ੂਰੀ'

ਨਵੀਂ ਦਿੱਲੀ - ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਰਾਸ਼ਟਰੀ ਰਾਜਮਾਰਗ ਦੇ ਨਾਲ ਸਮਾਰਟ ਸ਼ਹਿਰਾਂ, ਟਾਊਨਸ਼ਿਪਾਂ, ਲਾਜਿਸਟਿਕ ਪਾਰਕਾਂ ਅਤੇ ਉਦਯੋਗਿਕ ਕੰਪਲੈਕਸਾਂ ਦੀ ਉਸਾਰੀ ਲਈ ਕੈਬਨਿਟ ਤੋਂ ਮਨਜ਼ੂਰੀ ਲੈਣਗੇ।
ਡਿਜੀਟਲੀ ਤੌਰ 'ਤੇ ਆਯੋਜਿਤ ਕੀਤੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਗਡਕਰੀ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਇਕ ਗਲੋਬਲ ਪੱਧਰ ਦਾ ਹਾਈਵੇਅ ਨੈੱਟਵਰਕ ਬਣਾਉਣਾ ਹੈ। ਰਾਜਮਾਰਗ ਮੰਤਰਾਲੇ ਨੇ ਬੁਨਿਆਦੀ ਢਾਂਚੇ ਤੋਂ ਪੂੰਜੀ ਪ੍ਰਾਪਤ ਕਰਨ ਲਈ ਮੌਜੂਦਾ ਹਾਈਵੇ ਪ੍ਰਾਜੈਕਟਾਂ ਨੂੰ ਮਾਰਕੀਟ 'ਤੇ ਲਿਆਉਣ ਦੀ ਯੋਜਨਾ ਨੂੰ ਅੱਗੇ ਤੋਰਿਆ ਹੈ।

ਉਨ੍ਹਾਂ ਕਿਹਾ ਕਿ ਅਸੀਂ ਸੜਕਾਂ ਦੇ ਨਾਲ-ਨਾਲ ਲੋਕਾਂ ਦੀ ਆਰਾਮਦਾਇਕ ਯਾਤਰਾ ਲਈ ਵੱਖ ਵੱਖ 400 ਤਰ੍ਹਾਂ ਦੀਆਂ ਸਹੂਲਤਾਂ ਬਣਾ ਰਹੇ ਹਾਂ। ਗਡਕਰੀ ਨੇ ਕਿਹਾ ਕਿ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਭਾਰਤਮਲਾ ਪ੍ਰਾਜੈਕਟ ਦੇ ਦੂਜੇ ਪੜਾਅ ਲਈ ਯੋਜਨਾ ਸੌਂਪ ਰਿਹਾ ਹੈ। ਇਹ ਪ੍ਰਾਜੈਕਟ 65,000 ਤੋਂ 70,000 ਕਿਲੋਮੀਟਰ ਦਾ ਹੈ ਜਦੋਂ ਕਿ ਦਾਅਵੇ ਦਾ 41,500 ਕਰੋੜ ਰੁਪਏ ਦਾ ਪ੍ਰਸਤਾਵਤ ਹਨ।

ਇਹ  ਵੀ ਪੜ੍ਹੋ : ਨੰਦੇੜ ਸਾਹਿਬ ਦੀ ਯਾਤਰਾ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, AirIndia ਨੇ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਫਲਾਈਟ

ਮੰਤਰੀ ਨੇ ਇਹ ਵੀ ਕਿਹਾ ਕਿ ਅਸੀਂ ਪਾਰਕਿੰਗ ਪਲਾਜ਼ਾ, ਲਾਜਿਸਟਿਕ ਪਾਰਕ ਬਣਾ ਰਹੇ ਹਾਂ, ਹੁਣ ਅਸੀਂ ਢਾਈ ਲੱਖ ਕਰੋੜ ਰੁਪਏ ਦੀਆਂ ਸੁਰੰਗਾਂ ਬਣਾਉਣ ਦੀ ਯੋਜਨਾ ਬਣਾ ਰਹੇ ਹਾਂ। ਗਡਕਰੀ ਦੇ ਅਨੁਸਾਰ, ਸੜਕ ਨਿਰਮਾਣ ਵਿੱਚ ਸਟੀਲ ਅਤੇ ਸੀਮਿੰਟ ਦੀ ਵਰਤੋਂ ਨੂੰ ਨਵੀਨਤਾ ਅਤੇ ਖੋਜ ਦੁਆਰਾ ਗੁਣਵੱਤਾ 'ਤੇ ਸਮਝੌਤਾ ਕੀਤੇ ਬਗੈਰ ਘਟਾਇਆ ਜਾਣਾ ਚਾਹੀਦਾ ਹੈ।

ਸੜਕ ਪ੍ਰਾਜੈਕਟਾਂ ਦੀ ਵੱਧ ਰਹੀ ਕੀਮਤ 'ਤੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜੋ ਤੁਸੀਂ ਕਹਿ ਰਹੇ ਹੋ ਉਹ ਸਹੀ ਹੈ। ਪਰ ਮੈਨੂੰ ਨਹੀਂ ਪਤਾ ਕਿ ਇਕਰਾਰਨਾਮੇ ਦੀਆਂ ਸ਼ਰਤਾਂ ਕੀ ਹਨ। ਅਸੀਂ ਇਕਰਾਰਨਾਮੇ ਦੀਆਂ ਸ਼ਰਤਾਂ ਨੂੰ ਵੇਖਾਂਗੇ ਅਤੇ ਫਿਰ ਇਨ੍ਹਾਂ ਮੁੱਦਿਆਂ ਵੱਲ ਗੌਰ ਨਾਲ ਵੇਖਾਂਗੇ।

ਮੰਤਰੀ ਨੇ ਮੰਨਿਆ ਕਿ ਸੜਕਾਂ ਦੇ ਪ੍ਰਾਜੈਕਟਾਂ ਦੀ ਵੱਧ ਰਹੀ ਕੀਮਤ ਗੰਭੀਰ ਮੁੱਦਾ ਹੈ। ਉਸਨੇ ਠੇਕੇਦਾਰਾਂ ਨੂੰ ਮੰਤਰਾਲੇ ਨੂੰ ਪ੍ਰਸਤਾਵ ਪੇਸ਼ ਕਰਨ ਲਈ ਕਿਹਾ ਹੈ। ਉਸ ਨੇ ਕਿਹਾ ਕਿ ਮੈਂ ਇਸ ਬਾਰੇ ਹਾਂ-ਪੱਖੀ ਹਾਂ ਪਰ ਅਸੀਂ ਵੀ ਇਕਰਾਰਨਾਮੇ ਦੇ ਪਾਬੰਦ ਹਾਂ। ਅਸੀਂ ਕੋਈ ਰਸਤਾ ਲੱਭਣ ਦੀ ਕੋਸ਼ਿਸ਼ ਕਰਾਂਗੇ।

ਇਹ  ਵੀ ਪੜ੍ਹੋ : RBI ਦੀ ਵੱਡੀ ਕਾਰਵਾਈ , SBI ਸਮੇਤ ਇਕੱਠੇ 14 ਬੈਂਕਾਂ 'ਤੇ ਠੋਕਿਆ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News