LIC ’ਤੇ ਸਾਈਬਰ ਹਮਲੇ ਦਾ ਖ਼ਤਰਾ, IPO ਤੋਂ ਪਹਿਲਾਂ ਇੰਸ਼ੋਰੈਂਸ ਕੰਪਨੀ ਨੇ ਦਿੱਤੀ ਇਹ ਚਿਤਾਵਨੀ

Saturday, Apr 30, 2022 - 10:55 AM (IST)

LIC ’ਤੇ ਸਾਈਬਰ ਹਮਲੇ ਦਾ ਖ਼ਤਰਾ, IPO ਤੋਂ ਪਹਿਲਾਂ ਇੰਸ਼ੋਰੈਂਸ ਕੰਪਨੀ ਨੇ ਦਿੱਤੀ ਇਹ ਚਿਤਾਵਨੀ

ਨਵੀਂ ਦਿੱਲੀ (ਇੰਟ.) – ਦੇਸ਼ ਦੀ ਸਭ ਤੋਂ ਵੱਡੀ ਜੀਵਨ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਸਾਈਬਰ ਅਪਰਾਧੀਆਂ ਦੇ ਨਿਸ਼ਾਨੇ ’ਤੇ ਹੈ। ਇਸ ਨੂੰ ਦੇਖਦੇ ਹੋਏ ਐੱਲ. ਆਈ. ਸੀ. ਨੇ ਚੇਤਾਵਨੀ ਜਾਰੀ ਕੀਤੀ ਹੈ। ਅਗਲੇ ਮਹੀਨੇ ਇਸ ਸਰਕਾਰੀ ਜੀਵਨ ਬੀਮਾ ਕੰਪਨੀ ਦਾ ਆਈ. ਪੀ. ਓ. ਖੁੱਲ੍ਹਣ ਵਾਲਾ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਜਨਤਕ ਇਸ਼ੂ ਹੈ।

ਇਹ ਵੀ ਪੜ੍ਹੋ : Twitter ਤੋਂ ਬਾਅਦ 'ਹੁਣ ਕੋਕਾ ਕੋਲਾ ਦੀ ਵਾਰੀ'... Elon Musk ਦਾ ਨਵਾਂ ਟਵੀਟ ਆਇਆ ਸੁਰਖੀਆਂ 'ਚ

ਐੱਲ. ਆਈ. ਸੀ. ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਸ ਦਾ ਆਈ. ਟੀ. ਬੁਨਿਆਦੀ ਢਾਂਚਾ ਸਾਈਬਰ ਹਮਲਿਆਂ ਅਤੇ ਸੁਰੱਖਿਆ ਉਲੰਘਣਾ ਦੇ ਅਧੀਨ ਹੈ। ਇਸ ਦੇ ਰਾਹੀਂ ਉਸ ਦੇ ਕੰਪਿਊਟਰਾਂ ਨੂੰ ਇਕੱਠੀ ਕੀਤੀਆਂ ਅਤੇ ਭੇਜੀਆਂ ਜਾਣ ਵਾਲੀਆਂ ਜਾਣਕਾਰੀਆਂ ਦੀ ਸੁਰੱਖਿਆ ਖਤਰੇ ’ਚ ਪੈ ਸਕਦੀ ਹੈ। ਇਸ ਨਾਲ ਐੱਲ. ਆਈ. ਸੀ. ਦੇ ਵੱਕਾਰ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਇਹ ਮੁਕੱਦਮੇਬਾਜ਼ੀ ਦਾ ਕਾਰਨ ਬਣ ਸਕਦਾ ਹੈ।

ਹਿੱਤਧਾਰਕਾਂ ਦੀ ਸੁਰੱਖਿਆ ਜ਼ਰੂਰੀ

ਇਕ ਰਿਪੋਰਟ ਮੁਤਾਬਕ ਐੱਲ. ਆਈ.ਸੀ. ਨੇ ਕਿਹਾ ਕਿ ਉਸ ਨੂੰ ਆਪਣੇ ਕਰਮਚਾਰੀਆਂ, ਏਜੰਟਾਂ, ਵੈਂਡਰਸ ਅਤੇ ਹੋਰ ਹਿੱਤਧਾਰਕਾਂ ਨੂੰ ਸੁਰੱਖਿਆ ਉਲੰਘਣਾਵਾਂ ਤੋਂ ਬਚਾਉਣ ਲਈ ਅਹਿਮ ਸੋਮਿਆਂ ’ਤੇ ਹੋਰ ਜ਼ਿਆਦਾ ਖਤਰ ਕਰਨ ਦੀ ਲੋੜ ਹੈ। ਕੰਪਨੀ ਨੇ ਆਪਣੇ ਰੈੱਡ ਹੇਰਿੰਗ ਪ੍ਰਾਸਪੈਕਟਸ (ਆਰ. ਐੱਚ. ਪੀ.) ਨੇ ਕਿਹਾ ਕਿ ਹਾਲਾਂਕਿ ਨਿਗਮ ਨੇ ਹਾਲੇ ਤੱਕ ਅਜਿਹੀਆਂ ਘਟਨਾਵਾਂ ਦਾ ਤਜ਼ਰਬਾ ਨਹੀਂ ਕੀਤਾ ਹੈ। ਪਰ ਸਾਡੇ ਕੰਪਿਊਟਰ ਨੈੱਟਵਰਕ ਅਤੇ ਆਈ. ਟੀ. ਬੁਨਿਆਦੀ ਢਾਂਚੇ ਨੂੰ ਸਾਈਬਰ ਅਪਰਾਧੀ ਨਿਸ਼ਾਨਾ ਬਣਾ ਸਕਦੇ ਹਨ।

ਇਹ ਵੀ ਪੜ੍ਹੋ :  ਅੰਬਾਨੀ ਬਣਾ ਰਹੇ ਹਨ 76 ਅਰਬ ਰੁਪਏ ਦਾ ਮੈਗਾ ਮਾਲ, ਵੇਚੇ ਜਾਣਗੇ ਦੁਨੀਆ ਭਰ ਦੇ ਲਗਜ਼ਰੀ ਬ੍ਰਾਂਡ

ਐੱਲ. ਆਈ. ਸੀ. ’ਤੇ ਪਵੇਗਾ ਉਲਟ ਪ੍ਰਭਾਵ

ਐੱਲ. ਆਈ. ਸੀ. ਨੇ ਕਿਹਾ ਕਿ ਕਿਸੇ ਵੀ ਸੁਰੱਖਿਆ ਉਲੰਘਣਾ, ਡਾਟਾ ਚੋਰੀ, ਅਣਅਧਿਕਾਰਤ ਪਹੁੰਚ, ਅਣਅਧਿਕਾਰਤ ਵਰਤੋਂ, ਵਾਇਰਸ ਜਾਂ ਇਸ ਤਰ੍ਹਾਂ ਦੀ ਉਲੰਘਣਾ ਜਾਂ ਰੁਕਾਵਟ ਨਾਲ ਨਿਗਮ ਦੀ ਨਿੱਜੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਸ ਨਾਲ ਸਾਡੇ ਮਾਣ-ਸਨਮਾਨ, ਰੈਗੂਲੇਟਰੀ ਜਾਂਚ ਜਾਂ ਹੋਰ ਦੇਣਦਾਰੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਕਾਰਨ ਸਾਡਾ ਕਾਰੋਬਾਰ, ਵਿੱਤੀ ਸਥਿਤੀ, ਸੰਚਾਲਨ ਦੇ ਨਤੀਜੇ ਅਤੇ ਨਕਦੀ ਪ੍ਰਵਾਹ ’ਤੇ ਉਲਟ ਪ੍ਰਭਾਵ ਪੈ ਸਕਦਾ ਹੈ।

ਚੇਤਾਵਨੀ ’ਚ ਕਿਹਾ ਗਿਆ ਕਿ ਸੁਰੱਖਿਆ ਖਤਰਾ ਤੀਜੇ ਪੱਖ ਦੇ ਵੈਂਡਰ ਤੋਂ ਆ ਸਕਦਾ ਹੈ ਜੋ ਹੈਕਰਸ ਵਲੋਂ ਵਰਤੀਆਂ ਜਾਣ ਵਾਲੀਆਂ ਉੱਨਤ ਤਕਨੀਕਾਂ ਖਿਲਾਫ ਖੁਦ ਦਾ ਬਚਾਅ ਕਰਨ ’ਚ ਅਸਮਰੱਥ ਹੋ ਸਕਦਾ ਹੈ। ਐੱਲ. ਆਈ. ਸੀ. ਦਾ ਕਹਿਣਾ ਹੈ ਕਿ ਤਕਨੀਕਾਂ ਦਾ ਅਨੁਮਾਨ ਲਗਾਉਣ ਅਤੇ ਉਚਿੱਤ ਰੋਕਥਾਮ ਉਪਾਅ ਨੂੰ ਲਾਗੂ ਕਰਨ ’ਚ ਅਸੀਂ ਅਸਮਰੱਥ ਹੋ ਸਕਦੇ ਹਾਂ। ਜੇ ਅਸੀਂ ਹਮਲਿਆਂ ਦਾ ਅਨੁਮਾਨ ਵੀ ਲਗਾ ਲੈਂਦੇ ਹਾਂ ਤਾਂ ਵੀ ਅਸੀਂ ਸਮੇਂ ਸਿਰ ਉਨ੍ਹਾਂ ਨੂੰ ਰੋਕਣ ’ਚ ਸਮਰੱਥ ਨਹੀਂ ਹਾਂ।

ਇਹ ਵੀ ਪੜ੍ਹੋ :  ਚੀਨ ਦੇ 15 ਫੀਸਦੀ ਰੈਸਟੋਰੈਂਟਾਂ ’ਚ ਵਰਤਿਆ ਜਾਂਦਾ ਹੈ ਗਟਰ ’ਚੋਂ ਕੱਢਿਆ ਗਿਆ ਤੇਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News