ਮਾਲ ਢੁਆਈ ਦੀ ਵਧਦੀ ਲਾਗਤ, ਕੰਟੇਨਰ ਦੀ ਕਮੀ ਨਾਲ ਬਰਾਮਦ ਪ੍ਰਭਾਵਿਤ : ਜੀ. ਟੀ. ਆਰ. ਆਈ.

Tuesday, Sep 17, 2024 - 03:06 PM (IST)

ਨਵੀਂ ਦਿੱਲੀ (ਭਾਸ਼ਾ) - ਵੱਧਦੀ ਮਾਲ ਢੁਆਈ ਲਾਗਤ, ਕੰਟੇਨਰ ਦੀ ਕਮੀ ਅਤੇ ਮੁੱਖ ਬਰਾਮਦ ਅਤੇ ਵਿਦੇਸ਼ੀ ਕੈਰੀਅਰ ’ਤੇ ਨਿਰਭਰਤਾ ਦੇਸ਼ ਦੀ ਬਰਾਮਦ ਲਈ ਗੰਭੀਰ ਚੁਣੌਤੀਆਂ ਪੇਸ਼ ਕਰ ਰਹੀਆਂ ਹਨ। ਜਾਂਚ ਸੰਸਥਾਨ ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ (ਜੀ. ਟੀ. ਆਰ . ਆਈ.) ਨੇ ਐਤਵਾਰ ਨੂੰ ਕਿਹਾ ਕਿ ਭਾਰਤ ਘਰੇਲੂ ਕੰਟੇਨਰ ਉਤਪਾਦਨ ਨੂੰ ਬੜ੍ਹਾਵਾ ਦੇਣ, ਸਥਾਨਕ ਬਰਾਮਦ ਕੰਪਨੀਆਂ ਦੀ ਭੂਮਿਕਾ ਵਧਾਉਣ, ਘਰੇਲੂ ਕੰਟੇਨਰ ਦੀ ਵਰਤੋਂ ਨੂੰ ਬੜ੍ਹਾਵਾ ਦੇਣ ਅਤੇ ਸਥਾਨਕ ਬਰਾਮਦ ਕੰਪਨੀਆਂ ਨੂੰ ਮਜ਼ਬੂਤ ਕਰਨ ਲਈ ਕਈ ਰਣਨੀਤੀਆਂ ਨੂੰ ਲਾਗੂ ਕਰ ਰਿਹਾ ਹੈ।

ਇਹ ਵੀ ਪੜ੍ਹੋ :     ਭਾਰਤ ਫਿਰ ਤੋਂ ਬਣੇਗਾ ‘ਸੋਨੇ ਦੀ ਚਿੜੀ’, ਭਾਰਤੀ ਇਕਾਨਮੀ ਦਾ ਦੁਨੀਆ ’ਚ ਹੋਵੇਗਾ ਬੋਲਬਾਲਾ

ਜੀ. ਟੀ. ਆਰ. ਆਈ. ਦੇ ਸੰਸਥਾਪਕ ਅਜੈ ਸ਼੍ਰੀਵਾਸਤਵ ਨੇ ਕਿਹਾ,“ਭਾਰਤ ਘਰੇਲੂ ਕੰਟੇਨਰ ਉਤਪਾਦਨ ਨੂੰ ਬੜ੍ਹਾਵਾ ਦੇ ਕੇ ਸਥਾਨਕ ਪੱਧਰ ’ਤੇ ਨਿਰਮਿਤ ਕੰਟੇਨਰ ਦੀ ਵਰਤੋਂ ਨੂੰ ਉਤਸ਼ਾਹਿਤ ਕਰ ਕੇ ਅਤੇ ਮਾਲ ਟਰਾਂਸਪੋਰਟ ਲਈ ਭਾਰਤੀ ਬਰਾਮਦ ਕੰਪਨੀਆਂ ਦੀ ਵਰਤੋਂ ਨੂੰ ਵਧਾ ਕੇ ਕੌਮਾਂਤਰੀ ਸਪਲਾਈ ਲੜੀ ਨਿਯਮ ਦੇ ਆਪਣੇ ਜੋਖਮ ਨੂੰ ਘੱਟ ਕਰ ਸਕਦਾ ਹੈ।’’ ਸਾਲ 2022 ਅਤੇ 2024 ’ਚ 40-ਫੁੱਟ ਕੰਟੇਨਰ ਲਈ ਬਰਾਮਦ ਦਰਾਂ ’ਚ ਕਾਫੀ ਉਤਰਾਅ-ਚੜ੍ਹਾਅ ਆਇਆ ਹੈ।

ਇਹ ਵੀ ਪੜ੍ਹੋ :     24 ਸਾਲ ਦੀ ਉਮਰ 'ਚ ਗੂਗਲ ਤੋਂ ਮਿਲਿਆ 2 ਕਰੋੜ 7 ਲੱਖ ਦਾ ਪੈਕੇਜ, ਪਰਿਵਾਰ 'ਚ ਤਿਉਹਾਰ ਵਰਗਾ ਮਾਹੌਲ

ਜੀ. ਟੀ. ਆਰ. ਆਈ. ਨੇ ਕਿਹਾ ਕਿ 2022 ’ਚ ਕੋਵਿਡ ਮਹਾਮਾਰੀ ਦੇ ਪ੍ਰਭਾਵ ਕਾਰਨ ਔਸਤ ਲਾਗਤ 4,942 ਡਾਲਰ ਸੀ, ਜਦੋਂਕਿ 2024 ਤੱਕ ਦਰ 4,775 ਡਾਲਰ ਦੇ ਆਸ-ਪਾਸ ਸਥਿਰ ਹੋ ਗਈ ਸੀ। ਇਸ ਨੇ ਕਿਹਾ ਕਿ ਇਹ ਦਰਾਂ ਹੁਣ ਵੀ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਕਾਫੀ ਜ਼ਿਆਦਾ ਹਨ। 2019 ’ਚ ਇਹ ਲਾਗਤ 1,420 ਡਾਲਰ ਸੀ।

ਇਹ ਵੀ ਪੜ੍ਹੋ :    ਮਹਿੰਗੇ ਪਿਆਜ਼ ਲਈ ਰਹੋ ਤਿਆਰ, 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਸਕਦੀ ਹੈ ਕੀਮਤ

ਸ਼੍ਰੀਵਾਸਤਵ ਨੇ ਕਿਹਾ,“ਉੱਚ ਮਾਲ ਢੁਆਈ ਦਰਾਂ ਸਪਲਾਈ ਲੜੀ ਦੀ ਲਗਾਤਾਰ ਚੁਣੌਤੀਆਂ ਨੂੰ ਦਰਸਾਉਂਦੀਆਂ ਹਨ, ਜੋ ਕੌਮਾਂਤਰੀ ਵਪਾਰ ’ਤੇ ਬੋਝ ਬਣੀਆਂ ਹੋਈਆਂ ਹਨ।” ਉਨ੍ਹਾਂ ਕਿਹਾ ਕਿ ਚੀਨ ਵੱਲੋਂ ਅਮਰੀਕਾ ਅਤੇ ਯੂਰਪ ਨੂੰ ਆਪਣੀ ਬਰਾਮਦ ਨੂੰ ਵਧ ਤੋਂ ਵਧ ਕਰਨ ਲਈ ਕੰਟੇਨਰ ਦੀ ਜਮ੍ਹਾਖੋਰੀ ਕਰਨ ਦੀਆਂ ਮਾੜੀਆਂ ਖਬਰਾਂ ਮਿਲੀਆਂ ਹਨ। ਖਦਸ਼ਾ ਹੈ ਕਿ ਸੰਭਾਵਿਕ ਵਪਾਰ ਪਾਬੰਦੀਆਂ ਅਤੇ ਚੀਨ ਜਾਂ ਹੋਰ ਥਾਂ (ਜਿਵੇਂ ਕਿ ਆਸੀਆਨ (ਦੱਖਣ-ਪੂਰਬ ਏਸ਼ੀਆਈ ਦੇਸ਼ਾਂ ਦੇ ਸੰਗਠਨ) ਦੇਸ਼ਾਂ ’ਚ ਸਥਿਤ ਚੀਨੀ ਕੰਪਨੀਆਂ ਵੱਲੋਂ ਬਰਾਮਦ ਸੌਰ ਪੈਨਲ, ਇਲੈਕਟ੍ਰਿਕ ਵਾਹਨ, ਇਸਪਾਤ ਅਤੇ ਐਲੂਮੀਨੀਅਮ ’ਤੇ ਡਿਊਟੀਆਂ ’ਚ ਵਾਧੇ ਤੋਂ ਪਹਿਲਾਂ ਇਹ ਜਮ੍ਹਾਖੋਰੀ ਕੀਤੀ ਗਈ ਹੈ। ਹਾਲਾਂਕਿ, ਸ਼੍ਰੀਵਾਸਤਵ ਨੇ ਕਿਹਾ ਕਿ ਅਸਲੀ ਕੰਟੇਨਰ ਦੀ ਕਮੀ ਦਾ ਮੁੱਦਾ ਸੰਭਵਿਤ ਜਾਣਬੂੱਝ ਕੇ ਭੰਡਾਰਨ ਕਰਨ ਦੀ ਬਜਾਏ ਬੰਦਰਗਾਹਾਂ ’ਤੇ ਭੀੜਭਾੜ ਅਤੇ ਲਾਲ ਸਾਗਰ ’ਚ ਨਿਯਮ ਵਰਗੀਆਂ ਵਿਆਪਕ ਲਾਜਿਸਟਿਕਸ ਖਾਮੀਆਂ ਤੋਂ ਪੈਦਾ ਹੋਇਆ ਹੈ।

ਇਹ ਵੀ ਪੜ੍ਹੋ :      90 ਹਜ਼ਾਰ ਤੋਂ ਪਾਰ ਪਹੁੰਚੀ ਚਾਂਦੀ, ਸੋਨੇ ਦੀ ਕੀਮਤ ਵੀ ਚੜ੍ਹੀ, ਜਾਣੋ ਅੱਜ ਕਿੰਨੇ ਰਹੇ ਭਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News