RIL ਨੇ ਵੀ ਸ਼੍ਰੀਕਾਂਤ ਨੂੰ ਨਵੇਂ CFO, ਆਲੋਕ ਅਗਰਵਾਲ ਨੂੰ ਚੇਅਰਮੈਨ ਦੇ ਸੀਨੀਅਰ ਸਲਾਹਕਾਰ ਵਜੋਂ ਕੀਤਾ ਨਿਯੁਕਤ

Saturday, Mar 25, 2023 - 05:49 PM (IST)

RIL ਨੇ ਵੀ ਸ਼੍ਰੀਕਾਂਤ ਨੂੰ ਨਵੇਂ CFO, ਆਲੋਕ ਅਗਰਵਾਲ ਨੂੰ ਚੇਅਰਮੈਨ ਦੇ ਸੀਨੀਅਰ ਸਲਾਹਕਾਰ ਵਜੋਂ ਕੀਤਾ ਨਿਯੁਕਤ

ਨਵੀਂ ਦਿੱਲੀ — ਰਿਲਾਇੰਸ ਇੰਡਸਟਰੀਜ਼ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ 'ਚ ਪ੍ਰਬੰਧਨ ਪੱਧਰ 'ਤੇ ਮਹੱਤਵਪੂਰਨ ਬਦਲਾਅ ਕੀਤੇ ਗਏ ਹਨ। ਕੰਪਨੀ ਨੇ ਵੈਂਕਟਚਾਰੀ ਸ਼੍ਰੀਕਾਂਤ ਨੂੰ ਮੁੱਖ ਵਿੱਤੀ ਅਧਿਕਾਰੀ (CFO) ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ 1 ਜੂਨ, 2023 ਤੋਂ ਲਾਗੂ ਹੋਵੇਗੀ। ਉਹ ਕੰਪਨੀ ਦੇ ਮੌਜੂਦਾ CFO ਆਲੋਕ ਅਗਰਵਾਲ ਦੀ ਥਾਂ ਲੈਣਗੇ। 1 ਜੂਨ, 2023 ਤੋਂ ਪ੍ਰਭਾਵੀ ਹੋ ਕੇ, ਆਲੋਕ ਅਗਰਵਾਲ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਦੇ ਸੀਨੀਅਰ ਸਲਾਹਕਾਰ ਦੀ ਭੂਮਿਕਾ ਸੰਭਾਲਣਗੇ।

ਆਲੋਕ ਅਗਰਵਾਲ ਨੇ ਰਿਲਾਇੰਸ ਇੰਡਸਟਰੀਜ਼ ਨਾਲ 30 ਸਾਲ ਪੂਰੇ ਕਰ ਲਏ ਹਨ। ਉਨ੍ਹਾਂ ਨੂੰ ਸਾਲ 2005 ਵਿੱਚ ਕੰਪਨੀ ਦਾ ਸੀਐਫਓ ਨਿਯੁਕਤ ਕੀਤਾ ਗਿਆ ਸੀ। ਜਦਕਿ ਵੈਂਕਟਚਾਰੀ ਸ਼੍ਰੀਕਾਂਤ 14 ਸਾਲਾਂ ਤੋਂ ਕੰਪਨੀ ਨਾਲ ਜੁੜੇ ਹੋਏ ਹਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 

 

 

 


author

Harinder Kaur

Content Editor

Related News