ਇਨਕਮ ਵਿਭਾਗ ਨੇ ਟੈਕਸਦਾਤਾਵਾਂ ਨੂੰ 1.01 ਲੱਖ ਕਰੋੜ ਰੁਪਏ ਦਾ ਰਿਫੰਡ ਕੀਤਾ ਜਾਰੀ
Wednesday, Sep 09, 2020 - 08:17 PM (IST)
ਨਵੀਂ ਦਿੱਲੀ- ਇਨਕਮ ਟੈਕਸ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਇਕ ਅਪ੍ਰੈਲ ਤੋਂ ਲੈ ਕੇ 8 ਸਤੰਬਰ 2020 ਵਿਚਕਾਰ 27.55 ਲੱਖ ਟੈਕਸਦਾਤਾਵਾਂ ਨੂੰ 1.01 ਲੱਖ ਕਰੋੜ ਰੁਪਏ ਦਾ ਰਿਫੰਡ ਜਾਰੀ ਕੀਤਾ ਹੈ।
ਇਸ ਰਾਸ਼ੀ ਵਿਚ 25.83 ਲੱਖ ਟੈਕਸਦਾਤਾਵਾਂ ਨੂੰ 30,768 ਕਰੋੜ ਰੁਪਏ ਦਾ ਨਿੱਜੀ ਟੈਕਸ ਦਾ ਰਿਫੰਡ ਸ਼ਾਮਲ ਹੈ। ਉੱਥੇ ਹੀ, 1.71 ਲੱਖ ਟੈਕਸਦਾਤਾਵਾਂ ਨੂੰ 70,540 ਕਰੋੜ ਰੁਪਏ ਦਾ ਕੰਪਨੀ ਟੈਕਸ ਦਾ ਰਿਫੰਡ ਇਸ ਦੌਰਾਨ ਕੀਤਾ ਗਿਆ।
ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ. ਬੀ. ਡੀ. ਟੀ. ) ਨੇ ਟਵੀਟ ਜਾਰੀ ਕਰ ਕੇ ਕਿਹਾ, "ਸੀ. ਬੀ. ਡੀ. ਟੀ. ਨੇ 1 ਅਪ੍ਰੈਲ ਤੋਂ 8 ਸਤੰਬਰ 2020 ਵਿਚਕਾਰ 27.55 ਲੱਖ ਟੈਕਸਦਾਤਾਵਾਂ ਨੂੰ 1,01,308 ਕਰੋੜ ਰੁਪਏ ਦਾ ਰਿਫੰਡ ਜਾਰੀ ਕੀਤਾ ਹੈ। ਇਸ ਵਿਚ 25,83,507 ਮਾਮਲਿਆਂ ਵਿਚ 30,768 ਕਰੋੜ ਰੁਪਏ ਦਾ ਟੈਕਸ ਰਿਫੰਡ ਜਾਰੀ ਕੀਤਾ ਗਿਆ ਜਦਕਿ 1,71,155 ਮਾਮਲਿਆਂ ਵਿਚ 70,540 ਕਰੋੜ ਰੁਪਏ ਦਾ ਕਾਰਪਰੇਟ ਟੈਕਸ ਰਿਫੰਡ ਜਾਰੀ ਕੀਤਾ ਗਿਆ।" ਕੋਵਿਡ-19 ਮਹਾਮਾਰੀ ਦੌਰਾਨ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਟੈਕਸਦਾਤਾਵਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਆਸਾਨੀ ਨਾਲ ਟੈਕਸ ਸਬੰਧੀ ਸੇਵਾਵਾਂਉਪਲੱਬਧ ਕਰਵਾਈਆਂ ਜਾਣ। ਇਨ੍ਹਾਂ ਕੋਸ਼ਿਸ਼ਾਂ ਤਹਿਤ ਸਾਰੇ ਪੈਂਡਿੰਗ ਟੈਕਸ ਰੀਫੰਡ ਕੀਤੇ ਜਾ ਰਹੇ ਹਨ।