ਦਸੰਬਰ 2021 ''ਚ ਖੁਦਰਾ ਵਿੱਕਰੀ ਸੱਤ ਫੀਸਦੀ ਵਧੀ: RAI

Tuesday, Jan 11, 2022 - 07:13 PM (IST)

ਦਸੰਬਰ 2021 ''ਚ ਖੁਦਰਾ ਵਿੱਕਰੀ ਸੱਤ ਫੀਸਦੀ ਵਧੀ: RAI

ਨਵੀਂ ਦਿੱਲੀ- ਦੇਸ਼ ਭਰ 'ਚ ਖੁਦਰਾ ਵਿੱਕਰੀ ਦਸੰਬਰ 2021 'ਚ ਸੱਤ ਫੀਸਦੀ ਵਧ ਕੇ ਕੋਰੋਨਾ ਵਾਇਰਸ ਲਾਗ ਦੇ ਪਹਿਲੇ ਪੱਧਰ (ਦਸੰਬਰ 2019) 'ਤੇ ਪਹੁੰਚ ਗਈ। ਖੁਦਰਾ ਵਿੱਕਰੀ ਦੀ ਗਤੀ ਹਾਲਾਂਕਿ ਸਮੀਖਿਆਧੀਨ ਮਹੀਨੇ ਦੇ ਅੰਤਿਮ ਹਫ਼ਤੇ 'ਚ ਘੱਟ ਗਈ। ਭਾਰਤੀ ਖੁਦਰਾ ਵਿਕਰੇਤਾ ਸੰਘ (ਆਰ.ਏ.ਆਈ.) ਨੇ ਮੰਗਲਵਾਰ ਨੂੰ ਆਪਣੇ ਤਾਜ਼ਾ ਖੁਦਰਾ ਵਪਾਰ ਸਰਵੇਖਣ 'ਚ ਕਿਹਾ ਕਿ ਦਸੰਬਰ 2021 'ਚ ਦੇਖਿਆ ਗਿਆ ਵਾਧਾ ਦਸੰਬਰ 2020 ਦੀ ਤੁਲਨਾ 'ਚ 26 ਫੀਸਦੀ ਜ਼ਿਆਦਾ ਹੈ। 
ਆਰ.ਏ.ਆਈ. ਦੇ ਮੁੱਖ ਕਾਰਜਪਾਲਕ ਅਧਿਕਾਰੀ ਕੁਮਾਰ ਰਾਜਗੋਪਾਲਨ ਨੇ ਇਕ ਬਿਆਨ 'ਚ ਕਿਹਾ ਕਿ ਦਸੰਬਰ 2021 'ਚ ਜ਼ਿਆਦਾਤਰ ਸਮਾਂ ਖੁਦਰਾ ਕਾਰਬੋਾਰ ਸਥਿਰ ਵਿਕਾਸ ਪਥ 'ਤੇ ਸੀ ਪਰ ਮਹੀਨੇ ਦੇ ਆਖਰੀ ਹਫ਼ਤੇ 'ਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਕਾਰਨ ਇਸ 'ਚ ਗਿਰਾਵਟ ਦੇਖੀ ਗਈ।
ਸਰਵੇਖਣ ਮੁਤਾਬਕ ਦਸੰਬਰ 2019 ਦੀ ਤੁਲਨਾ 'ਚ ਸੌਂਦਰਯ, ਸਿਹਤ ਅਤੇ ਵਿਅਕਤੀਗਤ ਦੇਖਭਾਲ ਵਰਗੀ ਸ਼੍ਰੇਣੀ 'ਚ ਦਸੰਬਰ 2021 ਦੇ ਦੌਰਾਨ ਖੁਦਰਾ ਵਿੱਕਰੀ ਸੱਤ ਫੀਸਦੀ ਘੱਟ ਗਈ। ਇਹ ਸ਼੍ਰੇਣੀਆਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਈਆਂ ਹਨ। ਉਧਰ ਇਸ ਦੌਰਾਨ ਫਰਨੀਚਰ ਅਤੇ ਸਜਾਵਟ ਵਾਲੇ ਸਮਾਨ ਦੀ ਖੁਦਰਾ ਵਿੱਕਰੀ 'ਚ ਵੀ ਪੰਜ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।


author

Aarti dhillon

Content Editor

Related News