ਦੇਸ਼ ਦੇ 7 ਮੁੱਖ ਸ਼ਹਿਰਾਂ ’ਚ ਰਿਹਾਇਸ਼ੀ ਵਿਕਰੀ 11 ਫੀਸਦੀ ਘਟੀ : ਐਨਾਰਾਕ

Friday, Sep 27, 2024 - 12:00 PM (IST)

ਨਵੀਂ ਦਿੱਲੀ (ਭਾਸ਼ਾ) - ਦੇਸ਼ ਦੇ 7 ਮੁੱਖ ਸ਼ਹਿਰਾਂ ’ਚ ਜੁਲਾਈ-ਸਤੰਬਰ ’ਚ ਮਕਾਨਾਂ ਦੀ ਵਿਕਰੀ 11 ਫੀਸਦੀ ਘੱਟ ਕੇ 1.07 ਲੱਖ ਇਕਾਈ ਰਹਿ ਗਈ। ਇਸ ਦੀ ਮੁੱਖ ਵਜ੍ਹਾ ਨਵੇਂ ਮਕਾਨਾਂ ਦੀ ਘੱਟ ਪੇਸ਼ਕਸ਼ ਅਤੇ ਔਸਤ ਕੀਮਤਾਂ ’ਚ ਸਾਲਾਨਾ ਆਧਾਰ ’ਤੇ 23 ਫੀਸਦੀ ਦਾ ਵਾਧਾ ਰਿਹਾ।

ਰੀਅਲ ਅਸਟੇਟ ਸਲਾਹਕਾਰ ਐਨਾਰਾਕ ਨੇ ਅੰਕੜੇ ਜਾਰੀ ਕੀਤੇ, ਜਿਨ੍ਹਾਂ ਅਨੁਸਾਰ ਜੁਲਾਈ-ਸਤੰਬਰ ’ਚ ਰਿਹਾਇਸ਼ੀ ਜਾਇਦਾਦਾਂ ਦੀ ਵਿਕਰੀ 11 ਫੀਸਦੀ ਦੀ ਗਿਰਾਵਟ ਨਾਲ 1,07,060 ਇਕਾਈਆਂ ਰਹਿ ਗਈ, ਜਦੋਂਕਿ ਇਕ ਸਾਲ ਪਹਿਲਾਂ ਇਸੇ ਮਿਆਦ ’ਚ ਇਹ 1,20,290 ਇਕਾਈਆਂ ਸੀ। ਐਨਾਰਾਕ ਦੇ ਚੇਅਰਮੈਨ ਅਨੁਜ ਪੁਰੀ ਨੇ ਕਿਹਾ,‘‘ਸਾਰੇ ਟਾਪ ਸ਼ਹਿਰਾਂ ’ਚ ਰਿਹਾਇਸ਼ੀ ਵਿਕਰੀ ’ਚ ਗਿਰਾਵਟ ਦਰਜ ਕੀਤੀ ਗਈ।

ਰਿਪੋਰਟ ’ਚ ਕਿਹਾ ਗਿਆ ਕਿ ਟਾਪ 7 ਸ਼ਹਿਰਾਂ ’ਚ ਨਵੀਆਂ ਪੇਸ਼ਕਸ਼ਾਂ ’ਚ 19 ਫੀਸਦੀ ਦੀ ਗਿਰਾਵਟ ਵੇਖੀ ਗਈ। ਜੁਲਾਈ-ਸਤੰਬਰ 2024 ’ਚ 93,750 ਇਕਾਈਆਂ ਪੇਸ਼ ਕੀਤੀਆਂ ਗਈਆਂ। ਪੁਰੀ ਨੇ ਕਿਹਾ,‘‘ਫਿਰ ਵੀ, ਇਹ ਸੱਚਾਈ ਕਿ ਵਿਕਰੀ, ਪੇਸ਼ਕਸ਼ ਦੀ ਤੁਲਣਾ ’ਚ ਜ਼ਿਆਦਾ ਰਹੀ ਇਹ ਦਰਸਾਉਂਦਾ ਹੈ ਕਿ ਮੰਗ-ਸਪਲਾਈ ਸਮੀਕਰਣ ਮਜ਼ਬੂਤ ਬਣਿਆ ਹੋਇਆ ਹੈ।

ਟਾਪ 6 ਸ਼ਹਿਰਾਂ ’ਚ ਦਫਤਰੀ ਥਾਂ ਦੀ ਮੰਗ 31 ਫੀਸਦੀ ਵਧੀ : ਕੋਲੀਅਰਸ

ਦਫਤਰੀ ਥਾਂ ਦੀ ਮੰਗ ਮਜ਼ਬੂਤ ਬਣੀ ਹੋਈ ਹੈ। ਜੁਲਾਈ-ਸਤੰਬਰ ਤਿਮਾਹੀ ’ਚ 6 ਮੁੱਖ ਸ਼ਹਿਰਾਂ ’ਚ ਲੀਜ਼ ’ਤੇ ਦਫਤਰੀ ਥਾਂ ਦੀ ਮੰਗ ’ਚ 31 ਫੀਸਦੀ ਦਾ ਵਾਧਾ ਹੋਇਆ ਹੈ। ਰੀਅਲ ਅਸਟੇਟ ਸਲਾਹਕਾਰ ਕੋਲੀਅਰਸ ਇੰਡੀਆ ਦੇ ਅੰਕੜਿਆਂ ਅਨੁਸਾਰ ਜੁਲਾਈ-ਸਤੰਬਰ ’ਚ ਲੀਜ਼ ’ਤੇ ਦਫਤਰੀ ਥਾਂ ਦੀ ਕੁਲ ਮੰਗ ਵਧ ਕੇ 1.73 ਕਰੋਡ਼ ਵਰਗ ਫੁੱਟ ਹੋ ਗਈ, ਜੋ ਪਿਛਲੇ ਸਾਲ ਇਸੇ ਮਿਆਦ ’ਚ 1.32 ਕਰੋਡ਼ ਵਰਗ ਫੁੱਟ ਸੀ। ਇਸ ’ਚੋਂ ਅੱਧੇ ਤੋਂ ਜ਼ਿਆਦਾ ਮੰਗ ਬੈਂਗਲੁਰੂ ਅਤੇ ਹੈਦਰਾਬਾਦ ਤੋਂ ਆਈ।

ਬੈਂਗਲੁਰੂ ’ਚ ਕਿਸੇ ਵੀ ਤਿਮਾਹੀ ’ਚ ਅਜੇ ਤੱਕ ਦੀ ਸਭ ਤੋਂ ਜ਼ਿਆਦਾ 63 ਲੱਖ ਵਰਗ ਫੁੱਟ ਦੀ ਮੰਗ ਦਰਜ ਕੀਤੀ ਗਈ। ਪੁਣੇ ’ਚ ਇਹ ਮੰਗ 10 ਲੱਖ ਵਰਗ ਫੁੱਟ ਤੋਂ ਵਧਕੇ 26 ਕਰੋਡ਼ ਵਰਗ ਫੁੱਟ ਹੋ ਗਈ। ਮੁੰਬਈ ਅਤੇ ਚੇਨਈ ’ਚ ਮੰਗ ਕ੍ਰਮਵਾਰ 17 ਲੱਖ ਵਰਗ ਫੁੱਟ ਅਤੇ 14 ਲੱਖ ਵਰਗ ਫੁੱਟ ’ਤੇ ਸਥਿਰ ਰਹੀ। ਹੈਦਰਾਬਾਦ ’ਚ ਮੰਗ ਸਾਲਾਨਾ ਆਧਾਰ ’ਤੇ 25 ਲੱਖ ਵਰਗ ਫੁੱਟ ਤੋਂ 16 ਫੀਸਦੀ ਦੇ ਵਾਧੇ ਨਾਲ 29 ਲੱਖ ਵਰਗ ਫੁੱਟ ਹੋ ਗਈ । ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ’ਚ ਦਫਤਰੀ ਥਾਂ ਦੀ ਮੰਗ ਜੁਲਾਈ-ਸਤੰਬਰ, 2024 ’ਚ ਪਿਛਲੇ ਸਾਲ ਦੀ ਇਸੇ ਮਿਆਦ ਦੇ 32 ਲੱਖ ਵਰਗ ਫੁੱਟ ਤੋਂ 25 ਫੀਸਦੀ ਘਟ ਕੇ 24 ਲੱਖ ਵਰਗ ਫੁੱਟ ਰਹਿ ਗਈ।


Harinder Kaur

Content Editor

Related News