IIFL ਫਾਈਨਾਂਸ, JM ਫਾਈਨਾਂਸ਼ੀਅਲ ਸਰਵਿਸਿਜ਼ ਦਾ ਵਿਸ਼ੇਸ਼ ਆਡਿਟ ਕਰੇਗਾ ਰਿਜ਼ਰਵ ਬੈਂਕ

Monday, Mar 25, 2024 - 10:34 AM (IST)

IIFL ਫਾਈਨਾਂਸ, JM ਫਾਈਨਾਂਸ਼ੀਅਲ ਸਰਵਿਸਿਜ਼ ਦਾ ਵਿਸ਼ੇਸ਼ ਆਡਿਟ ਕਰੇਗਾ ਰਿਜ਼ਰਵ ਬੈਂਕ

ਨਵੀਂ ਦਿੱਲੀ (ਭਾਸ਼ਾ) - IIFL ਫਾਈਨਾਂਸ ਲਿਮਟਿਡ ਅਤੇ ਜੇ. ਐੱਮ. ਫਾਈਨਾਂਸ਼ੀਅਲ ਪ੍ਰੋਡਕਟ, ਲਿਮਟਿਡ (ਜੇ. ਐੱਮ. ਐੱਫ. ਪੀ. ਐੱਲ.) ਨੂੰ ਰੈਗੂਲੇਟਰੀ ਉਲੰਘਣ ਦੇ ਮਾਮਲੇ 'ਚ ਇਕ ਵਿਸ਼ੇਸ਼ ਆਡਿਟ ਦਾ ਸਾਹਮਣਾ ਕਰਨਾ ਪਵੇਗਾ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਆਡਿਟਰ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਰਿਜ਼ਰਵ ਬੈਂਕ ਨੇ ਇਨ੍ਹਾਂ ਦੋਵਾਂ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਦੇ ਵਿਸ਼ੇਸ਼ ਆਡਿਟ ਲਈ ਆਡਿਟਰ ਦੀ ਨਿਯੁਕਤੀ ਲਈ 2 ਵੱਖ-ਵੱਖ ਟੈਂਡਰ ਜਾਰੀ ਕੀਤੇ ਹਨ। 

ਇਹ ਵੀ ਪੜ੍ਹੋ - ਮੈਕਲੋਡਗੰਜ ਘੁੰਮਣ ਗਏ ਪੰਜਾਬੀ ਮੁੰਡੇ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ, 2 ਸਾਲ ਪਹਿਲਾ ਹੋਇਆ ਸੀ ਵਿਆਹ

ਦੱਸ ਦੇਈਏ ਕਿ ਫਾਰੈਂਸਿਕ ਆਡਿਟ ਲਈ ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਵੱਲੋਂ ਸੂਚੀਬੱਧ ਆਡਿਟ ਫਰਮ ਟੈਂਡਰ ਪ੍ਰਕਿਰਿਆ 'ਚ ਹਿੱਸਾ ਲੈ ਸਕਦੀ ਹੈ। ਟੈਂਡਰ ਦਸਤਾਵੇਜ਼ ਅਨੁਸਾਰ ਬੋਲੀ ਜਮ੍ਹਾ ਕਰਨ ਦੀ ਆਖਰੀ ਮਿਤੀ 8 ਅਪ੍ਰੈਲ ਹੈ। ਬੋਲੀ ਦਸਤਾਵੇਜ਼ਾਂ ਅਨੁਸਾਰ, ਚੁਣੀਆਂ ਕੰਪਨੀਆਂ ਨੂੰ 12 ਅਪ੍ਰੈਲ 2024 ਨੂੰ ਕੰਮ ਸੌਂਪਿਆ ਜਾਵੇਗਾ। ਇਸ ਮਹੀਨੇ ਦੀ ਸ਼ੁਰੂਆਤ 'ਚ ਕੇਂਦਰੀ ਬੈਂਕ ਨੇ ਰੈਗੂਲੇਟਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਨ 'ਤੇ ਇਨ੍ਹਾਂ ਦੋਵਾਂ ਇਕਾਈਆਂ 'ਤੇ ਰੋਕ ਲਾਈ ਸੀ।

ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ

ਕੇਂਦਰੀ ਬੈਂਕ ਨੇ ਆਈ. ਆਈ. ਐੱਫ. ਐੱਲ. ਫਾਈਨਾਂਸ ਨੂੰ ਉਸ ਦੇ ਸੋਨਾ ਕਰਜ਼ਾ ਪੋਰਟਫੋਲੀਓ 'ਚ ਕੁਝ ਸੁਪਰਵਾਈਜ਼ਰੀ ਚਿੰਤਾਵਾਂ ਪਿੱਛੋਂ ਸੋਨਾ ਕਰਜ਼ਾ ਪ੍ਰਵਾਨਗੀ ਕਰਨ ਤੇ ਵੰਡਣ ਤੋਂ ਰੋਕ ਲਾ ਦਿੱਤਾ ਸੀ। ਰਿਜ਼ਰਵ ਬੈਂਕ ਨੇ ਕਿਹਾ ਸੀ ਕਿ 31 ਮਾਰਚ 2023 ਤੱਕ ਆਈ. ਆਈ. ਐੱਫ. ਐੱਲ. ਦੀ ਵਿੱਤੀ ਸਥਿਤੀ ਦੇ ਸੰਦਰਭ 'ਚ ਕੰਪਨੀ ਦਾ ਨਿਰੀਖਣ ਕੀਤਾ ਗਿਆ ਸੀ। ਇਕ ਦਿਨ ਬਾਅਦ ਰਿਜ਼ਰਵ ਬੈਂਕ ਨੇ ਜੇ. ਐੱਮ. ਫਾਈਨਾਂਸ਼ੀਅਲ ਪ੍ਰੋਡਕਟਸ ਲਿਮਟਿਡ 'ਤੇ ਰੋਕ ਲਾ ਦਿੱਤੀ ਸੀ। 

ਇਹ ਵੀ ਪੜ੍ਹੋ - ਹੋਲੀ-ਗੁੱਡ ਫਰਾਈਡੇ 'ਤੇ ਘੁੰਮਣ ਜਾਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ, ਹਵਾਈ ਤੇ ਹੋਟਲ ਕਿਰਾਏ ਹੋਏ ਮਹਿੰਗੇ

ਜਾਂਚ 'ਚ ਇਹ ਤੱਥ ਆਇਆ ਸੀ ਕਿ ਕੰਪਨੀ ਵੱਖ-ਵੱਖ ਤਰ੍ਹਾਂ ਦੀ ਹੇਰਾਫੇਰੀ 'ਚ ਸ਼ਾਮਲ ਸੀ, ਜਿਸ 'ਚ ਉਧਾਰ ਦਿੱਤੇ ਗਏ ਪੈਸਿਆਂ ਦੀ ਵਰਤੋਂ ਕਰ ਕੇ ਆਪਣੇ ਖੁਦ ਦੇ ਗਾਹਕਾਂ ਦੇ ਇਕ ਸਮੂਹ ਨੂੰ ਵੱਖ-ਵੱਖ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਲਈ ਬੋਲੀ ਲਾਉਣ 'ਚ ਵਾਰ-ਵਾਰ ਮਦਦ ਕਰਨਾ ਵੀ ਸ਼ਾਮਲ ਸੀ। ਕੇਂਦਰੀ ਬੈਂਕ ਨੇ ਜਮ੍ਹਾ ਨਾ ਲੈਣ ਵਾਲੀ ਐੱਨ. ਬੀ. ਐੱਫ. ਸੀ. 'ਤੇ ਸ਼ੇਅਰ ਅਤੇ ਡਿਬੈਂਚਰ ਦੇ ਇੱਵਜ਼ 'ਚ ਕਿਸੇ ਤਰ੍ਹਾਂ ਦਾ ਵਿੱਤੀ ਪੋਸ਼ਣ ਉਪਲੱਬਧ ਕਰਵਾਉਣ ਦੀ ਰੋਕ ਲਾਈ ਸੀ।

ਇਹ ਵੀ ਪੜ੍ਹੋ - ਹੋਲੀ ਵਾਲੇ ਦਿਨ ਲੱਗ ਰਿਹੈ ਸਾਲ ਦਾ ਪਹਿਲਾ 'ਚੰਦਰ ਗ੍ਰਹਿਣ', 100 ਸਾਲਾਂ ਬਾਅਦ ਬਣ ਰਿਹੈ ਅਜਿਹਾ ਸੰਯੋਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News