ਵੋਡਾ ਆਈਡੀਆ ਅਤੇ ਏਅਰਟੈੱਲ ਨੂੰ DOT ਤੋਂ ਰਾਹਤ, ਇੰਫਰਾਟੈੱਲ ਇੰਡਸ ਡੀਲ ਨਾਲ ਮਿਲੇਗਾ ਪੈਸਾ

02/22/2020 10:04:55 AM

ਨਵੀਂ ਦਿੱਲੀ—ਡਿਪਾਰਟਮੈਂਟ ਆਫ ਟੈਲੀਕਮਿਊਨਿਕੇਸ਼ (ਡੀ.ਓ.ਟੀ.) ਨੇ ਦੇਸ਼ ਦੀ ਸਭ ਤੋਂ ਵੱਡੀ ਮੋਬਾਇਲ ਕੰਪਨੀ ਇੰਡਸ ਟਾਵਰਸ ਦਾ ਭਾਰਤੀ ਏਅਰਟੈੱਲ ਦੇ ਨਾਲ ਮਰਜ ਦੀ ਸ਼ੁੱਕਰਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰਿਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਸ ਮਰਜ ਦੇ ਬਾਅਦ ਬਣਨ ਵਾਲੀ ਸਾਂਝੀ ਕੰਪਨੀ ਦੇ ਕੋਲ ਦੇਸ਼ ਭਰ 'ਚ 1,63,000 ਤੋਂ ਜ਼ਿਆਦਾ ਦੂਰਸੰਚਾਰ ਟਾਵਰ ਹੋ ਜਾਣਗੇ, ਜਿਨ੍ਹਾਂ ਦਾ ਸੰਚਾਲਨ ਸਾਰੇ 22 ਦੂਰਸੰਚਾਰ ਸੇਵਾ ਖੇਤਰਾਂ 'ਚ ਹੋ ਰਿਹਾ ਹੈ। ਮਰਜ ਨਾਲ ਬਣਨ ਵਾਲੀ ਸਾਂਝੀ ਕੰਪਨੀ ਚੀਨ ਨੂੰ ਛੱਡ ਕੇ ਬਾਕੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਟਾਵਰ ਕੰਪਨੀਆਂ ਹੋਣਗੀਆਂ।
ਡੀਲ ਨਾਲ ਵੋਡਾ ਆਈਡੀਆ ਅਤੇ ਏਅਰਟੈੱਲ, ਦੋਹਾਂ ਨੂੰ ਫਾਇਦਾ
ਇਸ ਸਾਂਝੀ ਕੰਪਨੀ ਦਾ ਨਾਂ ਬਦਲ ਕੇ ਹੁਣ ਇੰਡਸ ਟਾਵਰਸ ਲਿਮਟਿਡ ਹੋ ਜਾਵੇਗਾ ਅਤੇ ਇਹ ਕੰਪਨੀ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਸੂਚੀਬੱਧਤਾ ਜਾਰੀ ਰੱਖੇਗੀ। ਇਸ ਕੰਪਨੀ ਦੇ ਕੋਲ ਭਾਰਤੀ ਇੰਫਰਾਟੈੱਲ ਅਤੇ ਇੰਡਸ ਟਾਵਰਸ ਦੇ ਕਾਰੋਬਾਰ ਦੀ ਪੂਰਨ ਅਗਵਾਈ ਹੋਵੇਗੀ। ਇਸ ਸੌਦੇ ਦਾ ਸਮੇਂ 'ਤੇ ਪੂਰਾ ਹੋਣ ਕਾਫੀ ਮਹੱਤਵਪੂਰਨ ਹੈ, ਕਿਉਂਕਿ ਇਸ ਨਾਲ ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਦੇ ਲਈ ਕੰਪਨੀ 'ਚ ਆਪਣੀ ਹਿੱਸੇਦਾਰੀ ਵੇਚ ਕੇ ਪੈਸੇ ਜੁਟਾਉਣ ਦੇ ਰਸਤੇ ਖੁੱਲ੍ਹਣਗੇ। ਇੰਡਸ ਟਾਵਰਸ 'ਚ ਅਜੇ ਭਾਰਤੀ ਇੰਫਰਾਟੈੱਲ ਅਤੇ ਵੋਡਾਫੋਨ ਗਰੁੱਪ ਦੀ 42-42 ਫੀਸਦੀ ਹਿੱਸੇਦਾਰੀ ਹੈ। ਇਸ 'ਚ ਵੋਡਾਫੋਨ ਆਈਡੀਆ ਦੀ ਵੀ 11.15 ਫੀਸਦੀ ਹਿੱਸੇਦਾਰੀ ਹੈ। ਭਾਰਤੀ ਇੰਫਰਾਟੈੱਲ 'ਚ ਏਅਰਟੈੱਲ ਦੀ ਬਹੁਤ ਵੱਡੀ ਹਿੱਸੇਦਾਰੀ ਹੈ।
ਵੋਡਾ ਆਈਡੀਆ 4500 ਕਰੋੜ ਜੁਟਾ ਪਾਵੇਗੀ
ਮੰਨਿਆ ਜਾ ਰਿਹਾ ਹੈ ਕਿ ਵੋਡਾਫੋਨ ਆਈਡੀਆ ਇਸ ਡੀਲ ਨਾਲ ਕਰੀਬ 4500 ਕਰੋੜ ਰੁਪਏ ਜੁਟਾ ਪਾਵੇਗੀ। ਇਸ ਰਕਮ ਦੀ ਵਰਤੋਂ ਕੰਪਨੀ ਏ.ਜੀ.ਆਰ. ਬਕਾਏ ਦਾ ਭੁਗਤਾਨ ਕਰਨ 'ਚ ਕਰੇਗੀ। ਕੰਪਨੀ 'ਤੇ ਕਰੀਬ 52000 ਕਰੋੜ ਰੁਪਏ ਦਾ ਏ.ਜੀ.ਆਰ. ਬਕਾਇਆ ਹੈ। ਅਪ੍ਰੈਲ 2019 'ਚ ਹੋਈ ਸੀ ਡੀਲ
2018 'ਚ ਹੋਈ ਡੀਲ ਦੇ ਟਰਮ ਮੁਤਾਬਕ ਨਵੀਂ ਕੰਪਨੀ 'ਚ ਸ਼ੇਅਰ ਵੇਚ ਕੇ ਵੋਡਾਫੋਨ ਆਈਡੀਆ ਨਿਕਲ ਜਾਵੇਗੀ। ਬਾਅਦ 'ਚ ਇਸ 'ਚ ਭਾਰਤੀ ਏਅਰਟੈੱਲ ਦੀ ਹਿੱਸੇਦਾਰੀ 37.20 ਫੀਸਦੀ ਅਤੇ ਵੋਡਾਫੋਨ ਗਰੁੱਪ ਦੀ ਹਿੱਸੇਦਾਰੀ 29.40 ਫੀਸਦੀ ਰਹਿ ਜਾਵੇਗੀ। ਭਾਰਤੀ ਇੰਫਰਾਟੈੱਲ ਅਤੇ ਇੰਡਸ ਟਾਵਰ ਦੇ ਵਿਚਕਾਰ 23 ਅਪ੍ਰੈਲ 2019 ਨੂੰ ਕਰਾਰ ਹੋਇਆ ਸੀ। ਹੁਣ ਤੱਕ ਇਸ ਡੀਲ ਨੂੰ ਡੀ.ਓ.ਟੀ. ਤੋਂ ਅਪਰੂਵਲ ਨਹੀਂ ਮਿਲਿਆ ਸੀ।


Aarti dhillon

Content Editor

Related News