ਫਿਊਚਰ ਗਰੁੱਪ ਨਾਲ 24713 ਕਰੋੜ ਦੇ ਸੌਦੇ ਤੋਂ ਪਿੱਛੇ ਹਟੀ ਰਿਲਾਇੰਸ, ਜਾਣੋ ਕਿਉਂ ਖ਼ਤਮ ਹੋਇਆ ਇਹ ਸੌਦਾ

Sunday, Apr 24, 2022 - 11:13 AM (IST)

ਨਵੀਂ ਦਿੱਲੀ (ਭਾਸ਼ਾ) – ਰਿਲਾਇੰਸ ਇੰਡਸਟ੍ਰੀਜ਼ ਅਤੇ ਫਿਊਚਰ ਗਰੁੱਪ ਦੇ ਦਰਮਿਆਨ ਦਾ ਸੌਦਾ ਹੁਣ ਖਤਮ ਹੋ ਗਿਆ ਹੈ। ਰਿਲਾਇੰਸ ਨੇ ਅੱਜ ਜਾਣਕਾਰੀ ਦਿੱਤੀ ਕਿ ਫਿਊਚਰ ਗਰੁੱਪ ਨਾਲ 24713 ਕਰੋੜ ਰੁਪਏ ਦਾ ਸੌਦਾ ਹੁਣ ਅੱਗੇ ਨਹੀਂ ਵਧ ਸਕਦਾ ਹੈ ਕਿਉਂਕਿ ਗਰੁੱਪ ਦੇ ਸਕਿਓਰਡ ਕ੍ਰੈਡਿਟਰਸ ਦੇ ਇਸ ਦੇ ਖਿਲਾਫ ਵੋਟ ਪਾਈ ਹੈ। ਇਸ ਦਾ ਮਤਲਬ ਹੋਇਆ ਕਿ ਫਿਊਚਰ ਗਰੁੱਪ ਦੀ ਫਿਊਚਰ ਰਿਟੇਲ ਨੂੰ ਖਰੀਦਦਾਰੀ ਲਈ ਰਿਲਾਇੰਸ ਦੀ ਪ੍ਰਚੂਨ ਇਕਾਈ ਦਰਮਿਆਨ ਜੋ 24713 ਕਰੋੜ ਰੁਪਏ ਦਾ ਸੌਦਾ ਹੋਇਆ ਸੀ, ਉਹ ਖਾਰਜ ਹੋ ਚੁੱਕਾ ਹੈ। ਰਿਲਾਇੰਸ ਨੇ ਰੈਗੂਲੇਟਰੀ ਫਾਈਲਿੰਗ ’ਚ ਇਹ ਜਾਣਕਾਰੀ ਦਿੱਤੀ ਹੈ। ਮੁਕੇਸ਼ ਅੰਬਾਨੀ ਦੇ ਮਾਲਕਾਨਾ ਹੱਕ ਵਾਲੀ ਕੰਪਨੀ ਮੁਤਾਬਕ ਫਿਊਚਰ ਗਰੁੱਪ ਦੀ ਫਿਊਚਰ ਰਿਟੇਲ ਅਤੇ ਹੋਰ ਲਿਸਟਿਡ ਕੰਪਨੀਆਂ ਨੇ ਆਪਣੇ ਸ਼ੇਅਰਧਾਰਕਾਂ ਅਤੇ ਕ੍ਰੈਡਿਟਰਸ ਨਾਲ ਡੀਲ ’ਤੇ ਮੋਹਰ ਲਗਾਉਣ ਦਾ ਪ੍ਰਸਤਾਵ ਰੱਖਿਆ ਸੀ। ਹਾਲਾਂਕਿ ਇਹ ਪ੍ਰਸਤਾਵ ਖਾਰਜ ਹੋ ਗਿਆ।

ਅਗਸਤ 2020 ’ਚ ਹੋਇਆ ਸੀ ਸੌਦਾ

ਫਿਊਚਰ ਗਰੁੱਪ ਨੇ ਕਰੀਬ 2 ਸਾਲ ਪਹਿਲਾਂ ਅਗਸਤ 2020 ’ਚ ਇਸ ਸੌਦੇ ਦਾ ਐਲਾਨ ਕੀਤਾ ਸੀ। ਸੌਦੇ ਮੁਤਾਬਕ ਫਿਊਚਰ ਗਰੁੱਪ ਰਿਟੇਲ, ਹੋਲਸੇਲ, ਲਾਜਿਸਟਿਕਸ ਅਤੇ ਵੇਅਰਹਾਊਸਿੰਗ ਸੈਗਮੈਂਟਸ ਦੀਆਂ 19 ਕੰਪਨੀਆਂ ਨੂੰ ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ ਦੇ ਹੱਥੋਂ ਵੇਚਣ ਲਈ ਸੌਦਾ ਹੋਇਆ ਸੀ। ਇਹ ਸੌਦਾ ਕਰੀਬ 24713 ਕਰੋੜ ਰੁਪਏ ਦਾ ਸੀ। ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ ਰਿਲਾਇੰਸ ਗਰੁੱਪ ਦੀਆਂ ਸਾਰੀਆਂ ਰਿਟੇਲ ਕੰਪਨੀਆਂ ਦੀ ਹੋਲਡਿੰਗ ਕੰਪਨੀ ਹੈ।


Harinder Kaur

Content Editor

Related News