ਨੀਤਾ ਅੰਬਾਨੀ ਦਾ ਐਲਾਨ - ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਟੀਕਾਕਰਨ ਦਾ ਖ਼ਰਚ ਚੁੱਕੇਗੀ ਰਿਲਾਇੰਸ

Friday, Mar 05, 2021 - 05:18 PM (IST)

ਨੀਤਾ ਅੰਬਾਨੀ ਦਾ ਐਲਾਨ -  ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਟੀਕਾਕਰਨ ਦਾ ਖ਼ਰਚ ਚੁੱਕੇਗੀ ਰਿਲਾਇੰਸ

ਮੁੰਬਈ : ਇਨਫੋਸਿਸ, ਐਕਸੇਂਚਰ, ਐਨ.ਟੀ.ਪੀ.ਸੀ. ਤੋਂ ਬਾਅਦ ਹੁਣ ਰਿਲਾਇੰਸ ਇੰਡਸਟਰੀਜ਼ ਨੇ ਵੀ ਐਲਾਨ ਕੀਤਾ ਹੈ ਕਿ ਉਹ ਆਪਣੇ ਮੁਲਾਜ਼ਮਾਂ ਦੇ ਕੋਵਿਡ ਟੀਕਾਕਰਣ ਦੀ ਸਾਰੀ ਲਾਗਤ ਨੂੰ ਖ਼ੁਦ ਸਹਿਣ ਕਰੇਗੀ। ਰਿਲਾਇੰਸ ਇੰਡਸਟਰੀਜ਼ ਦੀ ਡਾਇਰੈਕਟਰ ਨੀਤਾ ਅੰਬਾਨੀ ਨੇ ਕੰਪਨੀ ਦੇ ਮੁਲਾਜ਼ਮਾਂ ਨੂੰ ਲਿਖੇ ਇੱਕ ਪੱਤਰ ਵਿਚ ਕਿਹਾ ਹੈ ਕਿ ਰਿਲਾਇੰਸ ਸਾਰੇ ਮੁਲਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਾਲਿਆਂ ਦੇ ਟੀਕਾਕਰਣ ਦਾ ਸਾਰਾ ਖ਼ਰਚਾ ਕਰੇਗੀ। ਇਕ ਅੰਦਾਜ਼ੇ ਅਨੁਸਾਰ ਕੰਪਨੀ ਮੁਲਾ਼ਜਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਾਲਿਆਂ ਸਮੇਤ ਲਗਭਗ 10 ਲੱਖ ਲੋਕਾਂ ਦੇ ਟੀਕਾਕਰਣ ਦਾ ਖਰਚਾ ਚੁੱਕਣ ਜਾ ਰਹੀ ਹੈ।

ਇਹ ਵੀ ਪੜ੍ਹੋ: NRIs ਨੂੰ ਦੋਹਰੇ ਟੈਕਸਾਂ ਤੋਂ ਮਿਲੀ ਵੱਡੀ ਰਾਹਤ, ਸਰਕਾਰ ਨੇ ਲਿਆ ਅਹਿਮ ਫ਼ੈਸਲਾ

ਨੀਤਾ ਅੰਬਾਨੀ ਨੇ ਲਿਖਿਆ ਇਕ ਪੱਤਰ 

ਨੀਤਾ ਅੰਬਾਨੀ ਨੇ ਪੱਤਰ ਵਿਚ ਬੇਨਤੀ ਕੀਤੀ ਹੈ ਕਿ ਯੋਗ ਮੁਲਾਜ਼ਮ ਜਿੰਨੀ ਜਲਦੀ ਹੋ ਸਕੇ ਸਰਕਾਰ ਦੁਆਰਾ ਚਲਾਏ ਜਾ ਰਹੇ ਟੀਕਾਕਰਣ ਪ੍ਰੋਗਰਾਮ ਵਿੱਚ ਰਜਿਸਟਰ ਹੋ ਜਾਣ। ਆਪਣੇ ਵਾਅਦੇ ਨੂੰ ਦੁਹਰਾਉਂਦਿਆਂ ਨੀਤਾ ਅੰਬਾਨੀ ਨੇ ਕਿਹਾ ਕਿ ਉਹ ਕੋਰੋਨਾ ਖਿਲਾਫ ਲੜਾਈ ਵਿਚ ਦੇਸ਼ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਇਸ ਤੋਂ ਪਹਿਲਾਂ ਦਸੰਬਰ 2020 ਦੇ ਅਖੀਰ ਵਿਚ 'ਰਿਲਾਇੰਸ ਫੈਮਲੀ ਡੇਅ' ਦੇ ਮੌਕੇ 'ਤੇ ਨੀਤਾ ਅੰਬਾਨੀ ਅਤੇ ਰਿਲਾਇੰਸ ਦੇ ਮਾਲਕ ਮੁਕੇਸ਼ ਅੰਬਾਨੀ ਨੇ ਕਿਹਾ ਕਿ ਜਿਵੇਂ ਹੀ ਜ਼ਰੂਰੀ ਇਜਾਜ਼ਤ ਮਿਲੇਗੀ, ਉਹ ਰਿਲਾਇੰਸ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਟੀਕਾਕਰਣ ਦੀ ਮੁਹਿੰਮ ਸ਼ੁਰੂ ਕਰਨਗੇ। ਚਿੱਠੀ ਵਿਚ ਨੀਤਾ ਅੰਬਾਨੀ ਨੇ ਅੱਗੇ ਕਿਹਾ ਕਿ ਮੁਕੇਸ਼ ਅਤੇ ਮੇਰਾ ਮੰਨਣਾ ਹੈ ਕਿ ਪਰਿਵਾਰ ਸਿਰਫ ਉਨ੍ਹਾਂ ਦੇ ਅਜ਼ੀਜ਼ਾਂ ਦੀ ਖ਼ੁਸ਼ੀ ਅਤੇ ਸਿਹਤ ਦਾ ਖਿਆਲ ਰੱਖ ਕੇ ਬਣਾਇਆ ਜਾਂਦਾ ਹੈ ਅਤੇ ਇਸ ਵੱਡੇ ਪਰਿਵਾਰ ਦਾ ਨਾਮ ਰਿਲਾਇੰਸ-ਫੈਮਲੀ ਹੈ।

PunjabKesari

ਇਹ ਵੀ ਪੜ੍ਹੋ: Parle ਖ਼ਿਲਾਫ਼ ਕੋਰਟ ’ਚ ਪਹੁੰਚਿਆ OREO, ਬਿਸਕੁਟ ਦੇ ਡਿਜ਼ਾਇਨ ਨੂੰ ਲੈ ਕੇ ਛਿੜਿਆ ਵਿਵਾਦ

ਨਵੇਂ ਯੁੱਗ ਵੱਲ ਕਦਮ ਵਧਾਏਗਾ  ਭਾਰਤ 

ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਦੁਨੀਆ ਦੀ ਸਭ ਤੋਂ ਵੱਡੀ ਕੋਰੋਨਾ ਟੀਕਾਕਰਨ ਮੁਹਿੰਮ ਦਾ ਜ਼ਿਕਰ ਕਰਦਿਆਂ ਨੀਤਾ ਅੰਬਾਨੀ ਨੇ ਕਿਹਾ, 'ਹੁਣ ਕੁਝ ਸਮਾਂ ਹੀ ਰਹਿ ਗਿਆ ਹੈ, ਦੇਸ਼ ਕੋਰੋਨਾ ਵਿਰੁੱਧ ਜੰਗ ਜਿੱਤੇਗਾ। ਉਮੀਦ, ਵਿਸ਼ਵਾਸ ਅਤੇ ਖ਼ੁਸ਼ੀ ਨਾਲ ਦੇਸ਼ ਇਕ ਨਵੇਂ ਦੌਰ ਵਿਚ ਕਦਮ ਰੱਖੇਗਾ।'

ਇਹ ਵੀ ਪੜ੍ਹੋ: ਟਾਟਾ ਦੀ ਇਸ ਕਾਰ ਨੂੰ ਦਿੱਲੀ ਸਰਕਾਰ ਦਾ ਝਟਕਾ, ਬੰਦ ਹੋਵੇਗੀ ਸਬਸਿਡੀ

ਸਾਵਧਾਨੀ ਅਤੇ ਸੁਚੇਤ ਹੋਣ ਦੀ ਜ਼ਰੂਰਤ

ਰਿਲਾਇੰਸ ਫਾਉਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਨੇ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਜਲਦੀ ਹੀ ਇਸ ਮਹਾਮਾਰੀ ਤੋਂ ਛੁਟਕਾਰਾ ਪਾਵਾਂਗੇ। ਇਸ ਦੇ ਨਾਲ ਹੀ ਉਨ੍ਹਾਂ ਚੇਤਾਵਨੀ ਵੀ ਦਿੱਤੀ ਕਿ ਕੋਰੋਨਾ ਹਾਲੇ ਤੱਕ ਗਿਆ ਨਹੀਂ ਹੈ, ਸਾਨੂੰ ਕੋਰੋਨਾ ਖਿਲਾਫ ਪੂਰੀ ਸਾਵਧਾਨੀ ਅਤੇ ਚੌਕਸੀ ਵਰਤਣੀ ਪਏਗੀ। ਅਸੀਂ ਕੋਰੋਨਾ ਨਾਲ ਲੜਾਈ ਦੇ ਆਖ਼ਰੀ ਪੜਾਅ ਵਿਚ ਹਾਂ ਅਤੇ ਜਲਦੀ ਹੀ ਇਸ 'ਤੇ ਕਾਬੂ ਪਾ ਲਵਾਂਗੇ। ਪੱਤਰ ਨੂੰ ਖਤਮ ਕਰਦਿਆਂ, ਨੀਤਾ ਅੰਬਾਨੀ ਨੇ ਕਿਹਾ ਕਿ ਮੈਨੂੰ ਭਰੋਸਾ ਹੈ 'ਕੋਰੋਨਾ ਹਾਰ ਜਾਵੇਗਾ, ਭਾਰਤ ਜਿੱਤੇਗਾ'।

ਇਹ ਵੀ ਪੜ੍ਹੋ: ਕੈਟ ਦਾ ਰਾਸ਼ਟਰੀ ਅੰਦੋਲਨ: ਅੱਜ ਤੋਂ ਦੇਸ਼ ਭਰ 'ਚ ਚੱਲੇਗੀ ਵਪਾਰੀ ਸੰਵਾਦ ਮੁਹਿੰਮ, ਜਾਣੋ ਕਿਉਂ ਪਈ ਲੋੜ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News