ਰਿਲਾਇੰਸ ਨੇ ਕੀਤਾ ਅਹਿਮ ਐਲਾਨ: ਤੇਲ ਤੋਂ ਰਸਾਇਣਾਂ ਦੇ ਕਾਰੋਬਾਰ ਲਈ ਬਣੇਗੀ ਵੱਖਰੀ ਕੰਪਨੀ
Tuesday, Feb 23, 2021 - 05:52 PM (IST)
ਨਵੀਂ ਦਿੱਲੀ : ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਲਿਮਟਡ (ਆਰ.ਆਈ.ਐਲ.) ਨੇ ਆਪਣੇ ਤੇਲ ਤੋਂ ਰਸਾਇਣ ਕਾਰੋਬਾਰ ਦੀ ਪੂਰੀ ਮਲਕੀਅਤ ਵਾਲੀ ਇਕਾਈ ਵਿਚ ਡੀਮਰਜਰ ਦਾ ਢਾਂਚਾ ਘੋਸ਼ਿਤ ਕੀਤਾ ਹੈ। ਇਸਦੇ ਲਈ ਕੰਪਨੀ ਨੇ ਸ਼ੇਅਰ ਧਾਰਕਾਂ ਅਤੇ ਰਿਣਦਾਤਾਵਾਂ ਤੋਂ ਪ੍ਰਵਾਨਗੀ ਮੰਗੀ ਹੈ। ਕੰਪਨੀ ਨੂੰ ਆਉਣ ਵਾਲੇ ਵਿੱਤੀ ਸਾਲ ਦੀ ਦੂਜੀ ਤਿਮਾਹੀ ਤਕ ਇਸ ਲਈ ਮਨਜ਼ੂਰੀ ਮਿਲਣ ਦੀ ਉਮੀਦ ਹੈ।
ਇਸ ਤਰ੍ਹਾਂ ਕੰਪਨੀ ਨੂੰ ਹੋਵੇਗਾ ਲਾਭ
ਮੁਕੇਸ਼ ਅੰਬਾਨੀ ਦੇ ਇਸ ਕਦਮ ਨਾਲ ਕੰਪਨੀ ਨੂੰ ਸਾਊਦੀ ਅਰਾਮਕੋ ਵਰਗੇ ਗਲੋਬਲ ਨਿਵੇਸ਼ਕਾਂ ਨੂੰ ਆਕਰਸ਼ਤ ਕਰਨ ਵਿਚ ਮਦਦ ਕਰੇਗੀ। ਐਕਸਚੇਂਜ ਨੂੰ ਦਿੱਤੀ ਆਪਣੀ ਜਾਣਕਾਰੀ ਵਿਚ ਕੰਪਨੀ ਨੇ ਕਿਹਾ ਕਿ ਤੇਲ ਤੋਂ ਰਸਾਇਣਾਂ ਦੇ ਕਾਰੋਬਾਰ ਦਾ ਪੁਨਰਗਠਨ ਕਰਨ ਨਾਲ ਕੰਪਨੀ ਨੂੰ ਓ.ਟੂ.ਸੀ.(ਤੇਲ ਤੋਂ ਰਸਾਇਣ) ਵੈਲਿਯੂ ਚੇਨ ਵਿਚ ਮੌਕਿਆਂ ਦਾ ਲਾਭ ਲੈਣ ਦਾ ਮੌਕਾ ਮਿਲੇਗਾ। ਰਿਲਾਇੰਸ ਇੰਡਸਟਰੀਜ਼ ਤੇਲ ਤੋਂ ਰਸਾਇਣਾਂ ਦੇ ਕਾਰੋਬਾਰ ਲਈ ਵੱਖਰੀ ਇਕਾਈ ਸਥਾਪਤ ਕਰ ਰਹੀ ਹੈ। ਇਹ ਕਦਮ ਰਣਨੀਤਕ ਭਾਈਵਾਲਾਂ ਦੇ ਨਾਲ ਵਿਕਾਸ ਦੇ ਮੌਕਿਆਂ ਦੀ ਭਾਲ ਵਿਚ ਸਹਾਇਤਾ ਕਰੇਗਾ।
ਇਹ ਵੀ ਪੜ੍ਹੋ : ਇਹ 1 ਰੁਪਏ ਦਾ ਸਿੱਕਾ ਤੁਹਾਨੂੰ ਬਣਾ ਸਕਦਾ ਹੈ ਅਮੀਰ, ਮਿਲ ਸਕਦੇ ਹਨ ਲੱਖਾਂ ਰੁਪਏ
ਰਿਲਾਇੰਸ ਦੇ ਸਟਾਕ ਵਿਚ ਜ਼ਬਰਦਸਤ ਵਾਧਾ
ਕੰਪਨੀ ਦੇ ਇਸ ਫ਼ੈਸਲੇ ਤੋਂ ਬਾਅਦ ਰਿਲਾਇੰਸ ਦਾ ਸਟਾਕ ਵਿਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲ ਰਿਹਾ ਹੈ। 2048 ਦੇ ਪੱਧਰ 'ਤੇ ਖੁੱਲ੍ਹਣ ਤੋਂ ਬਾਅਦ, ਅੱਜ ਸਵੇਰੇ 11.45 ਵਜੇ ਇਹ 29.10 ਅੰਕ ਭਾਵ 1.45 ਪ੍ਰਤੀਸ਼ਤ ਦੀ ਤੇਜ਼ੀ ਨਾਲ 2037.20 ਦੇ ਪੱਧਰ 'ਤੇ ਸੀ। ਇਹ ਪਿਛਲੇ ਕਾਰੋਬਾਰੀ ਦਿਨ 2008.10 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਵੇਲੇ ਕੰਪਨੀ ਦਾ 13.40 ਲੱਖ ਕਰੋੜ ਰੁਪਏ ਦਾ ਬਾਜ਼ਾਰ ਪੂੰਜੀਕਰਣ ਹੈ। ਯਾਨੀ ਮਾਰਕੀਟ ਪੂੰਜੀਕਰਣ ਦੇ ਮਾਮਲੇ ਵਿਚ ਇਹ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹੈ।
ਇਹ ਵੀ ਪੜ੍ਹੋ : ਬਜਾਜ ਪਲਸਰ 180 ਦਾ ਨਵਾਂ ਅਵਤਾਰ ਭਾਰਤ 'ਚ ਹੋਇਆ ਲਾਂਚ, ਜਾਣੋ ਕਿੰਨੀ ਹੈ ਕੀਮਤ
ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ਨਾਲ ਗੱਲਬਾਤ
ਲੰਬੇ ਸਮੇਂ ਤੋਂ ਰਿਲਾਇੰਸ ਇੰਡਸਟਰੀਜ਼ ਲਿਮਟਿਡ 20% ਹਿੱਸੇਦਾਰੀ ਵੇਚਣ ਲਈ ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ਸਾਊਦੀ ਅਰਾਮਕੋ ਨਾਲ ਗੱਲਬਾਤ ਕਰ ਰਹੀ ਸੀ। ਕੋਰੋਨਾ ਵਿਸ਼ਾਣੂ ਦੇ ਕਾਰਨ ਇਹ ਡੀਲ ਰੁਕ ਗਈ ਸੀ। ਕੰਪਨੀ ਦੇ ਤੇਲ ਤੋਂ ਰਸਾਇਣਾਂ ਦੇ ਕਾਰੋਬਾਰ ਦੀ ਕੀਮਤ 75 ਅਰਬ ਡਾਲਰ ਸੀ। 15 ਜੁਲਾਈ 2020 ਨੂੰ ਹੋਏ ਰਿਲਾਇੰਸ ਇੰਡਸਟਰੀਜ਼ ਦੇ 43 ਵੇਂ ਏ.ਜੀ.ਐਮ. ਵਿਚ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਕਿ ਕੋਵਿਡ -19 ਮਹਾਂਮਾਰੀ ਨਾਲ ਪੈਦਾ ਹੋਏ ਬੇਮਿਸਾਲ ਹਾਲਤਾਂ ਕਾਰਨ ਸਾਊਦੀ ਅਰਾਮਕੋ ਨਾਲ ਪ੍ਰਸਤਾਵਿਤ ਸੌਦਾ ਸਮੇਂ ਸਿਰ ਪੂਰਾ ਨਹੀਂ ਹੋ ਰਿਹਾ ਸੀ। ਅਸੀਂ ਸਾਊਦੀ ਅਰਾਮਕੋ ਨਾਲ ਦੋ ਦਹਾਕਿਆਂ ਤੋਂ ਵੱਧ ਦੇ ਵਪਾਰਕ ਸੰਬੰਧਾਂ ਦਾ ਸਤਿਕਾਰ ਕਰਦੇ ਹਾਂ ਅਤੇ ਇਸਦੇ ਨਾਲ ਲੰਬੇ ਸਮੇਂ ਦੀ ਭਾਈਵਾਲੀ ਲਈ ਵਚਨਬੱਧ ਹਾਂ।
ਇਹ ਵੀ ਪੜ੍ਹੋ : Gmail, Netflix ਅਤੇ Linkedin ਦਾ ਡਾਟਾ ਹੋਇਆ ਲੀਕ, ਆਪਣੇ ਖ਼ਾਤੇ ਬਾਰੇ ਇੰਝ ਲਗਾਓ ਪਤਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।