ਸਾਵਧਾਨ! JioMart ਦੇ ਨਾਂ ’ਤੇ ਹੋ ਰਹੀ ਠੱਗੀ, ਇਨ੍ਹਾਂ ਵੈੱਬਸਾਈਟਾਂ ਤੋਂ ਰਹੋ ਦੂਰ

Friday, Aug 28, 2020 - 02:19 AM (IST)

ਸਾਵਧਾਨ! JioMart ਦੇ ਨਾਂ ’ਤੇ ਹੋ ਰਹੀ ਠੱਗੀ, ਇਨ੍ਹਾਂ ਵੈੱਬਸਾਈਟਾਂ ਤੋਂ ਰਹੋ ਦੂਰ

ਗੈਜੇਟ ਡੈਸਕ– ਜਿਓ ਮਾਰਟ ਦੀ ਫ੍ਰੈਂਚਾਈਜ਼ੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਐਕਸ਼ਨ ’ਚ ਵਿਖਾਈ ਦੇ ਰਹੀ ਹੈ। ਲੋਕ ਅਜੇ ਜਾਅਲਸਾਜ਼ਾਂ ਦੇ ਚੱਕਰ ’ਚ ਨਾ ਫਸਣ, ਇਸ ਲਈ ਵੀਰਵਾਰ ਨੂੰ ਕੰਪਨੀ ਨੇ ਇਕ ਚਿਤਾਵਨੀ ਨੋਟਿਸ ਜਾਰੀ ਕੀਤਾ ਹੈ। ਨੋਟਿਸ ’ਚ ਕੰਪਨੀ ਨੇ ਲੋਕਾਂ ਨੂੰ ਅਲਰਟ ਕੀਤਾ ਹੈ ਕਿ ਉਹ ਅਜਿਹੇ ਧੋਖੇਬਾਜ਼ਾਂ ਤੋਂ ਬਚਣ ਜੋ ਜਿਓ ਮਾਰਟ ਦੇ ਨਾਂ ’ਤੇ ਫਰਜ਼ੀ ਵੈੱਬਸਾਈਟਾਂ ਬਣਾ ਕੇ ਲੋਕਾਂ ਨੂੰ ਫ੍ਰੈਂਚਾਈਜ਼ੀ ਜਾਂ ਡੀਲਰਸ਼ਿਪ ਦਿਵਾਉਣ ਦਾ ਝੂਠਾ ਵਾਅਦਾ ਕਰ ਰਹੇ ਹਨ। 

ਰਿਲਾਇੰਸ ਦੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਹ ਚਿਤਾਵਨੀ ਜਾਰੀ ਕੀਤੀ ਗਈ ਹੈ। ਚਿਤਾਵਨੀ ਨੋਟਿਸ ’ਚ ਰਿਲਾਇੰਸ ਰਿਟੇਲ ਨੇ ਕਿਹਾ ਹੈ ਕਿ ਅਸੀਂ ਮੌਜੂਦਾ ਸਮੇਂ ’ਚ ਕਿਸੇ ਵੀ ਡੀਲਰਸ਼ਿਪ ਜਾਂ ਫ੍ਰੈਂਚਾਈਜ਼ੀ ਮਾਡਲ ਨੂੰ ਨਾ ਤਾਂ ਚਲਾ ਰਹੇ ਹਨ ਅਤੇ ਨਾ ਹੀ ਅਸੀਂ ਕਿਸੇ ਡੀਲਰ ਨੂੰ ਤਾਇਨਾਤ ਕਰਨ ਲਈ ਕਿਸੇ ਫ੍ਰੈਂਚਾਈਜ਼ੀ ਜਾਂ ਕਿਸੇ ਏਜੰਟ ਨੂੰ ਤਾਈਨਾਤ ਕੀਤਾ ਹੈ। ਨਾਲ ਹੀ ਅਸੀਂ ਫ੍ਰੈਂਚਾਈਜ਼ੀ ਦੇਣ ਦੇ ਨਾਮ ’ਤੇ ਕਿਸੇ ਵੀ ਤਰ੍ਹਾਂ ਦੇ ਕੋਈ ਪੈਸੇ ਨਹੀਂ ਲੈਂਦੇ।

 

ਜਿਓ ਮਾਰਟ 3 ਕਰੋੜ ਛੋਟੇ ਕਰਿਆਣਾ ਦੁਕਾਨਦਾਰਾਂ ਅਤੇ 12 ਕਰੋੜ ਕਿਸਾਨਾਂ ਨੂੰ ਆਪਣੇ ਨੈੱਟਵਰਕ ਨਾਲ ਜੋੜਨਾ ਚਾਹੁੰਦੀ ਹੈ। ਜਿਓ ਮਾਰਟ ’ਤੇ ਰੋਜ਼ਾਨਾ 4 ਲੱਖ ਤੋਂ ਜ਼ਿਆਦਾ ਆਰਡਰ ਬੁੱਕ ਕੀਤੇ ਜਾ ਰਹੇ ਹਨ ਅਤੇ ਕੰਪਨੀ ਦੀ ਬਾਜ਼ਾਰ ’ਚ ਜ਼ਬਰਦਸਤ ਸਾਖ਼ ਹੈ। ਕੰਪਨੀ ਦੀ ਇਸੇ ਸਾਖ਼ ਦਾ ਫਾਇਦਾ ਇਹ ਧੋਖੇਬਾਜ਼ ਚੁੱਕ ਰਹੇ ਹਨ। ਜਿਓ ਮਾਰਟ ਦੀ ਫ੍ਰੈਂਚਾਈਜ਼ੀ ਦਿਵਾਉਣ ਦੇ ਸੁਨਹਿਰੀ ਸੁਫ਼ਨੇ ਵਿਖਾ ਕੇ ਇਹ ਗਿਰੋਹ, ਆਮ ਜਨਤਾ ਨੂੰ ਸ਼ਿਕਾਰ ਬਣਾ ਰਹੇ ਹਨ। 

ਇਨ੍ਹਾਂ ਵੈੱਬਸਾਈਟਾਂ ਤੋਂ ਰਹੋ ਦੂਰ
ਨੋਟਿਸ ’ਚ ਕਿਹਾ ਗਿਆ ਹੈ ਕਿ ਕੁਝ ਜਾਅਲਸਾਜ਼ ਜਿਓ ਮਾਰਟ ਨਾਲ ਜੁੜੇ ਹੋਣ ਦਾ ਢੋਂਗ ਕਰਕੇ ਫਰਜ਼ੀ ਵੈੱਬਸਾਈਟ ਬਣਾ ਰਹੇ ਹਨਅਤੇ ਜਿਓ ਮਾਰਟ ਸੇਵਾਵਾਂ ਦੀ ਫ੍ਰੈਂਚਾਈਜ਼ੀ ਦੇਣ ਦੇ ਬਹਾਨੇ ਭੋਲੇ-ਭਾਲੇ ਲੋਕਾਂ ਨੂੰ ਧੋਖਾਦੇ ਰਹੇ ਹਨ। ਕੰਪਨੀ ਨੇ ਕੁਝ ਫਰਜ਼ੀ ਵੈੱਬਸਾਈਟਾਂ ਦੀ ਸੂਚੀ ਵੀ ਜਾਰੀ ਕੀਤੀ ਹੈ, ਹਾਲਾਂਕਿ ਇਹ ਵੈੱਬਸਾਈਟਾਂ ਅਜੇ ਤਕ ਬੰਦ ਨਹੀਂ ਕੀਤੀਆਂ ਗਈਆਂ। 

jmartfranchise.in
jiomartfranchiseonline.com
jiodealership.com
jiomartsfranchises.online
jiomartfranchises.com
jiomart-franchise.com
jiomartshop.info
jiomartindia.in.net
jiomartreliance.com
jiomartfranchise.com

 


author

Rakesh

Content Editor

Related News