ਰਿਲਾਇੰਸ ਰਿਟੇਲ ਖਰੀਦੇਗੀ ਫਿਊਚਰ ਸਮੂਹ ਦਾ ਪ੍ਰਚੂਨ ਤੇ ਥੋਕ ਕਾਰੋਬਾਰ

Saturday, Aug 29, 2020 - 10:17 PM (IST)

ਰਿਲਾਇੰਸ ਰਿਟੇਲ ਖਰੀਦੇਗੀ ਫਿਊਚਰ ਸਮੂਹ ਦਾ ਪ੍ਰਚੂਨ ਤੇ ਥੋਕ ਕਾਰੋਬਾਰ

ਨਵੀਂ ਦਿੱਲੀ- ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.) ਦੀ ਸਹਾਇਕ ਕੰਪਨੀ ਰਿਲਾਇੰਸ ਰਿਟੇਲ ਵੈਂਚਰ ਲਿਮਿਟਡ (ਆਰ. ਆਰ. ਵੀ. ਐੱਲ.) ਨੇ ਸ਼ਨੀਵਾਰ ਨੂੰ ਫਿਊਚਰ ਸਮੂਹ ਦੇ ਪ੍ਰਚੂਨ ਤੇ ਥੋਕ ਕਾਰੋਬਾਰ ਅਤੇ ਲਾਜਿਸਟਿਕਸ ਤੇ ਭੰਡਾਰਣ ਕਾਰੋਬਾਰ ਖਰੀਦਣ ਦੀ ਘੋਸ਼ਣਾ ਕੀਤੀ।

ਕੰਪਨੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ,"ਰਿਲਾਇੰਸ ਰਿਟੇਲ ਵੈਂਚਰ ਲਿਮਿਟਡ ਨੇ ਅੱਜ ਫਿਊਚਰ ਸਮੂਹ ਦੇ ਪ੍ਰਚੂਨ ਤੇ ਥੋਕ ਕਾਰੋਬਾਰ ਤੇ ਲਾਜਿਸਟਿਕਸ ਅਤੇ ਭੰਡਾਰਣ ਕਾਰੋਬਾਰ ਦੇ ਇਕਮੁਸ਼ਤ 24,713 ਕਰੋੜ ਰੁਪਏ ਦੇ ਮੁੱਲ ਵਿਚ ਖਰੀਦਣ ਦੀ ਘੋਸ਼ਣਾ ਕੀਤੀ।

ਆਰ. ਆਰ. ਵੀ. ਐੱਲ. ਨੇ ਕਿਹਾ ਕਿ ਇਸ ਯੋਜਨਾ ਤਹਿਤ ਫਿਊਚਰ ਸਮੂਹ ਆਪਣੀਆਂ ਕੁਝ ਕੰਪਨੀਆਂ ਦਾ ਰਲੇਵਾਂ ਫਿਊਚਰ ਇੰਟਰਪ੍ਰਾਇਜ਼ਜ਼ ਲਿਮਟਿਡ ਵਿਚ ਕਰ ਰਿਹਾ ਹੈ। ਕੰਪਨੀ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਫਿਊਚਰ ਸਮੂਹ ਦੇ ਪ੍ਰਚੂਨ ਅਤੇ ਥੋਕ ਕਾਰੋਬਾਰ ਨੂੰ ਆਰ. ਆਰ. ਵੀ. ਐੱਲ. ਦੀ ਸਹਾਇਕ ਕੰਪਨੀ ਰਿਲਾਇੰਸ ਰਿਟੇਲ ਐਂਡ ਫੈਸ਼ਨ ਲਾਈਫ ਸਟਾਈਲ ਲਿਮਟਿਡ ਨੂੰ ਟਰਾਂਸਫਰ ਕੀਤਾ ਜਾਵੇਗਾ। 


author

Sanjeev

Content Editor

Related News