ਰਿਲਾਇੰਸ ਰਿਟੇਲ ਬਣਿਆ ਭਾਰਤ ''ਚ ਗੈਪ ਬ੍ਰਾਂਡ ਦਾ ਅਧਿਕਾਰਤ ਰਿਟੇਲਰ
Wednesday, Jul 06, 2022 - 07:49 PM (IST)
ਨਵੀਂ ਦਿੱਲੀ-ਭਾਰਤ ਦੇ ਸਭ ਤੋਂ ਵੱਡੇ ਰਿਟੇਲਰ, ਰਿਲਾਇੰਸ ਰਿਟੇਲ ਲਿਮਟਿਡ ਨੇ ਨਾਮਵਰ ਅਮਰੀਕੀ ਫੈਸ਼ਨ ਬ੍ਰਾਂਡ ਗੈਪ ਇੰਕ ਦੇ ਨਾਲ ਲੰਬੇ ਸਮੇਂ ਦੀ ਮਿਆਦ ਦਾ ਫ੍ਰੈਂਚਾਈਜ਼ੀ ਸਮਝੌਤਾ ਕੀਤਾ ਹੈ। ਸਮਝੌਤੇ ਦੇ ਨਾਲ ਹੀ ਰਿਲਾਇੰਸ ਰਿਟੇਲ ਭਾਰਤ 'ਚ ਗੈਪ ਬ੍ਰਾਂਡ ਦਾ ਅਧਿਕਾਰਿਤ ਰਿਟੇਲਰ ਬਣ ਗਿਆ ਹੈ। ਰਿਲਾਇੰਸ ਰਿਟੇਲ ਆਪਣੇ ਐਕਸਕਲੂਸੀਵ ਬ੍ਰਾਂਡ ਸਟੋਰ, ਮਲਟੀ-ਬ੍ਰਾਂਡ ਸਟੋਰਸ ਅਤੇ ਡਿਜੀਟਲ ਕਾਮਰਸ ਪਲੇਟਫਾਰਮ ਰਾਹੀਂ ਭਾਰਤੀ ਉਪਭੋਗਤਾਵਾਂ ਨੂੰ ਗੈਪ ਬ੍ਰਾਂਡ ਦੇ ਫੈਸ਼ਨ ਆਈਟਮਾਂ ਉਪਲੱਬਧ ਕਰਵਾਏਗਾ।
ਇਹ ਵੀ ਪੜ੍ਹੋ : ਅਪ੍ਰੈਲ-ਜੂਨ ਦੌਰਾਨ ਬਿਨਾਂ ਰੇਲ ਟਿਕਟ ਯਾਤਰੀਆਂ ਤੋਂ 15.3 ਕਰੋੜ ਰੁਪਏ ਜੁਰਮਾਨਾ ਵਸੂਲਿਆ
ਗੈਪ, ਕਈ ਲਾਈਫ਼ ਸਟਾਈਲ ਬ੍ਰਾਂਡਾਂ ਦਾ ਇਕ ਭੰਡਾਰ ਹੈ, ਜੋ ਪੁਰਸ਼ਾਂ, ਮਹਿਲਾਵਾਂ ਅਤੇ ਬੱਚਿਆਂ ਲਈ ਕੱਪੜੇ, ਐਕਸੈੱਰੀਜ਼ ਅਤੇ ਵਿਅਕਤੀਗਤ ਦੇਖਭਾਲ ਉਤਪਾਦ ਵਰਗੇ ਵਿਸ਼ੇਸ਼ ਪ੍ਰੋਡਕਟਸ ਬਣਾਉਂਦਾ ਹੈ। ਇਹ ਅਮਰੀਕੀ ਲਿਬਾਸ ਕੰਪਨੀ 1969 'ਚ ਸੈਨ ਫ੍ਰਾਂਸਿਸਕੋ 'ਚ ਬਣੀ ਸੀ ਅਤੇ ਇਸ ਨੂੰ ਦੁਨੀਆਭਰ 'ਚ ਆਪਣੇ ਡੈਨਿਮ ਆਧਾਰਿਤ ਫੈਸ਼ਨ ਲਈ ਜਾਣਿਆ ਜਾਂਦਾ ਹੈ। ਗੈਪ ਇੰਕ ਦੀ ਵਿੱਤੀ ਸਾਲ 2021 ਦੀ ਸ਼ੁੱਧ ਵਿਕਰੀ $16.7 ਬਿਲੀਅਨ ਸੀ।
ਇਹ ਵੀ ਪੜ੍ਹੋ : ਮੈਕਸੀਕੋ ਦੇ ਵਾਤਾਵਰਣ ਮੰਤਰਾਲਾ ਨੇ ਔਡੀ ਸੋਲਰ ਪਲਾਂਟ ਲਈ ਪਰਮਿਟ ਤੋਂ ਕੀਤਾ ਇਨਕਾਰ
ਸਮਝੌਤੇ ਦੇ ਮੌਕੇ 'ਤੇ ਰਿਲਾਇੰਸ ਰਿਟੇਲ ਲਿਮਟਿਡ ਦੇ ਸੀ.ਈ.ਓ., ਫੈਸ਼ਨ ਐਂਡ ਲਾਈਫਸਟਾਈਲ, ਅਖਿਲੇਸ਼ ਪ੍ਰਸਾਦ, ਨੇ ਕਿਹਾ ਕਿ ਰਿਲਾਇੰਸ ਰਿਟੇਲ 'ਚ ਸਾਨੂੰ ਆਪਣੇ ਗਾਹਕਾਂ ਲਈ ਨਵੀਨਤਮ ਅਤੇ ਸਭ ਤੋਂ ਵਧੀਆ ਲਿਆਉਣ 'ਤੇ ਮਾਣ ਹੈ ਅਤੇ ਸਾਨੂੰ ਆਪਣੇ ਫੈਸ਼ਨ ਅਤੇ ਲਾਈਫਸਟਾਈਲ ਪੋਰਟਫੋਲੀਓ 'ਚ ਅਮਰੀਕੀ ਬ੍ਰਾਂਡ, ਗੈਪ ਨੂੰ ਜੋੜਨ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਸਾਡਾ ਮੰਨਣਾ ਹੈ ਕਿ ਰਿਲਾਇੰਸ ਅਤੇ ਗੈਪ ਆਪਣੇ ਉਪਭੋਗਤਾਵਾਂ ਲਈ ਉਦਯੋਗ ਦੇ ਮੋਹਰੀ ਫੈਸ਼ਨ ਉਤਪਾਦਾਂ ਅਤੇ ਖੁਦਰਾ ਅਨੁਭਵਾਂ ਨੂੰ ਨਾਲ ਲਿਆਉਣ ਦੇ ਦ੍ਰਿਸ਼ਟੀਕੋਣ 'ਚ ਇਕ ਦੂਜੇ ਦੇ ਪੂਰਕ ਹਨ। ਗੈਪ ਇੰਕ 'ਚ ਇੰਟਰਨੈਸ਼ਨਲ ਗਲੋਬਲ ਲਾਈਸੈਂਸਿੰਗ ਅਤੇ ਹੋਲਸੇਲ ਦੇ ਪ੍ਰਬੰਧ ਨਿਰਦੇਸ਼ਕ ਐਡ੍ਰਿਏਨ ਗੇਰਨਾਂਡ 'ਚ ਕਿਹਾ ਕਿ ਅਸੀਂ ਪ੍ਰਮੁੱਖ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਗੈਪ ਕਾਰੋਬਾਰ ਨੂੰ ਵਧਾਉਣ ਲਈ ਤਿਆਰ ਹਾਂ। ਭਾਰਤ 'ਚ ਰਿਲਾਇੰਸ ਰਿਟੇਲ ਵਰਗੇ ਖੇਤਰੀ ਮਾਹਰਾਂ ਦੇ ਨਾਲ ਸਾਂਝੇਦਾਰੀ ਕਰਨ 'ਚ ਸਾਨੂੰ ਆਪਣੇ ਗਾਹਕਾਂ ਤੱਕ ਆਪਣਾ ਬ੍ਰਾਂਡ ਪਹੁੰਚਾਉਣ 'ਚ ਮਦਦ ਮਿਲੇਗੀ।
ਇਹ ਵੀ ਪੜ੍ਹੋ : UK 'ਚ ਪੈਟਰੋਲ ਪੰਪਾਂ ਦੀਆਂ ਕੀਮਤਾਂ ਵਧਣ ਕਾਰਨ ਈਂਧਨ ਦੀ ਚੋਰੀ 'ਚ ਹੋਇਆ 61 ਫੀਸਦੀ ਵਾਧਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ