ਰਿਲਾਇੰਸ ਨੂੰ ਪਿੱਛੇ ਛੱਡ ਟੀ.ਸੀ.ਐੱਸ. ਫਿਰ ਬਣੀ ਦੇਸ਼ ਦੀ ਸਭ ਤੋਂ ਮਹਿੰਗੀ ਕੰਪਨੀ

Friday, Apr 13, 2018 - 08:52 AM (IST)

ਰਿਲਾਇੰਸ ਨੂੰ ਪਿੱਛੇ ਛੱਡ ਟੀ.ਸੀ.ਐੱਸ. ਫਿਰ ਬਣੀ ਦੇਸ਼ ਦੀ ਸਭ ਤੋਂ ਮਹਿੰਗੀ ਕੰਪਨੀ

ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਸੂਚਨਾ ਤਕਨੀਕੀ (ਆਈ.ਟੀ.) ਕੰਪਨੀ ਟਾਟਾ ਕੰਸਲਟੈਂਸੀ ਸਰਵਿਸੇਜ (ਟੀ.ਸੀ.ਐੱਸ.) ਨੇ ਵੀਰਵਾਰ ਨੂੰ 6 ਲੱਖ ਕਰੋੜ ਰੁਪਏ ਦੇ ਬਾਜ਼ਾਰ ਪੂੰਜੀਕਰਣ ਦੇ ਪੱਧਰ ਨੂੰ ਪਾਰ ਕਰ ਲਿਆ। ਇਸ ਤਰ੍ਹਾਂ ਨਾਲ ਟੀ.ਸੀ.ਐੱਸ. ਰਿਲਾਇੰਸ ਇੰਡਸਟਰੀਜ਼ ਨੂੰ ਪਿੱਛੇ ਛੱਡ ਕੇ ਫਿਰ ਤੋਂ ਦੇਸ਼ ਦੀ ਸਭ ਤੋਂ ਮਹਿੰਗੀ ਕੰਪਨੀ ਬਣ ਗਈ। 
ਵੀਰਵਾਰ ਨੂੰ ਕਾਰੋਬਾਰ ਦੇ ਖਤਮ ਹੋਣ 'ਤੇ ਟੀ.ਸੀ.ਐੱਸ. ਦਾ ਬਾਜ਼ਾਰ ਪੂੰਜੀਕਰਣ 6,00,569.45 ਕਰੋੜ ਰੁਪਏ ਰਿਹਾ ਹੈ। ਬੰਬਈ ਸ਼ੇਅਰ ਬਾਜ਼ਾਰ 'ਚ ਕੰਪਨੀ ਦੇ ਸ਼ੇਅਰ 4.04 ਫੀਸਦੀ ਦੀ ਵਾਧੇ ਨੂੰ ਲੈ ਕੇ3,137.30 ਰੁਪਏ ਪ੍ਰਤੀ ਸ਼ੇਅਰ 'ਤੇ ਬੰਦ ਹੋਏ। ਦਿਨ 'ਚ ਇਕ ਸਮੇਂ ਇਹ 4.46 ਫੀਸਦੀ ਚੜ੍ਹ ਕੇ 3,150 ਰੁਪਏ ਪ੍ਰਤੀ ਸ਼ੇਅਰ 'ਤੇ ਪਹੁੰਚ ਗਿਆ ਸੀ। 
ਟੀ.ਸੀ.ਐੱਸ. ਦਾ ਬਾਜ਼ਾਰ ਪੂੰਜੀਕਰਣ ਰਿਲਾਇੰਸ ਇੰਡਸਟਰੀਜ਼ ਦੇ 5,87,570.56 ਕਰੋੜ ਰੁਪਏ ਦੀ ਤੁਲਨਾ 'ਚ 12,998.89 ਕਰੋੜ ਰੁਪਏ ਜ਼ਿਆਦਾ ਰਿਹਾ। ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਅੱਜ 0.16 ਫੀਸਦੀ ਡਿੱਗ ਕੇ 927.55 ਰੁਪਏ ਪ੍ਰਤੀ ਸ਼ੇਅਰ 'ਤੇ ਆ ਗਿਆ। ਉੱਚ ਪੰਜ ਕੰਪਨੀਆਂ 'ਚ ਟੀ.ਸੀ.ਐੱਸ. ਤੋਂ ਬਾਅਦ ਰਿਲਾਇੰਸ ਇੰਡਸਟਰੀਜ਼ ਰਹੀ। ਇਸ ਤੋਂ ਬਾਅਦ 4,99,892.24 ਕਰੋੜ ਰੁਪਏ ਦੇ ਨਾਲ ਐੱਚ.ਡੀ.ਐੱਫ.ਸੀ. ਬੈਕ ਤੀਜੇ, ਆਈ.ਟੀ.ਸੀ. 3,19,752.53 ਕਰੋੜ ਰੁਪਏ ਦੇ ਨਾਲ ਚੌਥੇ ਅਤੇ 3,06,416.93 ਕਰੋੜ ਰੁਪਏ ਦੇ ਨਾਲ ਐੱਚ.ਡੀ.ਐੱਫ.ਸੀ. 5ਵੇਂ ਸਥਾਨ 'ਤੇ ਰਹੀ।


Related News