ਜਿਓ ਯੂਜ਼ਰਸ ਲਈ ਖੁਸ਼ਖਬਰੀ, ਹੁਣ ਇਹ ਵੱਡਾ ਤੋਹਫਾ ਦੇਣਗੇ ਅੰਬਾਨੀ!

Wednesday, Dec 26, 2018 - 12:05 PM (IST)

ਜਿਓ ਯੂਜ਼ਰਸ ਲਈ ਖੁਸ਼ਖਬਰੀ, ਹੁਣ ਇਹ ਵੱਡਾ ਤੋਹਫਾ ਦੇਣਗੇ ਅੰਬਾਨੀ!

ਨਵੀਂ ਦਿੱਲੀ— ਫੀਚਰ ਫੋਨ ਬਾਜ਼ਾਰ 'ਚ ਲਾਂਚ ਕਰਨ ਪਿੱਛੋਂ ਮੁਕੇਸ਼ ਅੰਬਾਨੀ ਜਲਦ ਹੀ ਇਕ ਹੋਰ ਵੱਡਾ ਧਮਾਕਾ ਕਰਨ ਜਾ ਰਹੇ ਹਨ। ਰਿਲਾਇੰਸ ਜਿਓ ਵੱਡੀ ਸਕ੍ਰੀਨ ਵਾਲਾ ਸਮਾਰਟ ਫੋਨ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਸ ਦੀ ਕੀਮਤ ਵੀ ਘੱਟ ਹੋਵੇਗੀ। ਇਹ ਸਮਾਰਟ ਫੋਨ ਉਨ੍ਹਾਂ ਲੋਕਾਂ ਲਈ ਹੋਵੇਗਾ, ਜੋ ਫੀਚਰ ਫੋਨ ਨੂੰ ਛੱਡ ਕੇ 4-ਜੀ ਸਮਾਰਟ ਫੋਨ ਲੈਣ ਬਾਰੇ ਸੋਚ ਰਹੇ ਹਨ।

ਕੰਪਨੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਜਿਓ ਉਨ੍ਹਾਂ ਪਾਰਟਨਰਸ ਨਾਲ ਮਿਲ ਕੇ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਗਾਹਕਾਂ ਨੂੰ ਸਸਤੇ 4-ਜੀ ਸਮਾਰਟ ਫੋਨ ਉਪਲੱਬਧ ਕਰਾ ਸਕਣ ਅਤੇ ਇਸ 'ਚ ਸਾਰੇ ਤਰ੍ਹਾਂ ਦੇ ਫੀਚਰ ਹੋਣ। ਉਨ੍ਹਾਂ ਕਿਹਾ ਕਿ ਕੰਪਨੀ ਅਗਲੇ ਮਹੀਨਿਆਂ 'ਚ ਕੁਝ ਨਵਾਂ ਲਾਂਚ ਕਰਨ ਦੀ ਯੋਜਨਾ 'ਚ ਹੈ। ਹਾਲਾਂਕਿ ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਕੰਪਨੀ ਵੱਲੋਂ ਨਵਾਂ ਸਮਾਰਟ ਫੋਨ ਕਦੋਂ ਤਕ ਲਾਂਚ ਕੀਤਾ ਜਾਵੇਗਾ।
ਹਾਲ ਹੀ 'ਚ ਕੁਝ ਰਿਪੋਰਟਾਂ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਰਿਲਾਇੰਸ ਜਿਓ ਇਕ ਅਮਰੀਕੀ ਕੰਪਨੀ ਨਾਲ ਮਿਲ ਕੇ 10 ਕਰੋੜ ਸਮਾਰਟ ਫੋਨ ਲੋਕਲ ਬਣਾਉਣ ਲਈ ਗੱਲਬਾਤ ਕਰ ਰਿਹਾ ਹੈ। ਇਸ ਪਿੱਛੇ ਜਿਓ ਦਾ ਮਕਸਦ ਉਨ੍ਹਾਂ ਯੂਜ਼ਰਸ ਤਕ ਪਹੁੰਚ ਵਧਾਉਣਾ ਹੈ, ਜੋ ਅਜੇ ਵੀ ਫੀਚਰ ਫੋਨ ਦਾ ਇਸਤੇਮਾਲ ਕਰ ਰਹੇ ਹਨ। ਜਿਓ ਨੇ ਐਪਲ, ਸੈਮਸੰਗ, ਸ਼ਿਓਮੀ, ਓਪੋ ਵਰਗੇ ਟਾਪ ਖਿਡਾਰੀਆਂ ਨਾਲ ਵੀ ਕੰਮ ਕੀਤਾ ਹੈ, ਤਾਂ ਕਿ ਪਹਿਲੀ ਵਾਰ ਸਮਾਰਟ ਫੋਨ ਖਰੀਦਣ ਵਾਲਿਆਂ ਨੂੰ ਸਹੀ ਕੀਮਤ 'ਤੇ ਸਮਾਰਟ ਫੋਨ ਮਿਲ ਸਕਣ। ਜ਼ਿਕਰਯੋਗ ਹੈ ਕਿ ਜਿਓ ਕੰਪਨੀ ਆਪਣੇ ਫੀਚਰ ਫੋਨ ਦੇ ਦਮ 'ਤੇ ਪੇਂਡੂ ਇਲਾਕਿਆਂ 'ਚ ਵੀ ਬੁਲੰਦੀ 'ਤੇ ਪਹੁੰਚ ਗਈ ਹੈ, ਜਦੋਂ ਕਿ ਵਿਰੋਧੀਆਂ ਦੀ ਕਿਸ਼ਤੀ ਅਜੇ ਵੀ ਡਾਵਾਂਡੋਲ ਚੱਲ ਰਹੀ ਹੈ।


Related News