ਰਿਲਾਇੰਸ ਜਿਓ ਨੂੰ ਦੂਜੀ ਤਿਮਾਹੀ ''ਚ 990 ਕਰੋੜ ਦਾ ਮੁਨਾਫਾ

10/19/2019 10:13:20 AM

ਨਵੀਂ ਦਿੱਲੀ—ਰਿਲਾਇੰਸ ਦੀ ਦੂਰਸੰਚਾਰ ਇਕਾਈ ਜਿਓ ਨੂੰ ਦੂਜੀ ਤਿਮਾਹੀ 'ਚ ਜ਼ਬਰਦਸਤ ਮੁਨਾਫਾ ਹੋਇਆ ਹੈ। ਸਤੰਬਰ ਤਿਮਾਹੀ 'ਚ ਕੰਪਨੀ ਦਾ ਲਾਭ 45.50 ਫੀਸਦੀ ਵਧ ਕੇ 990 ਕਰੋੜ ਰੁਪਏ ਰਿਹਾ ਹੈ। ਕੰਪਨੀ ਦੀ ਪ੍ਰਤੀ ਯੂਜਰ ਔਸਤ ਆਮਦਨ 120 ਰੁਪਏ ਰਹੀ। ਇਸ ਤਿਮਾਹੀ 'ਚ ਰਿਲਾਇੰਸ ਜਿਓ ਦੇ ਨਾਲ ਕੁੱਲ 2 ਕਰੋੜ 40 ਲੱਖ ਗਹਾਕ ਜੁੜੇ।
ਪਿਛਲੇ ਇਕ ਸਾਲ 'ਚ ਜਿਓ ਦੇ ਨਾਲ 10 ਕਰੋੜ 30 ਲੱਖ ਗਾਹਕ ਜੁੜੇ ਹਨ। 30 ਸਤੰਬਰ 2019 ਤੱਕ ਜਿਓ ਦੇ ਕੁੱਲ 35 ਕਰੋੜ 52 ਲੱਖ ਗਾਹਕ ਹੋ ਗਏ ਹਨ। ਇਹ ਪਿਛਲੇ ਸਾਲ ਦੇ ਮੁਕਾਬਲੇ 40.8 ਫੀਸਦੀ ਜ਼ਿਆਦਾ ਹੈ। ਰਾਜਸਵ ਅਤੇ ਗਾਹਕਾਂ ਦੀ ਗਿਣਤੀ ਦੇ ਹਿਸਾਬ ਨਾਲ ਜਿਓ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਬਣ ਗਈ ਹੈ। ਇਸ ਦੇ 35 ਕਰੋੜ ਤੋਂ ਜ਼ਿਆਦਾ ਗਾਹਕ ਹਨ।
ਜਿਓ ਦੀ ਐਬਿਟਡਾ ਮਾਰਜਨ ਇਸ ਤਿਮਾਹੀ 'ਚ ਵਧ ਕੇ 41.8 ਫੀਸਦੀ ਹੋ ਗਿਆ ਜਦੋਂ ਤੋਂ ਜਿਓ ਸ਼ੁਰੂ ਹੋਇਆ ਹੈ ਉਦੋਂ ਤੋਂ ਇਸ ਦਾ ਐਬਿਟਡਾ ਮਾਰਜਨ ਹਰ ਤਿਮਾਹੀ 'ਚ ਵੱਧਦਾ ਰਿਹਾ ਹੈ। ਜਿਓ ਦਾ ਐਬਿਟਡਾ ਦੂਜੀ ਤਿਮਾਹੀ 'ਚ ਪਿਛਲੇ ਸਾਲ ਦੇ ਮੁਕਾਬਲੇ 44.6 ਫੀਸਦੀ ਵਧ ਕੇ 5,166 ਕਰੋੜ ਰੁਪਏ ਹੋ ਗਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਆਪਰੇਟਿੰਗ ਰੈਵੇਨਿਊ 33.7 ਫੀਸਦੀ ਵਧ ਕੇ 12,354 ਕਰੋੜ ਰੁਪਏ ਹੋ ਗਿਆ ਹੈ। ਇਸ ਦਾ ਡਾਟਾ ਟ੍ਰੈਫਿਟ ਪਿਛਲੇ ਸਾਲ ਦੇ ਮੁਕਾਬਲੇ 56 ਫੀਸਦੀ ਅਤੇ ਵਾਈਸ ਕਾਲ ਮਿੰਟ 52 ਫੀਸਦੀ ਵਧ ਗਿਆ ਹੈ।


Aarti dhillon

Content Editor

Related News