Jio ਦੀ ਵਾਈ-ਫਾਈ ਕਾਲਿੰਗ ਸੇਵਾ ਸ਼ੁਰੂ, ਹੁਣ ਬਿਨਾਂ ਨੈੱਟਵਰਕ ਵੀ ਕਰ ਸਕੋਗੇ ਗੱਲ

Tuesday, Jan 07, 2020 - 11:48 AM (IST)

Jio ਦੀ ਵਾਈ-ਫਾਈ ਕਾਲਿੰਗ ਸੇਵਾ ਸ਼ੁਰੂ, ਹੁਣ ਬਿਨਾਂ ਨੈੱਟਵਰਕ ਵੀ ਕਰ ਸਕੋਗੇ ਗੱਲ

ਗੈਜੇਟ ਡੈਸਕ– ਰਿਲਾਇੰਸ ਜਿਓ ਨੇ ਆਪਣੀ ਵਾਇਸ ਓਵਰ ਵਾਈ-ਫਾਈ ਕਾਲਿੰਗ ਯਾਨੀ VoWiFI ਕਾਲਿੰਗ ਸੇਵਾ ਸ਼ੁਰੂ ਕਰ ਦਿੱਤਾ ਹੈ। ਇਹ ਸੇਵਾ ਦਿੱਲੀ-ਐੱਨ.ਸੀ.ਆਰ. ਸਮੇਤ ਕਈ ਟੈਲੀਕਾਮ ਸਰਕਿਲਾਂ ’ਚ ਸ਼ੁਰੂ ਕੀਤੀ ਗਈ ਹੈ। ਜਿਓ ਦੀ ਵਾਈ-ਫਾਈ ਕਾਲਿੰਗ ਰਾਹੀਂ ਹੁਣ ਯੂਜ਼ਰਜ਼ ਬਿਨਾਂ ਨੈੱਟਵਰਕ ਵੀ ਕਾਲਿੰਗ ਕਰ ਸਕਣਗੇ। ਜਿਓ ਦੇ ਇਸ ਕਦਮ ਨਾਲ ਏਅਰਟੈੱਲ ਨੂੰ ਸਖਤ ਟੱਕਰ ਮਿਲੇਗੀ। 

ਸੈਮਸੰਗ ਦੇ ਐਪਲ ਯੂਜ਼ਰਜ਼ ਨੂੰ ਮਿਲੇਗਾ ਲਾਭ
ਜਿਓ ਦੀ ਵਾਈ-ਫਾਈ ਕਾਲਿੰਗ ਸੇਵਾ ਦਾ ਲਾਭ ਫਿਲਹਾਲ ਸੈਮਸੰਗ ਅਤੇ ਐਪਲ ਸਮਾਰਟਫੋਨ ਯੂਜ਼ਰਜ਼ ਲੈ ਸਕਣਗੇ। ਸ਼ਾਓਮੀ ਅਤੇ ਵਨਪਲੱਸ ਵਰਗੇ ਦੂਜੇ ਸਮਾਰਟਫੋਨ ਯੂਜ਼ਰਜ਼ ਲਈ ਇਹ ਸੇਵਾ ਜਲਦ ਹੀ ਸ਼ੁਰੂ ਕੀਤੀ ਜਾਵੇਗੀ। ਰਿਪੋਰਟ ਮੁਤਾਬਕ, ਜਿਓ ਯੂਜ਼ਰ ਕਿਸੇ ਵੀ ਵਾਈ-ਫਾਈ ਨੈੱਟਵਰਕ ਰਾਹੀਂ ਕਾਲਿੰਗ ਦਾ ਲਾਭ ਲੈ ਸਕਦੇ ਹਨ। ਇਸ ਸੇਵਾ ਦੇ ਸ਼ੁਰੂ ਹੋਣ ਨਾਲ ਜਿਓ ਨੂੰ ਵਾਇਸ ਕਾਲਿੰਗ ਨੂੰ ਬਿਹਤਰ ਕਰਨ ’ਚ ਮਦਦ ਮਿਲੇਗੀ। 

PunjabKesari

ਏਅਰਟੈੱਲ ਨੇ ਦਸੰਬਰ ’ਚ ਸ਼ੁਰੂ ਕੀਤੀ ਸੀ ਵਾਈ-ਫਾਈ ਕਾਲਿੰਗ ਸੇਵਾ
ਦੇਸ਼ ਦੀ ਪ੍ਰਮੁੱਖ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਦਸੰਬਰ 2019 ’ਚ ਆਪਣੀ ਵਾਇਸ ਓਵਰ ਵਾਈ-ਫਾਈ ਕਾਲਿੰਗ ਸੇਵਾ ਸ਼ੁਰੂ ਕੀਤੀ ਸੀ। ਇਸ ਸੇਵਾ ਦੀ ਸ਼ੁਰੂਆਤ ਦਿੱਲੀ-ਐੱਨ.ਸੀ.ਆਰ. ਤੋਂ ਕੀਤੀ ਗਈ ਸੀ। ਹੁਣ ਇਸ ਦਾ ਵਿਸਤਾਰ ਮੁੰਬਈ, ਕੋਲਕਾਤਾ, ਆਂਧਰ-ਪ੍ਰਦੇਸ਼, ਕਰਨਾਟਕ ਅਤੇ ਤਮਿਲਨਾਡੂ ਸਰਕਿਲ ’ਚ ਵੀ ਕਰ ਦਿੱਤਾ ਗਿਆ ਹੈ। ਯੂਜ਼ਰ ਏਅਰਟੈੱਲ ਐਕਸਟਰੀਮ ਫਾਈਬਰ ਦੇ ਨਾਲ ਕਿਸੇ ਵੀ ਹੋਰ ਕੰਪਨੀ ਦੇ ਵਾਈ-ਫਾਈ ਨੈੱਟਵਰਕ ਜਾਂ ਪਬਲਿਕ ਵਾਈ-ਫਾਈ ਹਾਟ-ਸਟਾਪ ਰਾਹੀਂ ਵੀ ਵਾਈ-ਫਾਈ ਕਾਲਿੰਗ ਦਾ ਲਾਭ ਲੈ ਸਕਦੇ ਹਨ। 


Related News